ਵਿਸਤਾਰ
ਡਾਓਨਲੋਡ Docx
ਹੋਰ ਪੜੋ
("ਪਿਆਰੇ ਸਤਿਗੁਰੂ ਜੀ, ਜੇ ਅਸੀਂ ਕੁਆਨ ਯਿਨ ਵਿਧੀ ਦਾ ਅਭਿਆਸ ਕਰਦੇ ਹਾਂ ਤਾਂ ਸਾਨੂੰ ਅਧਿਆਤਮਿਕ ਇਲਾਜ ਕਿਉਂ ਨਹੀਂ ਕਰਨਾ ਚਾਹੀਦਾ?") ਹਰ ਜਗ੍ਹਾ ਉਹ ਇਹ ਸਵਾਲ ਪੁੱਛਦੇ ਹਨ।ਠੀਕ ਹੈ। ਜੇ ਤੁਸੀਂ ਡਾਕਟਰ ਬਣਨ ਲਈ ਪੜ੍ਹਾਈ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ 'ਤੇ ਧਿਆਨ ਕੇਂਦਰਿਤ ਕਰਨਾ ਪਵੇਗਾ, ਅਤੇ ਤੁਸੀਂ ਇੱਕ ਚੰਗੇ ਡਾਕਟਰ ਬਣੋਗੇ। ਜੇ ਤੁਸੀਂ ਹਰ ਵੇਲੇ ਨਰਸਿੰਗ ਦੇ ਕਾਰੋਬਾਰ ਵਿੱਚ ਉਲਝਦੇ ਰਹੋਗੇ, ਤਾਂ ਮੈਨੂੰ ਡਰ ਹੈ ਕਿ ਤੁਸੀਂ ਇੱਕ ਚੰਗੇ ਡਾਕਟਰ ਨਹੀਂ ਬਣ ਸਕੋਗੇ, ਅਤੇ ਤੁਸੀਂ ਆਪਣੇ ਆਪ ਨੂੰ ਇੱਕ ਮਾੜੀ ਨਰਸ ਬਣਾ ਲਓਗੇ। ਪ੍ਰਮਾਤਮਾ ਹੀ ਇੱਕੋ ਇੱਕ ਇਲਾਜ ਕਰਨ ਵਾਲਾ ਹੈ। ਪ੍ਰਮਾਤਮਾ ਨੂੰ ਜਾਣਨ ਦੁਆਰਾ, ਪ੍ਰਮਾਤਮਾ ਨਾਲ ਇੱਕ ਹੋਣ ਦੁਆਰਾ, ਉਹ ਹਰ ਉਸ ਵਿਅਕਤੀ ਨੂੰ ਰਾਜੀ ਕਰੇਗਾ ਜੋ ਤੁਹਾਡੇ ਨੇੜੇ ਆਉਂਦਾ ਹੈ, ਜਾਂ ਤੁਹਾਡੇ ਬਾਰੇ ਸੋਚਦਾ ਹੈ, ਜਾਂ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ, ਜਾਂ ਤੁਹਾਨੂੰ ਪਿਆਰ ਕਰਦੇ ਹਨ, ਜਾਂ ਤੁਹਾਡੇ ਲਈ ਕੁਝ ਮਾਇਨੇ ਰੱਖਦੇ ਹਨ - ਇੱਥੋਂ ਤੱਕ ਕਿ ਤੁਹਾਡਾ ਕੁੱਤਾ-, ਤੁਹਾਡੀ ਬਿੱਲੀ-, ਤੁਹਾਡੇ ਪੰਛੀ-ਲੋਕ ਵੀ। ਕੋਈ ਵੀ ਚੀਜ਼ ਜੋ ਤੁਹਾਡੇ ਨਾਲ ਜੁੜੀ ਹੋਈ ਹੈ।ਸਾਨੂੰ, ਭੌਤਿਕ ਪ੍ਰਾਣੀਆਂ ਦੇ ਤੌਰ'ਤੇ, ਇਹ ਸਾਬਤ ਕਰਨ ਲਈ ਕਿਸੇ 'ਤੇ ਹੱਥ ਰੱਖਣ ਦੀ ਕੋਈ ਲੋੜ ਨਹੀਂ ਹੈ ਕਿ ਅਸੀਂ ਕੋਈ ਹਾਂ, ਸਾਡੇ ਕੋਲ ਇਹ ਅਤੇ ਉਹ ਸ਼ਕਤੀ ਹੈ, ਕਿਉਂਕਿ ਇਹ ਥੋੜ੍ਹੇ ਸਮੇਂ ਦੀਆਂ ਸ਼ਕਤੀਆਂ ਹਨ। ਇਹ ਈਸ਼ਵਰੀਅਤ ਦੇ ਹੇਠਲੇ ਪੱਧਰ ਦੀਆਂ ਉਧਾਰ ਲਈਆਂ ਗਈਆਂ ਜਾਦੂਈ ਸ਼ਕਤੀਆਂ ਹਨ। ਅਸੀਂ ਇਹ ਵੀ ਕਰ ਸਕਦੇ ਹਾਂ, ਪਰ ਫਿਰ ਅਸੀਂ ਉਧਾਰ ਲੈਂਦੇ ਹਾਂ, ਅਤੇ ਫਿਰ ਸਾਨੂੰ ਬਾਅਦ ਵਿੱਚ ਵਾਪਸ ਦੇਣਾ ਪੈਂਦਾ ਹੈ। ਜਿਵੇਂ ਤੁਸੀਂ ਆਪਣਾ ਸਾਰਾ ਸਮਾਂ ਡਾਕਟਰ ਬਣਨ, ਹਸਪਤਾਲ ਵਿੱਚ ਨਰਸ ਬਣਨ ਲਈ ਪੜ੍ਹਾਈ ਵਿੱਚ ਬਿਤਾਉਂਦੇ ਹੋ, ਅਤੇ ਇਸ ਨਾਲ ਤੁਹਾਡਾ ਬਹੁਤ ਸਾਰਾ ਸਮਾਂ ਬਰਬਾਦ ਹੋਵੇਗਾ। ਅਤੇ ਫਿਰ ਤੁਸੀਂ ਇਕ ਡਾਕਟਰੇਟ ਲਈ ਸਾਰੇ ਪੈਸੇ ਨਰਸਿੰਗ ਦੇ ਸਮਾਨ 'ਤੇ ਖਰਚ ਕਰੋਗੇ।ਕਿਸੇ ਨੂੰ ਰਾਜੀ ਕਰਨ ਲਈ ਤੁਸੀਂ ਜੋ ਸ਼ਕਤੀ ਉਧਾਰ ਲੈਂਦੇ ਹੋ, ਉਸ ਲਈ ਤੁਹਾਨੂੰ ਆਪਣੀ ਅਧਿਆਤਮਿਕ ਯੋਗਤਾ ਨਾਲ ਭੁਗਤਾਨ ਕਰਨਾ ਪੈਂਦਾ ਹੈ। ਜਦੋਂ ਕਿ, ਜੇ ਤੁਸੀਂ ਪ੍ਰਮਾਤਮਾ ਨੂੰ ਆਪਣੇ ਆਪ ਹੀ ਰਾਜੀ ਕਰਨ ਦਿੰਦੇ ਹੋ, ਜਦੋਂ ਉਹ ਠੀਕ ਸਮਝਦਾ ਹੈ ਅਤੇ ਜਿਸ ਨੂੰ ਉਹ ਚਾਹੁੰਦਾ ਹੈ, ਤਾਂ ਅਸੀਂ ਪ੍ਰਮਾਤਮਾ ਨੂੰ ਉਹ ਵਾਪਸ ਦਿੰਦੇ ਹਾਂ ਜੋ ਉਸਨੂੰ ਕਰਨਾ ਚਾਹੀਦਾ ਹੈ: ਸ਼ਕਤੀ ਅਤੇ ਸਹੀ ਇਲਾਜ। ਪ੍ਰਭੂ ਯਿਸੂ, ਜਦੋਂ ਕਿਸੇ ਨੇ ਉਸਦੇ ਕੱਪੜੇ ਨੂੰ ਛੂਹਿਆ ਅਤੇ ਰਾਜੀ ਹੋ ਗਿਆ, ਤਾਂ ਉਸਨੇ ਇਹ ਦਾਅਵਾ ਨਹੀਂ ਕੀਤਾ ਕਿ ਉਸਨੇ ਰਾਜੀ ਕੀਤਾ ਸੀ। ਉਸਨੇ ਹੱਥ ਵੀ ਨਹੀਂ ਲਾਇਆ। ਉਸਨੂੰ ਇਹ ਪਤਾ ਵੀ ਨਹੀਂ ਸੀ। ਤਾਂ, ਉਸਨੇ ਕਿਹਾ, "ਤੁਹਾਡੇ ਵਿਸ਼ਵਾਸ਼ ਨੇ ਤੁਹਾਨੂੰ ਰਾਜੀ ਕਰ ਦਿਤਾ।" ਉਸਨੇ ਕਿਹਾ, "ਮੈਂ ਨਹੀਂ ਕਰਦਾ, ਪਰ ਮੇਰਾ ਪਿਤਾ ਜੋ ਮੇਰੇ ਅੰਦਰ ਹੈ, ਇਹ ਕਰਦਾ ਹੈ।"ਇਹੀ ਸਹੀ ਤਰੀਕਾ ਹੈ। ਅਤੇ ਮੈਂ ਤੁਹਾਨੂੰ ਸਹੀ ਰਸਤਾ ਦਿਖਾ ਰਹੀ ਹਾਂ। ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡਾ ਪੱਧਰ ਹਉਮੈ ਰਹਿਤ ਇਲਾਜ ਤੱਕ ਹੈ ਜਾਂ ਨਹੀਂ, ਕਿਉਂਕਿ ਇਹ ਵਿਧੀ ਤੁਹਾਨੂੰ ਹਉਮੈ ਰਹਿਤ ਇਲਾਜ ਦਾ ਤਰੀਕਾ, ਪਿਆਰ ਦਾ ਬਿਨਾਂ-ਸ਼ਰਤ ਤਰੀਕਾ ਸਿਖਾਏਗੀ। ਕਿ ਪ੍ਰਮਾਤਮਾ ਸਭ ਕੁਝ ਜਾਣਦਾ ਹੈ। ਕਿ ਪ੍ਰਮਾਤਮਾ ਜਦੋਂ ਚਾਹੇਗਾ ਸਾਡੇ ਰਾਹੀਂ ਸਭ ਕੁਝ ਕਰੇਗਾ। ਇਹ ਭੌਤਿਕ ਸਰੀਰ ਸਿਰਫ਼ ਇੱਕ ਸਾਧਨ ਹੋਵੇਗਾ, ਅਤੇ ਇਹ ਸਾਡਾ ਰਸਤਾ ਹੈ। ਜੇ ਤੁਸੀਂ ਇਸ ਦੇ ਯੋਗ ਹੋ, ਤਾਂ ਤੁਸੀਂ ਦੂਜਾ ਛੱਡ ਸਕਦੇ ਹੋ। ਜੇ ਨਹੀਂ, ਤਾਂ ਤੁਸੀਂ ਜਾਣਦੇ ਹੋ ਕਿ ਕੀ ਕਰਨਾ ਹੈ। ਤੁਸੀਂ ਚੁਣੋ।("ਕੀ ਉੇਥੇ ਕੁਝ ਪੂਰਨ ਤੌਰ ਤੇ ਸਹੀ ਅਤੇ ਗਲਤ ਹੈ?")("ਗਿਆਨ ਪ੍ਰਾਪਤੀ ਤੁਰੰਤ ਕਿਵੇਂ ਹੋ ਸਕਦੀ ਹੈ? ਕੀ ਗਿਆਨ ਪ੍ਰਾਪਤੀ ਜੀਵਨ ਭਰ ਦੀ ਕੋਸ਼ਿਸ਼ ਨਹੀਂ ਹੈ? ਅਤੇ ਕੀ ਤੁਹਾਨੂੰ ਲੱਗਦਾ ਹੈ ਕਿ ਦਰਦ ਜ਼ਿੰਦਗੀ ਦਾ ਇਕ ਜ਼ਰੂਰੀ ਹਿੱਸਾ ਹੈ? ਅਤੇ ਕੀ ਗਿਆਨ ਪ੍ਰਾਪਤੀ ਦਾ ਅਰਥ ਦਰਦ ਦਾ ਅੰਤ ਹੈ?")Photo Caption: ਪਿਆਰ-ਭਰੇ ਦਿਲ ਨਾਲ ਕੀਤਾ ਗਿਆ ਕੋਈ ਵੀ ਕੰਮ ਪ੍ਰਮਾਤਮਾ ਨੂੰ ਪ੍ਰਸੰਨ ਕਰਦਾ, ਭਾਉਂਦਾ ਹੈ।