ਖੋਜ
ਪੰਜਾਬੀ
 

ਯੂਕੇਰਨ (ਯੂਰੇਨ) ਅਤੇ ਸੰਸਾਰ ਵਿਚ ਸ਼ਾਂਤੀ ਦਾ ਰਾਹ, ਤੇਰਾਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੇਰੇ ਕੋਲ ਬਹੁਤਾ ਪੈਸਾ ਨਹੀਂ ਹੈ ਤੁਹਾਡੇ (ਰਾਸ਼ਟਰਪਤੀ ਟਰੰਪ) ਵਾਂਗ, ਪਰ ਮੈਂ ਆਪਣੇ ਪੈਸੇ ਰਾਹੀਂ ਅਤੇ ਆਪਣੇ ਪੈਰੋਕਾਰਾਂ ਰਾਹੀਂ ਵੀ ਯੂਕਰੇਨ (ਯੂਰੇਨ) ਨੂੰ ਜਿੰਨਾ ਦੇ ਸਕਦੀ ਹਾਂ, ਦਿੰਦੀ ਹਾਂ। ਅਤੇ ਅਸੀਂ ਯੂਕਰੇਨ (ਯੂਰੇਨ) ਵਿੱਚ ਇੱਕ ਵੀਗਨ ਰੈਸਟੋਰੈਂਟ ਖੋਲ੍ਹਣ ਦਾ ਵੀ ਸਮਰਥਨ ਕਰਦੇ ਹਾਂ ਤਾਂ ਜੋ ਅਸੀਂ ਉੱਥੋਂ ਹੋਰ ਲੋਕਾਂ, ਸਾਰੇ ਸੈਨਿਕਾਂ ਅਤੇ ਯੁੱਧ ਪੀੜਤ ਲੋਕਾਂ ਦੀ ਮਦਦ ਕਰ ਸਕੀਏ। ਅਸੀਂ ਆਪਣੇ ਬਹੁਤ ਹੀ ਨਿਮਰਤਾ ਭਰੇ, ਛੋਟੇ ਤਰੀਕੇ ਨਾਲ ਇਹ ਕਰਨਾ ਜਾਰੀ ਰੱਖਦੇ ਹਾਂ। ਅਤੇ ਇਹਨਾਂ ਸਾਰੇ ਮਨੁੱਖੀ ਸਮਰਥਨਾਂ ਦੇ ਕਾਰਨ, ਅਤੇ ਬੇਸ਼ੱਕ ਹੋਰ ਜਾਸੂਸ ਮੇਰੇ ਪਿੱਛੇ ਸਨ, ਅਜੇ ਵੀ ਹਨ। ਮੈਂ ਸੁਰੱਖਿਅਤ ਨਹੀਂ ਹਾਂ! ਪਹਿਲਾਂ ਨਾਲੋਂ ਵੀ ਘੱਟ ਸੁਰੱਖਿਅਤ। ਲਗਭਗ ਬੇਘਰ ਵਾਂਗ ਹੋ ਗਈ! ਜਿੱਥੇ ਮੈਂ ਰਹਿੰਦੀ ਸੀ, ਉੱਥੇ ਵੀ ਬਿਨਾਂ ਕਿਸੇ ਚੇਤਾਵਨੀ ਦੇ, ਅਤੇ ਬਿਨਾਂ ਕਿਸੇ ਕਾਰਨ ਦੇ ਦਰੱਖਤ ਕੱਟ ਦਿੱਤੇ ਗਏ! ਮੇਰਾ ਮਤਲਬ ਹੈ ਮੇਰੇ ਲੋਕਾਂ ਦੇ ਸਾਹਮਣੇ, ਜੋ ਉੱਥੇ ਰਹਿ ਰਹੇ ਹਨ! ਇੱਥੋਂ ਤੱਕ ਕਿ ਜਿੱਥੇ ਮੈਂ ਰਹਿੰਦੀ ਸੀ, ਉਸ ਜੰਗਲ ਨੂੰ ਵੀ ਸਾੜਨਾ ਸ਼ੁਰੂ ਕਰ ਦਿੱਤਾ।

ਸੋ ਮੈਂ ਪੁਤਿਨ ਦੇ ਹੱਕ ਵਿੱਚ ਬਿਲਕੁਲ ਵੀ ਨਹੀਂ ਹਾਂ, ਜੇਕਰ ਕੋਈ ਯੂਰਪੀਅਨ ਆਗੂ ਇਸ ਤਰਾਂ ਸੋਚਦਾ ਹੈ। ਨਹੀਂ, 100% ਨਹੀਂ, 1,000% ਤੋਂ ਵੱਧ ਨਹੀਂ। ਮੈਂ ਜੰਗ ਦਾ ਸਮਰਥਨ ਨਹੀਂ ਕਰਦੀ, ਭਾਵੇਂ ਇਹ ਕਿਸੇ ਨੇ ਵੀ ਬਣਾਈ ਹੋਵੇ। ਅਤੇ ਜੋ ਕੋਈ ਜੰਗ ਕਰਦਾ ਹੈ, ਉਹ ਮੇਰਾ ਦੁਸ਼ਮਣ, ਲੋਕਾਂ ਦਾ ਦੁਸ਼ਮਣ ਹੈ । ਕਿਉਂਕਿ ਉਨ੍ਹਾਂ ਕੋਲ ਮਾਰਨ, ਮਾਸੂਮਾਂ ਨੂੰ ਮਾਰਨ ਦਾ ਦਿਲ ਹੈ, ਅਤੇ ਇਸ ਨਾਲ ਪੂਰੇ ਸੰਸਾਰ ਨੂੰ ਪ੍ਰਭਾਵਿਤ ਕਰਨ ਦਾ, ਭੋਜਨ ਸਮੱਸਿਆਵਾਂ ਨਾਲ, ਆਵਾਜਾਈ ਦੀਆਂ ਸਮੱਸਿਆਵਾਂ ਨਾਲ ਅਤੇ ਸ਼ਾਂਤੀ ਦੀਆਂ ਸਮੱਸਿਆਵਾਂ ਨਾਲ। ਬਹੁਤ ਸਾਰੇ ਲੋਕਾਂ ਲਈ ਜ਼ਿੰਦਗੀ ਪਹਿਲਾਂ ਹੀ ਬਹੁਤ ਔਖੀ ਹੈ! ਹੁਣ ਜੰਗ ਕਿਉਂ ਕਰਨੀ??? ਤਾਂ ਜੋ ਲੋਕ ਸੌਂ ਨਾ ਸਕਣ, ਚੰਗੀ ਤਰ੍ਹਾਂ ਖਾ ਨਾ ਸਕਣ, ਆਪਣਾ ਕੰਮ ਨਾ ਕਰ ਸਕਣ, ਅਤੇ ਆਪਣੇ ਹੀ ਅਜ਼ੀਜ਼ਾਂ ਦਾ ਸੋਗ ਮਨਾਉਣ। ਅਤੇ ਇਹ ਸਾਰੇ ਸੁੰਦਰ, ਸੋਹਣੇ ਸੁਨਖੇ ਰੂਸੀ ਨੌਜਵਾਨ, ਉਦਾਹਰਣ ਵਜੋਂ, ਯੂਕਰੇਨ (ਯੂਰੇਨ) ਦੇ ਨੌਜਵਾਨ ਸੁੰਦਰ ਆਦਮੀਆਂ ਅਤੇ ਔਰਤਾਂ ਨੂੰ ਮਰਨਾ ਪਵੇਗਾ। ਕਾਹਦੇ ਲਈ?! ਭਾਵੇਂ ਤੁਸੀਂ ਪੂਰੇ ਦੇਸ਼ ਨੂੰ ਆਪਣੇ ਕਬਜ਼ੇ ਵਿੱਚ ਲੈਣ ਵਿੱਚ ਸਫਲ ਹੋ ਜਾਂਦੇ ਹੋ, ਪਰ ਜਦੋਂ ਤੁਸੀਂ ਆਪਣੀ ਕਬਰ ਵਿੱਚ ਜਾਵੋਗੇ ਤਾਂ ਤੁਹਾਡੇ ਕੋਲ ਕੀ ਹੋਵੇਗਾ? ਜੇ ਤੁਸੀਂ ਉੱਥੇ ਜਾ ਸਕਦੇ, ਨਹੀਂ ਤਾਂ ਤੁਹਾਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਕਿ ਤੁਹਾਡੀ ਆਤਮਾ ਕਿੱਥੇ ਗਈ ਹੈ ਤੁਹਾਨੂੰ ਟੁਕੜੇ-ਟੁਕੜੇ ਕਰ ਦਿੱਤਾ ਜਾਵੇਗਾ।

ਮੈਂ ਪੂਰੀ ਤਰ੍ਹਾਂ ਸ਼ਾਂਤੀ ਲਈ ਹਾਂ। ਸੋ, ਰਾਸ਼ਟਰਪਤੀ ਟਰੰਪ, ਜੇ ਮੈਂ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਨਾਰਾਜ਼ ਕੀਤਾ ਹੈ ਤਾਂ ਮੈਨੂੰ ਮਾਫ਼ ਕਰਨਾ। ਮੈਂ ਤੁਹਾਡੇ ਲਈ 100% ਹਾਂ। ਇਹ ਬਸ ਸ਼ਾਂਤੀ ਇੱਕ ਬਹੁਤ ਵੱਡਾ, ਕਰਮ ਵਾਲਾ ਬੋਝ ਹੈ। ਜੋ ਵੀ ਸ਼ਾਂਤੀ ਨੂੰ ਸੰਭਾਲਣਾ ਚਾਹੁੰਦਾ ਹੈ, ਉਸਨੂੰ ਇਸਨੂੰ ਸੱਚਮੁੱਚ ਸਾਵਧਾਨੀ ਨਾਲ ਸੰਭਾਲਣਾ ਚਾਹੀਦਾ ਹੈ, ਜਿਵੇਂ ਕੱਚੇ ਆਂਡਿਆਂ ਦੀ ਤਰਾਂ। ਮੇਰਾ ਮਤਲਬ ਹੈ, ਮੈਂ ਸ਼ਾਂਤੀ ਲਈ ਇੰਨਾ ਜ਼ਿਆਦਾ ਹਾਂ ਕਿ ਭਾਵੇਂ ਮੈਂ ਭਾਰਤੀ "ਭਗਵਤ ਗੀਤਾ" ਨਾਮਕ ਪ੍ਰਾਚੀਨ ਕਿਤਾਬ ਪਸੰਦ ਕਰਦੀ ਹਾਂ, ਜਿਸਦਾ ਅਰਥ ਹੈ "ਦੇਵਤਿਆਂ ਦੇ ਗੀਤ", ਮੈਂ ਉਨ੍ਹਾਂ ਨੂੰ ਹੁਣ ਉਸ ਕਿਤਾਬ ਵਿੱਚੋਂ ਕੁਝ ਵੀ ਕੱਢਣ ਨਹੀਂ ਦਿੰਦੀ। ਸਾਡੇ ਕੋਲ ਕੁਝ ਹੁੰਦੇ ਸਨ। ਅਤੇ ਜਦੋਂ ਉਨ੍ਹਾਂ ਨੇ ਮੈਨੂੰ ਪੁੱਛਿਆ, ਤਾਂ ਮੈਨੂੰ ਅਹਿਸਾਸ ਹੋਇਆ ਕਿ ਉਹ ਭਗਵਦ ਗੀਤਾ ਤੋਂ ਕੁਝ ਸਿੱਖ ਰਹੇ ਹਨ। ਅਤੇ ਮੈਂ ਕਿਹਾ, "ਇਹ ਨਾ ਕਰੋ।" ਕਿਉਂਕਿ ਭਗਵਦ ਗੀਤਾ ਵਿੱਚ, ਅਰਜੁਨ ਦੇ ਗੁਰੂ ਨੇ ਉਸਨੂੰ ਉਤਸ਼ਾਹਿਤ ਕੀਤਾ ਅਤੇ ਉਸਨੂੰ ਅਖੌਤੀ ਦੁਸ਼ਮਣਾਂ ਨਾਲ ਯੁੱਧ ਕਰਨ ਲਈ ਪ੍ਰੇਰਿਤ ਕੀਤਾ। ਦੁਸ਼ਮਣਾਂ ਦੇ ਵੀ ਆਪਣੇ ਗੁਰੂ, ਮਾਸਟਰ, ਦੋਸਤ ਹੁੰਦੇ ਹਨ, ਉਦਾਹਰਣ ਵਜੋਂ ਇਸ ਤਰਾਂ।

ਸੋ ਮੈਂ ਹੁਣ ਕਦੇ ਵੀ ਉਸ ਕਿਤਾਬ ਦਾ ਇਸ਼ਤਿਹਾਰ ਨਹੀਂ ਦੇਣਾ ਚਾਹੁੰਦੀ, ਭਾਵੇਂ ਕਿ ਇਹ ਪਹਿਲੀ ਕਿਤਾਬ ਸੀ ਜੋ ਮੈਨੂੰ ਗੰਗਾ ਨਦੀ ਦੇ ਕੰਢੇ ਮਿਲੀ ਸੀ, ਜਦੋਂ ਮੈਂ ਇੱਕ ਦੁਕਾਨ ਵਿੱਚ ਗਈ ਸੀ ਅਤੇ ਉਸ ਕਿਤਾਬ ਦੀ ਮੰਗ ਕੀਤੀ। ਅਤੇ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਕੋਲ ਹੁਣ ਇਹ ਨਹੀਂ ਹੈ। ਪਰ ਫਿਰ ਅਗਲੇ ਦਿਨ ਉਨ੍ਹਾਂ ਨੇ ਮੈਨੂੰ ਅੰਦਰ ਬੁਲਾਇਆ ਅਤੇ ਕਿਹਾ, "ਤੁਹਾਨੂੰ ਕਿਵੇਂ ਪਤਾ ਲੱਗਾ ਕਿ ਸਾਡੇ ਸਟੋਰਰੂਮ ਵਿੱਚ ਇੱਕ ਡੱਬਾ ਹੈ, ਅਤੇ ਸਾਨੂੰ ਇਸ ਬਾਰੇ ਨਹੀਂ ਪਤਾ ਸੀ?" ਤਾਂ ਤੁਸੀਂ ਇਸਨੂੰ ਹੁਣ ਖਰੀਦ ਸਕਦੇ ਹੋ।" ਉਹ ਹੈਰਾਨ ਸਨ। ਉਨ੍ਹਾਂ ਨੇ ਸੋਚਿਆ ਕਿ ਮੇਰੇ ਕੋਲ ਮਾਨਸਿਕ ਸ਼ਕਤੀ ਹੈ। ਮੈਂ ਚੀਜ਼ਾਂ ਕਿਵੇਂ ਦੇਖ ਸਕਦੀ ਹਾਂ? ਕਿਉਂਕਿ ਮੈਂ ਉਨ੍ਹਾਂ ਨਾਲ ਕੁਝ ਹੱਦ ਤੱਕ ਜ਼ਿੱਦ ਕਰ ਰਹੀ ਸੀ। ਮੈਂ ਕਿਹਾ, "ਮੈਂ ਇਹ ਦੇਖਿਆ ਹੈ। ਮੈਂ ਇਹ ਕਿਤਾਬ ਪਹਿਲਾਂ ਕਦੇ ਨਹੀਂ ਦੇਖੀ, ਪਰ ਇਹ ਬਾਹਰੋਂ ਇਸ ਰੰਗ ਵਰਗੀ ਹੈ, ਅਤੇ ਇਹ ਇਸ ਤਰਾਂ ਲਿਖੀ ਗਈ ਹੈ, ਇਸ ਤਰਾਂ, ਅਤੇ ਇਹ ਇਸ ਆਕਾਰ ਦੀ ਹੈ।" ਇਹ ਇੱਕ ਛੋਟੀ ਜਿਹੀ ਕਿਤਾਬ ਸੀ, ਇੱਕ ਛੋਟੇ ਜਿਹੇ ਆਕਾਰ ਵਾਲੀ ਕਿਤਾਬ। ਅਤੇ ਉਹ ਹੈਰਾਨ ਸਨ ਕਿ ਮੈਨੂੰ ਇਹ ਸਭ ਕਿਵੇਂ ਪਤਾ ਲੱਗਾ ਭਾਵੇਂ ਮੈਂ ਇਹ ਕਿਤਾਬ ਪਹਿਲਾਂ ਨਹੀਂ ਦੇਖੀ ਸੀ। ਮੈਂ ਕਿਹਾ, "ਮੈਂ ਹੁਣੇ ਦੇਖਿਆ ਹੈ ਅਤੇ ਮੈਨੂੰ ਲੱਗਿਆ ਕਿ ਤੁਹਾਡੇ ਕੋਲ ਇਹ ਹੈ।" ਇਸੇ ਲਈ ਮੈਂ ਅੰਦਰ ਆਈ ਅਤੇ ਇਸਨੂੰ ਖਰੀਦਣਾ ਚਾਹੁੰਦੀ ਸੀ।" ਉਨ੍ਹਾਂ ਨੇ ਕਿਹਾ, "ਨਹੀਂ, ਉਸ ਸਮੇਂ, ਸਾਡੇ ਕੋਲ ਇਹ ਨਹੀਂ ਸੀ। ਅਸੀਂ ਦੇਖਿਆ, ਤੁਸੀਂ ਦੇਖਿਆ, ਤੁਸੀਂ ਸਭ ਚਾਰ ਚੁਫੇਰੇ ਦੇਖਿਆ, ਉੱਥੇ ਕੁਝ ਵੀ ਨਹੀਂ ਸੀ, ਜਦੋਂ ਤੱਕ ਅਸੀਂ ਇਸਨੂੰ ਆਪਣੇ ਸਟੋਰਰੂਮ ਵਿੱਚ ਨਹੀਂ ਦੇਖਿਆ। ਤਾਂ ਇੱਥੇ ਤੁਸੀਂ ਇਹ ਲੈ ਸਕਦੇ ਹੋ।"

ਅਤੇ ਇਸੇ ਕਰਕੇ, ਉਸ ਸਮੇਂ ਦੁਕਾਨ ਵਿੱਚ ਮੌਜੂਦ ਇੱਕ ਗਾਹਕ ਮੇਰੀ ਹਥੇਲੀ ਪੜ੍ਹਨਾ ਚਾਹੁੰਦਾ ਸੀ, ਅਤੇ ਭਵਿੱਖਬਾਣੀ ਕੀਤੀ ਕਿ ਮੈਂ ਚਾਰ ਸਾਲਾਂ ਵਿੱਚ ਇੱਕ ਬੁੱਧ ਬਣ ਜਾਵਾਂਗੀ, "ਚਾਰ ਸਾਲਾਂ ਵਿੱਚ, ਤੁਸੀਂ ਇੱਕ ਪੂਰਨ ਬੁੱਧ ਬਣ ਜਾਓਗੇ। ਉਸ ਸਮੇਂ, ਤੁਸੀਂ ਉੱਥੇ ਅਜਾ ਰਹੇ ਹੋ," ਉਨ੍ਹਾਂ ਨੇ ਮੈਨੂੰ ਦੱਸਿਆ। ਉਹ ਮੇਰੀ ਹਥੇਲੀ ਪੜ੍ਹਨਾ ਚਾਹੁੰਦੇ ਸਨ, ਪਰ ਮੈਂ ਇਨਕਾਰ ਕਰ ਦਿੱਤਾ। ਮੈਂ ਕਿਹਾ, "ਮੇਰੇ ਕੋਲ ਇਸਦਾ ਭੁਗਤਾਨ ਕਰਨ ਲਈ ਪੈਸੇ ਨਹੀਂ ਹਨ, ਸ੍ਰੀ ਮਾਨ, ਅਤੇ ਮੈਂ ਇਸ ਵਿੱਚ ਬਹੁਤਾ ਵਿਸ਼ਵਾਸ ਨਹੀਂ ਕਰਦੀ।" ਉਨ੍ਹਾਂ ਨੇ ਕਿਹਾ, "ਨਹੀਂ, ਨਹੀਂ, ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਪਵੇਗਾ। ਮੈਨੂੰ ਸਿਰਫ਼ ਦਿਲਚਸਪੀ ਹੈ ਕਿਉਂਕਿ ਮੈਂ ਤੁਹਾਡਾ ਪ੍ਰਕਾਸ਼ ਦੇਖਿਆ ਹੈ। ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਕੌਣ ਹੋ ਅਤੇ ਕਿਉਂ।" ਤਾਂ ਉਸਨੇ ਮੇਰੀ ਹਥੇਲੀ ਵੀ ਪੜ੍ਹ ਲਈ ਅਤੇ ਭਵਿੱਖਬਾਣੀ ਕੀਤੀ ਕਿ ਚਾਰ ਸਾਲਾਂ ਵਿੱਚ, ਮੈਂ ਇਕ ਪੂਰਨ ਬੁੱਧ ਬਣਾਂਗੀ, ਭਾਵ ਉਸ ਸਮੇਂ ਮੈਂ ਅਜੇ ਬੁੱਧ ਨਹੀਂ ਸੀ। ਪਰ ਫਿਰ ਵੀ, ਉਨ੍ਹਾਂ ਵਿੱਚੋਂ ਇੱਕ ਮੇਰਾ ਪੈਰੋਕਾਰ ਬਣਨਾ ਚਾਹੁੰਦਾ ਸੀ - ਉਸ ਕਿਤਾਬਾਂ ਦੀ ਦੁਕਾਨ ਦਾ ਮਾਲਕ। ਮੈਂ ਇਕ ਸਤਿਗੁਰੂ ਜਾਂ ਇਸ ਤਰਾਂ ਦੀ ਕੋਈ ਚੀਜ਼ ਨਹੀਂ ਸੀ। ਪ੍ਰਮਾਤਮਾ ਨੇ ਮੈਨੂੰ ਉਸ ਸਮੇਂ ਅਜੇ ਇਹ ਨਹੀਂ ਦੱਸਿਆ ਸੀ ਕਿ ਮੈਂ ਇਕ ਗੁਰੂ ਬਣਾਂਗੀ।

ਉਹ ਰਿਸ਼ੀਕੇਸ਼ ਵਿੱਚ ਗੰਗਾ ਨਦੀ 'ਤੇ ਸੀ। ਮੈਂ ਉੱਥੇ ਗਈ ਕਿਉਂਕਿ ਇਤਿਹਾਸ ਵਿੱਚ ਬਹੁਤ ਸਾਰੇ ਪ੍ਰਾਚੀਨ ਗੁਰੂ ਉੱਥੇ ਗਏ ਸਨ, ਬੁੱਧ ਵੀ। ਅਤੇ ਬਿਆਸ ਨਾਮਕ ਵੱਡੀ ਮਸ਼ਹੂਰ ਪ੍ਰਣਾਲੀ ਦੇ ਮਹਾਨ ਗੁਰੂਆਂ ਵਿਚੋਂ ਇੱਕ, ਬਿਆਸ ਵਿੱਚ, ਵੀ ਉੱਥੇ ਮੈਡੀਟੇਸ਼ਨ ਕਰਨ ਲਈ ਗਏ ਸਨ। ਅਤੇ ਸੰਤ ਕਿਰਪਾਲ ਸਿੰਘ ਜੀ ਵਰਗੇ ਮਹਾਨ ਗੁਰੂ, ਉਹ ਵੀ ਕੁਝ ਸਮੇਂ ਲਈ ਉੱਥੇ ਮੈਡੀਟੇਸ਼ਨ ਕਰਨ ਲਈ ਗਏ ਸਨ। ਸੋ ਮੈਂ ਉੱਥੇ ਮੈਡੀਟੇਸ਼ਨ ਕਰਨ ਲਈ ਗਈ ਕਿਉਂਕਿ ਮੈਂ ਕੁਝ ਉਸ ਊਰਜਾ ਨੂੰ ਲੈਣਾ ਚਾਹੁੰਦੀ ਸੀ ਜੋ ਅਜੇ ਵੀ ਮਹਾਨ ਪ੍ਰਾਚੀਨ ਗੁਰੂਆਂ ਤੋਂ ਉੱਥੇ ਮੌਜ਼ੂਦ ਸੀ। ਇਸ ਤੋਂ ਇਲਾਵਾ, ਮੈਂ ਹਰ ਰੋਜ਼ ਗੰਗਾ ਨਦੀ 'ਤੇ ਮੈਡੀਟੇਸ਼ਨ ਕਰਨ ਲਈ ਜਾ ਕੇ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੁੰਦੀ ਸੀ। ਗੰਗਾ ਦੇ ਵਿਚਕਾਰ, ਜਦੋਂ ਇੱਕ ਵੱਡਾ ਹੜ੍ਹ ਆਇਆ ਤਾਂ ਮੈਂ ਡੁੱਬਣ ਹੀ ਵਾਲੀ ਸੀ। ਖੁਸ਼ਕਿਸਮਤੀ ਨਾਲ, ਪ੍ਰਮਾਤਮਾ ਨੇ ਮੇਰੀ ਰੱਖਿਆ ਕੀਤੀ, ਸੋ ਮੈਂ ਜ਼ਿੰਦਾ ਬਾਹਰ ਆ ਗਈ। ਹੁਣ, ਉਹ ਇਕ ਬਹੁਤ ਲੰਬੀ ਕਹਾਣੀ ਸੀ।

ਮੈਂ ਤੁਹਾਨੂੰ ਬੱਸ ਇਹ ਦੱਸ ਰਹੀ ਹਾਂ, ਇਹ ਸਭ ਇੱਕ ਛੋਟਾ ਜਿਹਾ ਸਬੂਤ ਹੈ ਕਿ, ਘੱਟੋ ਘੱਟ ਮੈਂ ਸੱਚਮੁੱਚ ਸ਼ਾਂਤੀ ਚਾਹੁੰਦੀ ਹਾਂ। ਮੈਂ (ਰਾਸ਼ਟਰਪਤੀ ਟਰੰਪ) ਤੁਹਾਡੇ ਨਾਲ ਹਾਂ। ਅਤੇ ਮੈਨੂੰ ਪਤਾ ਹੈ ਕਿ ਤੁਸੀਂ, ਅੰਤ ਵਿੱਚ, ਰਾਸ਼ਟਰਪਤੀ ਜ਼ੇਲੇਨਸਕੀ ਨਾਲ ਬਹੁਤ ਦੋਸਤਾਨਾ ਕਿਉਂ ਨਹੀਂ ਰਹੇ, ਕਿਉਂਕਿ ਤੁਸੀਂ ਅੰਦਰੋਂ ਬਹੁਤ ਸੜ ਰਹੇ ਸੀ। ਤੁਸੀਂ ਕੱਲ੍ਹ ਹੀ ਸ਼ਾਂਤੀ ਚਾਹੁੰਦੇ ਹੋ। ਪਰ ਹਰ ਕਿਸੇ ਦੇ ਵੱਖੋ-ਵੱਖਰੇ ਵਿਚਾਰ ਹੁੰਦੇ ਹਨ ਅਤੇ ਉਨ੍ਹਾਂ ਦੀ ਆਪਣੀ ਸਮੱਸਿਆ ਅਤੇ ਆਪਣੀ ਸਥਿਤੀ ਨਾਲ ਨਜਿੱਠਣਾ ਪੈਂਦਾ ਹੈ। ਸੋ ਕਿਰਪਾ ਕਰਕੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਸਮਝੋ ਅਤੇ ਉਸਨੂੰ ਮਾਫ਼ ਕਰੋ, ਭਾਵੇਂ ਤੁਹਾਨੂੰ ਲੱਗਦਾ ਹੈ ਕਿ ਉਹ ਪੂਰੀ ਤਰ੍ਹਾਂ ਗਲਤ ਹੈ। ਪਰ ਉਸਦੇ ਕੋਲ ਆਪਣੀ ਸਮੱਸਿਆ ਵੀ ਹੈ, ਉਸਦੀ ਆਪਣੀ ਰਾਏ ਵੀ ਹੈ, ਤੁਸੀਂ ਜਾਣਦੇ ਹੋ। ਅਤੇ ਸਾਨੂੰ ਬਸ ਸ਼ਾਂਤੀ ਬਣਾਉਣੀ ਪਵੇਗੀ। ਭਾਵੇਂ ਜੇਕਰ ਤੁਸੀਂ ਹੋ - ਕੋਈ ਵੀ ਸ਼ਾਂਤੀ ਲਈ ਇੰਨਾ ਭੁੱਖਾ ਹੈ, ਸ਼ਾਂਤੀ ਲਈ ਇੰਨਾ ਬੇਤਾਬ ਹੈ, ਯੁੱਧ ਦੇ ਪੀੜਤਾਂ ਲਈ ਅੰਦਰੋਂ ਇੰਨਾ ਦਰਦਨਾਕ ਹੈ ਅਤੇ ਸੱਚਮੁੱਚ ਕਿਸੇ ਵੀ ਤਰੀਕੇ ਨਾਲ ਸ਼ਾਂਤੀ ਲਈ ਜ਼ੋਰ ਦੇਣਾ ਚਾਹੁੰਦਾ ਹੈ - ਫਿਰ ਵੀ, ਅਸੀਂ ਅੰਤਰਰਾਸ਼ਟਰੀ ਭਾਈਚਾਰੇ, ਭਾਵ ਅਮਰੀਕਾ ਦੇ ਆਲੇ ਦੁਆਲੇ ਦੇ ਹੋਰ ਦੇਸ਼ਾਂ ਦੀ ਦੋਸਤੀ ਅਤੇ ਸਦਭਾਵਨਾ ਦੀ ਕੁਰਬਾਨੀ ਨਹੀਂ ਦੇ ਸਕਦੇ, ਕਿਉਂਕਿ ਇਹ ਫਿਰ ਇੱਕ ਹੋਰ ਯੁੱਧ ਦਾ ਕਾਰਨ ਬਣੇਗਾ। ਅਤੇ ਇਹ ਤੁਹਾਡੇ ਮਕਸਦ ਨੂੰ ਹਰਾ ਦੇਵੇਗਾ, ਰਾਸ਼ਟਰਪਤੀ ਜੀ, ਕਿਰਪਾ ਕਰਕੇ। ਮੈਨੂੰ ਪਤਾ ਹੈ ਕਿ ਤੁਹਾਡੇ ਕੋਲ ਬਹੁਤ ਸਾਰੇ ਚੰਗੇ ਸਲਾਹਕਾਰ ਹਨ ਅਤੇ ਮੈਂ ਕਿਤੇ ਵੀ ਨਹੀਂ ਹਾਂ। ਪਰ ਕਿਰਪਾ ਕਰਕੇ, ਮੈਨੂੰ ਆਪਣੀ ਰਾਏ ਪ੍ਰਗਟ ਕਰਨ ਦਾ ਵੀ ਅਧਿਕਾਰ ਹੈ। ਅਤੇ ਮੈਨੂੰ ਇਹ ਵੀ ਹੱਕ ਹੈ ਕਿ… ਮੈਨੂੰ ਤੁਹਾਡੀ ਮਦਦ ਕਰਨ ਦਾ ਹੱਕ ਹੈ, ਤਾਂ ਜੋ ਅਮਰੀਕਾ ਸੰਸਾਰ ਦੀ ਮਦਦ ਕਰ ਸਕੇ ।

ਸਰੀਰਕ ਤੌਰ 'ਤੇ ਵੀ, ਰਾਸ਼ਟਰਪਤੀ ਜ਼ੇਲੇਨਸਕੀ, ਉਹ ਤਿੰਨ ਸਾਲਾਂ ਦੀ ਜੰਗ ਤੋਂ ਥੱਕ ਚੁੱਕੇ ਹਨ, ਯੁੱਧ ਵਿੱਚ ਰਾਜ ਦੇ ਮੁਖੀ ਵਜੋਂ। ਸੋ ਹੋ ਸਕਦਾ ਹੈ ਕਿ ਉਹ ਪਹਿਲਾਂ ਕੁਝ ਰਾਤਾਂ ਸੌਂ ਨਾ ਸਕਿਆ ਹੋਵੇ, ਜਾਂ ਉਸਨੂੰ ਫਰੰਟਲਾਈਨ ਜਾਂ ਆਪਣੇ ਮਰ ਰਹੇ ਸਿਪਾਹੀਆਂ ਤੋਂ ਜਾਂ ਲੜਨ ਦੀ ਆਪਣੀ ਰਣਨੀਤੀ ਵਿੱਚ ਕਿਸੇ ਅਸਫਲਤਾ ਕਾਰਨ ਬਹੁਤ ਸਿਰ ਦਰਦ ਹੋਇਆ ਹੋਵੇ। ਅਤੇ ਉਹ ਯੂਰਪ ਤੋਂ ਸਾਰਾ ਰਾਹ ਅਮਰੀਕਾ ਤੱਕ ਗਿਆ। ਇਹ ਇਕ ਬਹੁਤ ਲੰਮਾਂ ਰਸਤਾ ਹੈ, ਅਤੇ ਹੋ ਸਕਦਾ ਹੈ ਕਿ ਉਹ ਹਵਾਈ ਜਹਾਜ਼ ਵਿੱਚ ਚੰਗੀ ਤਰ੍ਹਾਂ ਸੌਂ ਨਾ ਸਕਿਆ ਹੋਵੇ, ਸ਼ੋਰ ਅਤੇ ਬਹੁਤ ਸਾਰੇ ਸਵਾਲ, ਉਸਦੇ ਦਿਮਾਗ ਵਿੱਚ ਬਹੁਤ ਸਾਰੀਆਂ ਚਿੰਤਾਵਾਂ। ਸੋ ਹੋ ਸਕਦਾ ਹੈ ਕਿ ਉਹ ਆਪਣੀ ਮਰਜ਼ੀ ਦੇ ਵਿਰੁੱਧ ਬਾਹਰ ਨਿਕਲਿਆ ਹੋਵੇ।

ਕਲਪਨਾ ਕਰੋ ਕਿ ਜੇ ਤੁਸੀਂ ਉਸਦੀ ਸਥਿਤੀ ਵਿੱਚ ਹੋ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਕਿਵੇਂ ਹੈ। ਅਤੇ ਕਿਰਪਾ ਕਰਕੇ ਮਾਫ਼ ਕਰ ਦਿਓ, ਕਿਰਪਾ ਕਰਕੇ ਯੂਕਰੇਨ (ਯੂਰੇਨ) ਨਾਲ ਸ਼ਾਂਤੀ ਬਣਾਓ, ਕਿਉਂਕਿ ਯੂਕਰੇਨ (ਯੂਰੇਨ) ਹੁਣ ਰਾਸ਼ਟਰਪਤੀ ਜ਼ੇਲੇਨਸਕੀ ਦੁਆਰਾ ਪ੍ਰਤੀਨਿਧਤਾ ਕੀਤੀ ਜਾ ਰਹੀ ਹੈ। ਅਤੇ ਮੈਨੂੰ ਯਕੀਨ ਹੈ ਕਿ ਤੁਸੀਂ ਪਹਿਲਾਂ ਹੀ ਯੂਰਪ ਅਤੇ ਯੂਕਰੇਨ (ਯੂਰੇਨ) ਨੂੰ ਆਪਣੀ ਚਿੰਤਾ ਤੋਂ ਬਾਹਰ ਰੱਖਣ ਬਾਰੇ ਦੂਜੇ ਵਿਚਾਰ ਕੀਤੇ ਹੋਣਗੇ। ਮੈਨੂੰ ਪਤਾ ਹੈ ਕਿ ਤੁਸੀਂ ਕੁਝ ਦਿਨਾਂ ਵਿੱਚ ਇਹ ਨਹੀਂ ਕਰੋਗੇ, ਅਤੇ ਕਿਸੇ ਤਰ੍ਹਾਂ, ਅੰਤ ਵਿੱਚ, ਕਿਉਂਕਿ ਤੁਸੀਂ ਇਕ ਸ਼ਾਂਤੀ ਪਸੰਦ ਆਦਮੀ ਹੋ, ਤੁਸੀਂ ਲੋਕਾਂ ਨੂੰ ਮਰਨ ਨਹੀਂ ਦੇ ਸਕਦੇ। ਸ਼ਾਂਤੀ ਨਿੱਜੀ ਵਿਚਾਰਾਂ ਅਤੇ ਦਲੀਲਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ। ਮੈਨੂੰ ਯਕੀਨ ਹੈ ਕਿ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਹੁਣ ਤੱਕ ਇਹ ਅਹਿਸਾਸ ਹੋ ਗਿਆ ਹੋਵੇਗਾ।

ਸੋ ਤੁਸੀਂ ਦੋਵੇਂ ਆਦਮੀਂ, ਦੋਵੇਂ ਆਪਣੇ ਆਪਣੇ ਆਦਰਸ਼ਾਂ ਪ੍ਰਤੀ ਭਾਵੁਕ ਹੋ, ਭਾਵੇਂ ਯੂਕਰੇਨ (ਯੂਰੇਨ) ਅਮਰੀਕਾ ਦੇ ਮੁਕਾਬਲੇ ਇੱਕ ਛੋਟਾ ਦੇਸ਼ ਹੈ ਅਤੇ ਓਨਾ ਅਮੀਰ ਨਹੀਂ, ਓਨਾ ਸ਼ਕਤੀਸ਼ਾਲੀ ਨਹੀਂ ਹੈ, ਪਰ ਇਹ ਇੱਕ ਅਜਿਹਾ ਦੇਸ਼ ਹੈ ਜਿਸ ਵਿੱਚ ਲੱਖਾਂ ਲੋਕ ਰਹਿੰਦੇ ਹਨ। ਅਤੇ ਆਮ ਤੌਰ 'ਤੇ ਉਹ ਸ਼ਾਂਤਮਈ ਲੋਕ ਹਨ। ਉਹ ਸਿਰਫ਼ ਖੇਤੀ ਕਰਦੇ ਹਨ। ਖੇਤੀ ਉਹ ਕੰਮ ਹੈ ਜੋ ਪ੍ਰਮਾਤਮਾ ਨੇ ਸਾਨੂੰ, ਮਨੁੱਖਜਾਤੀ ਨੂੰ ਸਿਫਾਰਸ਼ ਕੀਤਾ ਹੈ। ਪਰ ਅੱਜਕੱਲ੍ਹ ਬਹੁਤ ਸਾਰੇ ਲੋਕ ਅਜਿਹਾ ਨਹੀਂ ਕਰਦੇ, ਖਾਸ ਕਰਕੇ ਬਹੁਤ ਸਾਰੇ ਖੇਤ ਵੱਖ-ਵੱਖ ਕਾਰਨਾਂ ਕਰਕੇ ਖਾਲੀ, ਅਣਗੌਲੇ ਰਹਿ ਜਾਂਦੇ ਹਨ। ਜਲਵਾਯੂ ਪਰਿਵਰਤਨ ਦੇ ਕਾਰਨ, ਉੱਚ ਤਕਨੀਕ ਦੇ ਕਾਰਨ ਅਤੇ ਸ਼ਹਿਰ ਵਿੱਚ ਬਿਹਤਰ ਨੌਕਰੀਆਂ ਦੇ ਕਾਰਨ, ਉਦਾਹਰਣ ਵਜੋਂ ਇਸ ਤਰਾਂ। ਪਰ ਯੂਕਰੇਨ (ਯੂਰੇਨ) ਅਜੇ ਵੀ ਆਪਣੀ ਖੇਤੀ ਲਗਨ ਅਤੇ ਵਫ਼ਾਦਾਰੀ ਨਾਲ ਕਰਨਾ ਜਾਰੀ ਰੱਖੇਗਾ। ਅਤੇ ਇਹ ਖੇਤੀ ਉਤਪਾਦਾਂ ਦਾ ਨਿਰਯਾਤ ਕਰ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਹ ਸੰਸਾਰ ਦਾ ਚੌਥਾ ਜਾਂ ਪੰਜਵਾਂ ਹੈ। ਕਲਪਨਾ ਕਰੋ, ਇਕ ਇੰਨਾ ਛੋਟਾ ਦੇਸ਼। ਬਹੁਤ ਸਾਰੇ ਦੇਸ਼ ਸੱਚਮੁੱਚ ਯੂਕਰੇਨੀਅਨ (ਯੂਰੇਨੀਅਨ) ਕਿਸਾਨਾਂ ਨਿਰਭਰ ਕਰਦੇ ਹਨ ਅਤੇ ਬਚਾਅ ਲਈ ਜਿਵੇਂ ਉਹ ਖੇਤੀਬਾੜੀ ਉਤਪਾਦਾਂ ਤੇ ਆਪਣੀ ਰੋਜ਼ਾਨਾ ਜ਼ਿੰਦਗੀ ਬਿਤਾ ਰਹੇ ਹਨ।

ਸੋ ਕਿਰਪਾ ਕਰਕੇ, ਇਨ੍ਹਾਂ ਸਾਰਿਆਂ ਲੋਕਾਂ ਲਈ, ਰਾਸ਼ਟਰਪਤੀ ਟਰੰਪ, ਬਸ ਆਪਣੇ ਟੀਚੇ 'ਤੇ ਧਿਆਨ ਕੇਂਦਰਿਤ ਕਰੋ ਅਤੇ ਸਬਰ ਰੱਖੋ। ਰਾਸ਼ਟਰਪਤੀ ਜ਼ੇਲੇਨਸਕੀ ਨੂੰ ਇਹ ਸਮਝਾਓ ਜੋ ਤੁਸੀਂ ਉਸ ਨੂੰ ਸਮਝਾਉਣਾ ਚਾਹੁੰਦੇ ਸੀ। ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਲੋਕ ਕਈ ਵਾਰ ਕੁਝ ਚੀਜ਼ਾਂ ਕਰਦੇ ਹਨ ਜਾਂ ਤੁਹਾਨੂੰ ਦੱਸਦੇ ਹਨ ਕਿ ਉਹ ਕੀ ਸੋਚਦੇ ਹਨ, ਪਰ ਤੁਸੀਂ ਉਨ੍ਹਾਂ ਨੂੰ ਵੀ ਨਹੀਂ ਸਮਝਦੇ, ਕਿਉਂਕਿ ਤੁਸੀਂ ਸੋਚਦੇ ਹੋ ਕਿ ਇਹ ਤਰਕਪੂਰਨ ਨਹੀਂ ਹੈ ਜਾਂ ਇਹ ਇੱਕ ਚਾਲ ਹੋ ਸਕਦੀ ਹੈ। ਰਾਸ਼ਟਰਪਤੀ ਜ਼ੇਲੇਨਸਕੀ, ਭਾਵੇਂ ਉਹ ਤੁਹਾਡਾ ਸਤਿਕਾਰ ਕਰਦੇ ਹਨ, ਅਮਰੀਕੀਨਾਂ ਦਾ ਸਤਿਕਾਰ ਕਰਦੇ ਹਨ, ਪਰ ਰੂਸ ਦੁਆਰਾ ਉਨ੍ਹਾਂ ਨਾਲ ਧੋਖਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਿਸੇ 'ਤੇ ਵਿਸ਼ਵਾਸ ਕਰਨਾ, ਭਰੋਸਾ ਕਰਨਾ ਮੁਸ਼ਕਲ ਹੋ ਸਕਦਾ ਹੈ। ਤੁਸੀਂ ਦੇਖ ਰਹੇ ਹੋ ਮੈਂ ਕੀ ਕਹਿ ਰਹੀ ਹਾਂ, ਸੀ ਮਾਨ ਜੀ?

ਮੈਨੂੰ ਲੱਗਦਾ ਹੈ ਕਿ ਤੁਸੀਂ ਇਹ ਸਭ ਜਾਣਦੇ ਹੋਵੋਗੇ, ਪਰ ਕਿਉਂਕਿ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ 'ਤੇ ਜ਼ਿਆਦਾ ਵਿਚਾਰ ਕਰਨ, ਡੂੰਘਾਈ ਨਾਲ ਸੋਚਣ ਲਈ ਬਹੁਤ ਰੁੱਝੇ ਹੋਏ ਹੋ ਜੋ ਮੈਂ ਕਹਿ ਰਹੀ ਹਾਂ, ਮੈਂ ਤੁਹਾਨੂੰ ਯਾਦ ਦਿਵਾਉਣ ਲਈ ਇੱਥੇ ਹਾਂ। ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਮੇਰੀ ਰਾਏ ਤੁਹਾਡੇ ਪਸੰਦ ਦੇ ਨਹੀਂ ਹੈ, ਤਾਂ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ, ਪਰ ਕਿਰਪਾ ਕਰਕੇ ਇਸ 'ਤੇ ਵਿਚਾਰ ਕਰੋ। ਸ਼ਾਂਤੀ ਦੀ ਖ਼ਾਤਰ, ਉਨ੍ਹਾਂ ਸਾਰੇ ਮਨੁੱਖਾਂ ਦੀ ਖ਼ਾਤਰ ਜੋ ਯੂਕਰੇਨ (ਯੂਰੇਨ) ਵਿੱਚ ਰਹਿਣ ਲਈ, ਆਪਣੇ ਪਰਿਵਾਰ, ਬੱਚਿਆਂ ਦੀ ਦੇਖਭਾਲ ਕਰਨ ਲਈ ਸ਼ਾਂਤੀ 'ਤੇ ਨਿਰਭਰ ਕਰਦੇ ਹਨ, ਕਿਰਪਾ ਕਰਕੇ ਮੇਰੀ ਗੱਲ 'ਤੇ ਵਿਚਾਰ ਕਰੋ। ਮੇਰੀ ਗੱਲ 'ਤੇ ਵਿਚਾਰ ਕਰੋ। ਇਹ ਬਿਲਕੁਲ ਇੱਕ ਔਰਤ ਵਜੋਂ ਹੈ ਜੋ ਸ਼ਾਂਤੀ ਲਈ ਭਾਵੁਕ ਹੈ ਅਤੇ ਤੁਹਾਡੇ ਸ਼ਾਂਤੀ ਲਈ ਜਨੂੰਨ ਦਾ ਸਮਰਥਨ ਕਰਦੀ ਹੈ।

Photo Caption: ਪਹਿਲੀ ਬਸੰਤ ਦੀ ਸ਼ਰਮੀਲੀ ਪਿਆਰ ਸ਼ੁਭਕਾਮਨਾ ਅਤੇ ਆਲੇ ਦੁਆਲੇ ਦਾ ਸਵਾਗਤ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/13)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-26
1404 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-27
1294 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-28
975 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-29
847 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-30
821 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-31
558 ਦੇਖੇ ਗਏ