ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਡੇ ਕੋਲ ਇੱਥੇ ਇੱਕ ਮੇਜ਼ ਵੀ ਨਹੀਂ ਹੈ, ਕਿਉਂਕਿ, ਅਸੀਂ ਇਹ ਸਭ ਜਗਾ ਲੋਕਾਂ ਲਈ ਮੈਡੀਟੇਸ਼ਨ ਕਰਨ ਲਈ ਰੱਖਦੇ ਹਾਂ। ਇਸ ਲਈ ਤੁਸੀਂ ਮੇਰੇ ਵਾਂਗ ਖਲੋ ਕੇ ਖਾਓ। ਵਾਹ, ਸਾਡੇ ਕੋਲ ਇੱਥੇ (ਵੀਗਨ) ਸਪਰਿੰਗ ਰੋਲ ਹਨ। ਵਾਹ, ਗੁਡ ਲਵ, ਉਸਨੂੰ ਇਹ ਪਸੰਦ ਹੈ। ਮੈਂ ਉਸਨੂੰ ਇਸ ਵਿੱਚੋਂ ਕੁਝ ਦੇਵਾਂਗੀ। ਉਹ ਇਹ ਪਸੰਦ ਕਰਦਾ ਹੈ। ਉਹ ਇਹ ਪਸੰਦ ਕਰਦਾ ਹੈ। […] ਉਸ ਨੂੰ ਇਹ ਸਭ ਕੁਝ ਬਹੁਤ ਪਸੰਦ ਹੈ। ਉਹ ਔਲੈਕਸੀਜ਼ (ਵੀਐਤਨਾਮੀਜ਼) ਚੀਜ਼ਾਂ ਨੂੰ ਪਸੰਦ ਕਰਦਾ ਹੈ। ਅਤੇ ਉਹ ਇਸ (ਵੀਗਨ) ਫਿਸ਼ ਰੋਲ ਨੂੰ ਵੀ ਪਸੰਦ ਕਰਦਾ ਹੈ। […]ਅਤੇ ਇਹ ਔਲੈਕਸੀਜ਼ (ਵੀਐਤਨਾਮੀਜ਼) ਸਟਿੱਕੀ ਚੌਲ, ਤਲੇ ਹੋਏ ਹਨ। ਔ ਲੈਕ (ਵੀਐਤਨਾਮ) ਵਿੱਚ, (ਤੁਹਾਡਾ ਧੰਨਵਾਦ।) ਸਟਿੱਕੀ ਚੌਲ ਇਸ ਤਰ੍ਹਾਂ ਦਿਖਾਈ ਦਿੰਦੇ ਹਨ। ਅਸੀਂ ਇਸਨੂੰ ਕੇਲੇ ਦੇ ਪੱਤਿਆਂ ਵਿੱਚ ਲਪੇਟਦੇ ਹਾਂ, ਅਤੇ ਫਿਰ ਆਮ ਤੌਰ 'ਤੇ ਅਸੀਂ ਇਸਨੂੰ ਉਬਾਲ ਕੇ ਖਾਂਦੇ ਹਾਂ। ਇਸਨੂੰ ਪਕਾਉਣ ਵਿੱਚ ਲੰਬਾ ਸਮਾਂ ਲੱਗਦਾ ਹੈ, 8 ਤੋਂ 24 ਘੰਟੇ। ਇਹ ਕਿੰਨਾ ਵੱਡਾ 'ਤੇ ਨਿਰਭਰ ਕਰਦਾ ਹੈ। ਅਤੇ ਅਸੀਂ ਇਸਨੂੰ ਪਕਾਉਂਦੇ ਹਾਂ। ਉਸ ਤੋਂ ਬਾਅਦ, ਅਸੀਂ ਇਸ ਤਰ੍ਹਾਂ ਇਕੱਠੇ, ਗਰਮ, ਪਰਿਵਾਰ ਨਾਲ ਖਾਂਦੇ ਹਾਂ। ਆਮ ਤੌਰ 'ਤੇ, ਅਸੀਂ ਇਸਨੂੰ ਸਿਰਫ [ਲੁਨਾਰ] ਨਵੇਂ ਸਾਲ 'ਤੇ ਖਾਂਦੇ ਹਾਂ। ਅਤੇ ਨਵੇਂ ਸਾਲ ਤੋਂ ਬਾਅਦ, ਕੁਝ ਬਚਿਆ ਹੋਇਆ ਹੈ, ਅਤੇ ਇਹ ਅੰਦਰੋਂ ਸਖਤ ਹੋ ਜਾਂਦਾ ਹੈ, ਚੌਲ ਹੁਣ ਇੰਨੇ ਨਰਮ ਨਹੀਂ ਰਹੇ ਹਨ। ਅਤੇ ਫਿਰ, ਅਸੀਂ ਇਸਨੂੰ ਇਸ ਤਰ੍ਹਾਂ ਫ੍ਰਾਈ ਕਰਦੇ, ਤਲਦੇ ਹਾਂ, ਅਤੇ ਅਸੀਂ ਖਾਂਦੇ ਹਾਂ। ਪਰ ਇਹ ਤਾਜ਼ਾ ਹੋਣਾ ਚਾਹੀਦਾ ਹੈ। ਜਦੋਂ ਇਹ ਪਹਿਲੀ ਵਾਰ ਤਲਿਆ ਜਾਂਦਾ ਹੈ, ਤਾਂ ਇਹ ਫਰੈਂਚ ਫਰਾਈਜ਼ ਵਾਂਗ ਤਾਜ਼ਾ ਅਤੇ ਕਰਿਸਪੀ ਹੁੰਦਾ ਹੈ। ਤੁਸੀਂ ਜਾਣਦੇ ਹੋ, ਇਹ ਸੁਆਦੀ ਹੈ। ਅਤੇ ਅਸੀਂ ਇਸਨੂੰ ਅਚਾਰ ਵਾਲੀ ਗਾਜਰ (ਅਤੇ) ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਖਾਂਦੇ ਹਾਂ। ਸੁਆਦ ਵਧੀਆ ਹੈ? (ਹਾਂਜੀ, ਬਹੁਤ ਵਧੀਆ, ਸਤਿਗੁਰੂ ਜੀ।) […]ਤੁਹਾਡੇ ਕੋਲ ਇਹ ਚਟਣੀ ਪਹਿਲਾਂ, ਕਿਤੇ ਹੋਰ ਨਹੀਂ ਸੀ। ਫਸਟ-ਕਲਾਸ ਔਲੈਕਸੀਜ਼ (ਵੀਐਤਨਾਮੀਜ਼) ਰੈਸਟੋਰੈਂਟ, ਜਾਂ ਕਿਸੇ ਰੈਸਟੋਰੈਂਟ ਵਿੱਚ ਵੀ ਨਹੀਂ ਕਿਉਂਕਿ ਸਮੱਗਰੀ - ਕਾਜੂ, ਅਤੇ ਕੁਝ ਜੜੀ-ਬੂਟੀਆਂ, ਸਾਰੀਆਂ ਕਿਸਮਾਂ, ਅਤੇ ਫਰਮੈਂਟਡ (ਖਮੀਰ ਵਾਲੇ) ਸੋਇਆਬੀਨ ਦਾ ਮਿਸ਼ਰਣ - ਤੁਹਾਡੇ ਕੋਲ ਇਹ ਹੋਰ ਕਿਤੇ ਨਹੀਂ ਹੈ। (ਤੁਹਾਡਾ ਧੰਨਵਾਦ।) ਖਾਓ, ਖਾਓ, ਅਤੇ ਮੈਨੂੰ ਦੱਸੋ ਕਿ ਇਹ ਚੰਗਾ ਹੈ ਜਾਂ ਨਹੀਂ। […] ਅਤੇ ਫਿਰ ਮੈਂ ਹੈਰਾਨ ਹਾਂ ਕਿ ਉਹ ਇਹ ਸਭ ਕਿਉਂ ਨਹੀਂ ਵਰਤਦੇ, ਅਤੇ ਉਹ ਇਹਨਾਂ ਨੂੰ ਸਿਰਫ ਸ਼ਿੰਗਾਰ ਸਮੱਗਰੀ ਵਿੱਚ ਹੀ ਵਰਤਦੇ ਹਨ। ਉਹ ਸ਼ਾਇਦ ਪੁਦੀਨੇ, ਜਾਂ ਬੇਸਿਲਿਕਮ (ਬੇਸਿਲ) ਦੀ ਵਰਤੋਂ ਕਰਦੇ ਹਨ, ਉਹ ਇਸ ਦੀ ਵਰਤੋਂ ਕਰਦੇ ਹਨ। ਪਰ ਦੂਸਰੇ, ਇਹ ਲੰਬੇ ਪੁਦੀਨੇ, ਉਹ ਇਹਨਾਂ ਦੀ ਵਰਤੋਂ ਨਹੀਂ ਕਰਦੇ। (ਇਹ ਬਹੁਤ ਤਾਜ਼ਾ ਹੈ।) ਹਾਂਜੀ, ਇਹ ਵਧੀਆ ਹੈ। ਸਿਹਤਮੰਦ, ਨਹੀਂ? (ਹਾਂਜੀ, ਬਹੁਤ ਸਿਹਤਮੰਦ।) […]Photo Caption: ਵਧਣ ਫੁਲਣ ਦੀ ਆਜ਼ਾਦੀ ਉਹ ਹੈ ਜੋ ਪ੍ਰਮਾਤਮਾ ਬਖਸ਼ਦਾ ਹੈ