ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅੱਜ, ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਕਿਤਾਬ "ਭਾਗ 2: ਸਾਰੇ ਜੀਵਾਂ ਲਈ ਪਿਆਰ" "ਸਦੀਆਂ ਦਾ ਪਿਆਰ" ਦੀ ਕਿਤਾਬ ਵਿਚੋਂ ਪੇਸ਼ ਕਰਨਾ ਇੱਕ ਸਨਮਾਨ ਦੀ ਗੱਲ ਹੈ। ਪਹਿਲੀ ਕਵਿਤਾ, "ਇੱਕ ਸੂਰ ਦੇ ਬਚੇ ਦੇ ਸ਼ਬਦ," ਇੱਕ ਸੂਰ ਬਚਾ ਅਤੇ ਉਸਦੀ ਮਾਂ ਵੱਲੋਂ ਆਪਣੇ ਮਨੁੱਖੀ ਦੇਖਭਾਲ-ਕਰਨ ਵਾਲਿਆਂ ਪ੍ਰਤੀ ਸ਼ੁਕਰਗੁਜ਼ਾਰੀ ਪ੍ਰਗਟ ਕਰਦੀ ਹੈ, ਅਤੇ ਬਾਅਦ ਵਿੱਚ, ਉਨ੍ਹਾਂ ਦੇ ਦਰਦ ਅਤੇ ਪੀੜਾ ਨੂੰ ਇਹ ਅਹਿਸਾਸ ਹੋਣ 'ਤੇ ਦਰਸਾਉਂਦੀ ਹੈ ਕਿ ਸੂਰ ਬਚੇ ਨੂੰ ਮਨੁੱਖੀ ਖਪਤ ਲਈ ਜਾਨਵਰਾਂ-ਲੋਕਾਂ ਦੇ ਮਾਸ ਵਜੋਂ ਮਾਰਿਆ ਜਾਣਾ ਹੈ। ਦੂਜੀ ਕਵਿਤਾ, "ਕਲਪਨਾ ਕਰੋ ਕਿ ਇਹ ਤੁਸੀਂ ਹੋਂ!" ਜਾਨਵਰ-ਲੋਕਾਂ ਦੇ ਮਾਸ ਉਦਯੋਗ ਵਿੱਚ ਜਾਨਵਰ-ਲੋਕਾਂ ਦੁਆਰਾ ਝੱਲੀਆਂ-ਜਾਣ ਵਾਲੀਆਂ ਭਿਆਨਕ ਸਥਿਤੀਆਂ ਦਾ ਵਰਣਨ ਕਰਦੀ ਹੈ।ਭਾਗ 2: ਸਾਰੇ ਜੀਵਾਂ ਲਈ ਪਿਆਰਸੂਰ ਦੇ ਬਚੇ ਦੇ ਸ਼ਬਦ (ਲੋਏ ਲੌਨ ਕੌਨ)"ਜਿਸ ਦਿਨ ਮੈਂ ਤੁਹਾਨੂੰ ਪਹਿਲੀ ਵਾਰ ਮਿਲੀ ਸੀ, ਉਹ ਮੇਰਾ ਜਨਮ ਦਿਨ ਸੀ। ਗੁਲਾਬੀ ਅਤੇ ਗੋਲ, ਮੈਂ ਇੰਨੀ ਮੋਟੀ ਸੀ ਕਿ ਮੈਂ ਖੁਸ਼ੀ ਨਾਲ ਮੰਮੀ ਨਾਲ ਮੌਜ-ਮਸਤੀ ਕੀਤੀ।ਤੁਸੀਂ ਪਿਆਰ ਨਾਲ ਮੇਰੇ ਵੱਲ ਦੇਖਿਆ ਅਤੇ ਪ੍ਰਸ਼ੰਸਾ ਕੀਤੀ, 'ਓਹ, ਇੰਨੀ ਗੋਲ, ਕਿੰਨੀ ਪਿਆਰੀ ਹੈ!' ਹਰ ਰੋਜ਼ ਤੁਸੀਂ ਮਿਲਣ ਆਉਂਦੇ ਸੀ, ਠੰਡਾ ਪਾਣੀ ਅਤੇ ਸੁਆਦੀ ਸਬਜ਼ੀਆਂ ਦੇ ਪਕਵਾਨ ਲਿਆਉਂਦੇ ਸੀ...ਮੰਮੀ ਅਤੇ ਮੈਂ ਬਹੁਤ ਪ੍ਰਭਾਵਿਤ ਹੋਏ, ਤੁਹਾਡੀ ਦਿਆਲਤਾ, ਸੋਨੇ ਤੋਂ ਵੀ ਵੱਧ ਕੀਮਤੀ, ਮੈਂ ਤੁਹਾਡੀ ਦੇਖਭਾਲ ਅਤੇ ਸੁਰੱਖਿਆ ਹੇਠ ਇੱਕ ਸ਼ਾਂਤੀਪੂਰਨ ਜੀਵਨ ਬਤੀਤ ਕੀਤਾ। ਹਰ ਬੀਤਦੇ ਦਿਨ ਦੇ ਨਾਲ ਹੋਰ ਮੋਟੀ ਹੋ ਰਹੀ ਹਾਂ। ਬਸ ਖਾਣਾ, ਆਰਾਮ ਕਰਨਾ ਅਤੇ ਖੇਡਣਾ...ਇਹ ਸਵੇਰ ਬਹੁਤ ਪਿਆਰੀ ਸੀ ਜਦੋਂ ਬੱਦਲ ਅਸਮਾਨ ਵਿੱਚ ਘੁੰਮ ਰਹੇ ਸਨ ਇਕੱਠੇ ਜੱਫੀ ਪਾ ਰਹੇ ਸੀ, ਮੰਮੀ ਅਤੇ ਮੈਂ ਆਉਣ-ਵਾਲੇ ਦੁਖਾਂਤ ਤੋਂ ਅਣਜਾਣ ਸੀ!ਦੋ ਹਟੇ ਕਟੇ ਨੌਜਵਾਨ, ਬਾਘਾਂ ਅਤੇ ਹਾਥੀਆਂ ਵਰਗੇ ਤਾਕਤਵਰ, ਮੇਰੇ ਛੋਟੇ ਜਿਹੇ ਸਰੀਰ ਨੂੰ ਦਹਿਸ਼ਤ ਦੇ ਪਿੰਜਰੇ ਵਿੱਚ ਦੱਬ ਦਿੱਤਾ। ਸਿੱਧਾ! ਬਚਣ ਦਾ ਕੋਈ ਰਸਤਾ ਨਹੀਂ ਸੀ! ਹੇ ਪ੍ਰਮਾਤਮਾ, ਇਹ ਕਿਹੜਾ ਸ਼ੁੱਧੀਕਰਨ ਸਥਾਨ ਸੀ?ਮੈਂ ਡਰ ਅਤੇ ਦਹਿਲ ਨਾਲ ਚੀਕਿਆ, ਮੰਮੀ, ਓ ਮੰਮੀ, ਕਿਰਪਾ ਕਰਕੇ ਮੈਨੂੰ ਬਚਾਓ! ਓ ਦੇਖਭਾਲ ਕਰਨ ਵਾਲੇ, ਕਿਰਪਾ ਕਰਕੇ, ਜਲਦੀ ਕਰੋ, ਆ ਕੇ ਮੇਰੀ ਰੱਖਿਆ ਕਰੋ! ਮੇਰੀ ਜਾਨ ਬਚਾਓ, ਮੈਂ ਅਜੇ ਇਕ ਛੋਟੀ ਉਮਰ ਵਿੱਚ ਹਾਂ!ਮਾਂ ਦੁੱਖ ਨਾਲ ਰੋ ਰਹੀ ਸੀ। ਉਸਦੀਆਂ ਅੱਖਾਂ ਵਿੱਚ ਨਿਰਾਸ਼ਾ ਦੇ ਹੰਝੂ ਭਰ ਆਏ। ਵਿਸ਼ਾਲ ਸਵਰਗ ਇਸ ਭਿਆਨਕ ਭਾਵਨਾਤਮਕ ਦਰਦ ਨੂੰ ਨਹੀਂ ਰੋਕ ਸਕਦੇ!ਮੇਰੀ ਦੇਖਭਾਲ-ਕਰਨ ਵਾਲਾ ਮੂੰਹ ਮੋੜ ਗਿਆ ਹੱਥ ਪੈਸਿਆਂ ਦਾ ਢੇਰ ਗਿਣਨ ਵਿੱਚ ਰੁੱਝੇ ਹੋਏ ਬਦਕਿਸਮਤੀ ਨਾਲ ਮੈਂ ਕਾਰ ਦੇ ਟਰੰਕ ਵਿੱਚ ਘੁੰਮ ਰਹੀ ਸੀ ਸਰੀਰਕ ਦੁੱਖ ਨਾਲੋਂ ਟੁੱਟਦਾ ਦਿਲ ਜ਼ਿਆਦਾ ਦੁਖਦਾਈ!ਦੋਵੇਂ ਨੌਜਵਾਨ ਮਖੌਲ ਕਰਨ ਲੱਗੇ: 'ਇਹ ਸੂਰ ਦਾ ਬੱਚਾ ਬਹੁਤ ਸੁਆਦੀ ਹੋਵੇਗਾ!' ਕੱਲ੍ਹ ਅਸੀਂ ਪਤਨੀ ਦੇ ਨਵਜੰਮੇ ਬੱਚੇ ਦੇ ਜਨਮ ਦਾ ਜਸ਼ਨ ਮਨਾਉਣ ਲਈ ਉਸਨੂੰ ਮਾਰ ਦੇਵਾਂਗੇ!ਓਹ, ਇਹ ਜ਼ਿੰਦਗੀ ਕਿੰਨੀ ਵਿਅੰਗਾਤਮਕ ਹੈ ਮੇਰੀ ਆਤਮਾ ਟੁੱਟ ਗਈ ਹੈ ਮੇਰੇ ਦਿਲ ਵਿੱਚ ਹੰਝੂ ਵਗਦੇ ਹਨ ਜਿਵੇਂ ਖੂਨ ਨਦੀਆਂ ਵਿੱਚ ਵਗ ਰਿਹਾ ਹੋਵੇ।ਮੈਨੂੰ ਲੱਗਦਾ ਸੀ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਨੂੰ ਪਰਿਪੱਕਤਾ ਤੱਕ ਪਾਲਿਆ ਪਰ ਇਹ ਸਭ ਇੱਕ ਦਿਖਾਵਾ ਸੀ ਤੁਹਾਡੇ ਲਈ, ਇਹ ਸਿਰਫ਼ ਲਾਭ ਅਤੇ ਮੁਨਾਫਾ ਹੈ!ਕੱਲ੍ਹ ਮੇਰੇ ਸਰੀਰ ਦੇ ਟੁਕੜੇ-ਟੁਕੜੇ ਕਰ ਦਿੱਤੇ ਜਾਣਗੇ। ਮੇਰਾ ਮਾਸ ਅਤੇ ਹੱਡੀਆਂ ਨਿਰੀ ਤਸੀਹੇ ਵਿੱਚ ਬਦਲੀਆਂ ਜਾਣਗੀਆਂ ਤਾਂ ਜੋ ਲੋਕ ਆਪਣੇ ਖੁਸ਼ੀ ਦੇ ਤਿਉਹਾਰ ਅਤੇ ਇਕੱਠ ਵਿੱਚ ਖੁਸ਼ੀ ਵਿੱਚ ਹੱਸ ਸਕਣ।ਤੁਹਾਡੇ ਬੱਚਿਆਂ ਅਤੇ ਦੂਜਿਆਂ ਲਈ ਵੀ ਮੈਂ ਉਨ੍ਹਾਂ ਸਾਰਿਆਂ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹਾਂ ਤਾਂ ਜੋ ਪਰਿਵਾਰ ਇਕੱਠਾ ਰਹਿ ਸਕੇ। ਮੇਰੇ ਵਰਗਾ ਨਸੀਬ ਨਾ ਸਹਿਣਾ ਪਵੇ...ਮੈਂ ਪ੍ਰਾਰਥਨਾ ਕਰਦੀ ਹਾਂ ਕਿ ਪੂਰਾ ਪਰਿਵਾਰ ਬਹੁਤ ਸਾਰੀਆਂ ਜ਼ਿੰਦਗੀਆਂ ਵਿੱਚ ਇਨਸਾਨ ਬਣੇ ਰਹਿਣ ਅਤੇ ਕਦੇ ਵੀ ਸੂਰਾਂ ਵਾਂਗ ਦੁਬਾਰਾ ਜਨਮ ਨਾ ਲਵੇ ਅਤੇ ਹਮੇਸ਼ਾ ਲਈ ਕਰਮਾਂ ਦਾ ਕਰਜ਼ਾ ਚੁਕਾਵੇ!ਹਾਏ, ਅਲਵਿਦਾ ਜ਼ਿੰਦਗੀ... ਮੈਨੂੰ ਆਪਣੀ ਕੋਮਲ ਦੁਖੀ ਮਾਂ ਲਈ ਦਰਦ ਹੈ ਹੰਝੂਆਂ ਵਿੱਚ ਮੈਂ ਭਰੀ ਹੋਈ... ਓਹ, ਮੰਮੀ! ਮੰਮੀ... ਮੰਮੀ..."ਕਲਪਨਾ ਕਰੋ ਕਿ ਇਹ ਤੁਸੀਂ ਹੋ!"ਇੱਕ ਗੰਦੇ, ਛੋਟੇ, ਛੋਟੇ ਜਿਹੇ ਕਰੇਟ ਵਿੱਚ ਸੀਮਤ। ਸਪੇਸ-ਸਪੇਸ ਨੂੰ ਕਿਵੇਂ ਲਿਖਣਾ ਹੈ, ਮੈਨੂੰ ਨਹੀਂ ਪਤਾ। ਗੰਦਗੀ, ਪਿਸ਼ਾਬ ਅਤੇ ਬਦਬੂ ਵਿੱਚ ਭਟਕਦੇ ਹੋਏ। ਮੇਰੀ ਚਮੜੀ 'ਤੇ ਕਦੇ ਵੀ ਸੂਰਜ ਜਾਂ ਹਵਾ ਮਹਿਸੂਸ ਨਹੀ ਕੀਤੀ! ਕੀ ਇਹ ਸਿਰਫ਼ ਮਨੁੱਖਾਂ ਲਈ ਹੀ ਬਣਾਏ ਗਏ ਹਨ? ਨਾ ਤਾਂ ਖੱਬੇ ਵੱਲ ਮੁੜ ਸਕਦੀ ਅਤੇ ਨਾ ਹੀ ਸੱਜੇ ਵਲ, ਜ਼ਬਰਦਸਤੀ ਨਸ਼ੀਲੇ ਪਦਾਰਥ ਖੁਆਏ ਜਾ ਰਹੇ ਜਦੋਂ ਤੱਕ ਤੁਸੀਂ ਆਪਣਾ ਦਿਮਾਗ ਨਹੀਂ ਗੁਆ ਦਿੰਦੇ! ਦੁਪਹਿਰ ਨੂੰ ਹੁੰਮਸ ਭਰੀ, ਰਾਤ ਨੂੰ ਬੇਹਦ ਠੰਢ ਤਾਜ਼ੀ ਹਵਾ? ਇਹ ਕੀ ਹੈ, ਜ਼ਿੰਦਗੀ ਦੇ ਨਾਮ ਤੇ? ਜਫੀ ਪਾਉਣ ਵਾਲੇ ਬਚੇ? ਤੁਸੀਂ ਉਨ੍ਹਾਂ ਨੂੰ ਮਿੱਧ ਸਕਦੇ ਹੋ! ਜਾਂ ਉਹ ਠੰਡ ਅਤੇ ਸੜੀ-ਹੋਈ ਗੰਦਗੀ ਕਾਰਨ ਮਰ ਜਾਣਗੇ। ਜੇ ਉਹ ਬਚ ਗਏ, ਤਾਂ ਉਨ੍ਹਾਂ ਨੂੰ ਇੰਨੇ ਕੋਮਲ ਮਹੀਨਿਆਂ ਵਿੱਚ ਅਜਿਹੇ ਕੋਮਲ ਮਹੀਨਿਆਂ ਨੇ ਨੂੰ ਖਾਧਾ ਜਾਵੇਗਾ! ਹੇ ਸਾਰੇ ਦੇਵਤਿਓ!!!ਮੈਂ ਆਪਣੇ ਬੁਰੇ ਸੁਪਨੇ ਬਾਰੇ ਦਸ ਵੀ ਨਹੀਂ ਸਕਦੀ। ਸਾਰੀ ਮਨੁੱਖ ਜਾਤੀ, ਕਿਸੇ ਨੂੰ ਪਰਵਾਹ ਹੈ?! ਮੈਂ ਆਪਣੀ ਪੂਰੀ ਜ਼ਿੰਦਗੀ ਦਹਿਸ਼ਤ ਅਤੇ ਦੁੱਖਾਂ ਵਿੱਚ ਜੀਉਂਦੀ ਹਾਂ ਸਿਰਫ਼ ਉਨ੍ਹਾਂ ਦੀ ਖੁਸ਼ੀ ਲਈ = ਇੱਕ ਖੂਨੀ ਬੁਰਕੀ! ਅੜਿਕੇ ਵਾਲੇ ਸਟੈਂਡ ਦੇ ਟਰੱਕ ਨਾਲ ਸਹਿਨ ਕਰ ਕਰਦੀ ਹੋਈ ਕਿਤੇ ਵੀ ਇੱਕ ਅੰਗ ਤੋਂ ਦੂਜੇ ਅੰਗ ਤੱਕ ਪਾੜ ਕੇ ਲਿਜਾਣ ਲਈ ਜਾਂ ਇੱਕ ਲੱਤ ਤੋਂ ਛੱਤ 'ਤੇ ਲਟਕਾਉਣ ਲਈ! ਅਤੇ ਤੁਹਾਡਾ ਗਲਾ ਇੱਕ ਭੈੜੇ ਅਪਰਾਧੀ ਵਾਂਗ ਵੱਢਿਆ ਜਾਵੇ, ਰੋਣ, ਭੀਖ ਮੰਗਣ ਅਤੇ ਦਰਦਨਾਕ ਚੀਕਾਂ ਦੇ ਵਿਚਕਾਰ, ਹਰ ਪਾਸੇ ਖੂਨ ਅਤੇ ਅੰਤੜੀਆਂ ਵਹਿੰਦੀਆਂ! ਕੋਈ ਵੀ ਅਜਿਹਾ ਇਕ ਦ੍ਰਿਸ਼ ਕਿਵੇਂ ਸਹਿ ਸਕਦਾ ਹੈ ਜਾਂ ਆਨੰਦ ਕਿਵੇਂ ਮਾਣ ਸਕਦਾ ਹੈ? ਕੀ ਉਹ ਸਾਰੇ ਗੂੰਗੇ, ਬੋਲ਼ੇ ਅਤੇ ਅੰਨ੍ਹੇ ਹੋ ਗਏ ਹਨ?ਇਨਸਾਨ ਕਦੋਂ ਤੋਂ ਇੰਨੇ ਜ਼ਾਲਮ ਹੋ ਗਏ ਹਨ, ਆਪਣਾ ਸਾਰਾ ਪਿਆਰਾ, ਦਿਆਲੂ ਸੁਭਾਅ ਗੁਆ ਕੇ? ਉਹ ਲੱਤਾਂ ਮਾਰਦੇ ਹਨ, ਛੁਰਾ ਮਾਰਦੇ ਹਨ, ਵੱਢਦੇ ਹਨ ਅਤੇ ਤਸੀਹੇ ਦਿੰਦੇ ਹਨ, ਓਹ ਦਰਦ ਬਰਦਾਸ਼ਤ ਤੋਂ ਬਾਹਰ ਹੈ! ਮੈਂ ਮਦਦ ਲਈ ਪੁਕਾਰਦੀ ਹਾਂ! ... ਕੀ ਉਥੇ ਕੋਈ ਹੈ?!... ਹਰ ਪਾਸੇ ਸਿਰਫ਼ ਲਹੂ, ਲਹੂ ਅਤੇ ਲਹੂ ਹੀ ਕਿਉਂ ਹੈ? ਇਹਨਾਂ ਤੰਗ, ਹਨੇਰੀਆਂ, ਡਰਾਉਣੀਆਂ ਕੰਧਾਂ ਦੇ ਅੰਦਰ ਕੁਹਾੜੀਆਂ ਅਤੇ ਪਰਛਾਵਿਆਂ ਤੋਂ ਇਲਾਵਾ ਉਥੇ ਕੋਈ ਨਹੀਂ ਹੈ ਪਰਛਾਵੇਂ ਜੋ ਸ਼ਕਤੀਸ਼ਾਲੀ ਹਨ, ਕੁਹਾੜੇ ਜੋ ਤਿੱਖੇ ਹਨ ਮੈਂ ਬਹੁਤ ਡਰੀ ਹੋਈ ਹਾਂ; ਮੈਂ ਛੋਟੀ ਹਾਂ, ਕੰਬ ਰਹੀ, ਬੇਵੱਸ ਹਾਂ। ਓਹ! ਜੇ ਤੁਹਾਨੂੰ ਨਹੀਂ ਪਤਾ ਕਿ ਨਰਕ ਹੈ ਜਾਂ ਨਹੀਂ, ਤਾਂ ਆਓ ਅਤੇ ਦੇਖੋ, ਇੱਥੇ ਹੀ, ਹੋਰ ਕਿਤੇ ਨਹੀਂ! ਪਿਆਰੇ ਮਨੁੱਖੀ ਦੋਸਤੋ, ਇਹ ਕਿਵੇਂ ਹੋ ਸਕਦਾ ਹੈ? ਕਿਉਂ, ਕਿਉਂ, ਤੁਸੀਂ ਮੈਨੂੰ ਤਸੀਹੇ ਦੇ ਕੇ ਕਿਉਂ ਖਾਂਦੇ ਹੋ?ਕਲਪਨਾ ਕਰੋ ਕਿ ਇਹ ਤੁਸੀਂ ਹੋਵੋਂ। ਕਲਪਨਾ ਕਰੋ ਕਿ ਇਹ - ਤੁਹਾਡੇ ਪਰਿਵਾਰ ਦਾ ਇੱਕ ਮੈਂਬਰ ਹੈ!"











