ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਸਾਰੇ ਕਿਸਮ ਦੇ ਡਿਜੀਟਲ ਸਿਸਟਮ ਬਜ਼ੁਰਗਾਂ ਨੂੰ ਉਲਝਾ ਦੇਣਗੇ। ਉਹ ਸਾਰੀ ਉਮਰ ਸਮਾਜ ਨੂੰ ਇਕਜੁੱਟ ਰੱਖਣ, ਸਰਕਾਰ ਨੂੰ ਤਨਖਾਹ ਦੇਣ ਲਈ ਕੰਮ ਕਰਦੇ ਹਨ। ਅਤੇ ਫਿਰ ਜਦੋਂ ਉਹ ਹੁਣ ਵੱਡੇ, ਬਜ਼ੁਰਗ ਹੋ ਜਾਂਦੇ ਹਨ, ਤਾਂ ਉਹਨਾਂ ਨੂੰ ਇੱਕ ਡਿਜੀਟਲ ਕਿਸਮ ਦੀ ਨੌਕਰਸ਼ਾਹੀ ਬਾਰੇ ਚਿੰਤਾ ਕਰਨੀ ਪੈਂਦੀ ਹੈ, ਜਿਸ ਬਾਰੇ ਉਹ, ਆਪਣੀਆਂ ਸਾਰੀਆਂ ਜਿੰਦਗੀਆਂ, ਸ਼ਾਇਦ ਉਹ ਨਹੀਂ ਜਾਣਦੇ। ਮੈਂ ਤੁਹਾਨੂੰ ਸੱਚ ਦੱਸ ਰਹੀ ਹਾਂ। ਮੈਨੂੰ ਵੀ ਇਸ ਡਿਜੀਟਲ ਚੀਜ਼ ਬਾਰੇ ਜ਼ਿਆਦਾ ਨਹੀਂ ਪਤਾ। […] ਮੈਂ ਇਸ ਜੰਗਲੀ ਸੰਸਾਰ ਵਿੱਚ ਸੱਚਮੁੱਚ ਇੱਕ ਬੇਵੱਸ ਔਰਤ ਹਾਂ। ਮੈਂ ਇਹ ਸਾਰੀਆਂ ਗੱਲਾਂ ਪਹਿਲਾਂ ਕਦੇ ਨਹੀਂ ਸਿੱਖੀਆਂ, ਕਿਉਂਕਿ ਪਹਿਲਾਂ ਮੇਰੇ ਕੋਲ ਇਹ ਕਰਨ ਲਈ ਹਮੇਸ਼ਾ ਇੱਕ ਸੈਕਟਰੀ ਹੁੰਦੀ ਸੀ, ਅਤੇ ਚੀਜ਼ਾਂ ਅੱਜਕੱਲ੍ਹ ਵਾਂਗ ਉਤਨੀਆਂ ਗੁੰਝਲਦਾਰ ਨਹੀਂ ਸਨ। ਜੇ ਮੈਂ ਕਿਤੇ ਜਾਣਾ ਚਾਹੁੰਦੀ ਹਾਂ, ਤਾਂ ਮੈਂ ਚੁੱਪਚਾਪ ਹਵਾਈ ਅੱਡੇ 'ਤੇ ਜਾਂਦੀ ਹਾਂ ਅਤੇ ਉੱਥੇ ਹੀ ਆਪਣਾ ਟਿਕਟ ਖਰੀਦ ਲੈਂਦੀ ਹਾਂ, ਉਦਾਹਰਣ ਵਜੋਂ ਇਸ ਤਰ੍ਹਾਂ। ਅਤੇ ਜੇ ਮੈਂ ਇੱਕ ਘਰ ਖਰੀਦਣਾ ਚਾਹੁੰਦੀ ਹਾਂ, ਤਾਂ ਮੈਂ ਸਿਰਫ਼ ਇੱਕ ਘਰ ਖਰੀਦਦੀ ਹਾਂ, ਅਤੇ ਬੈਂਕ ਅਤੇ ਏਜੰਸੀ ਇਸ ਸਭ ਦਾ ਧਿਆਨ ਰੱਖਣਗੇ। ਪਰ ਫਿਰ ਵੀ, ਮੈਂ ਬਹੁਤ ਵਾਰ ਗੁਆਚ ਗਈ।ਮੈਨੂੰ ਕਦੇ ਵੀ ਆਪਣੇ ਘਰ, ਆਪਣੇ ਆਸ਼ਰਮ ਜਾਂ ਕਿਤੇ ਵੀ ਪਹਿਲਾਂ ਇਕ ਟੈਕਸੀ ਨਾਲ ਇਕਲੀ ਨਹੀਂ ਲਭ ਸਕੀ। ਮੈਨੂੰ ਹਮੇਸ਼ਾ ਕਿਸੇ ਹੋਰ ਦੀ ਲੋੜ ਹੁੰਦੀ ਹੈ, ਜਾਂ ਜਦੋਂ ਮੈਂ ਕਿਤੇ ਵਿਚਕਾਰ ਗੁਆਚ ਜਾਂਦੀ ਹਾਂ ਤਾਂ ਮੈਨੂੰ ਉਨ੍ਹਾਂ ਨੂੰ ਫ਼ੋਨ ਕਰਨਾ ਪੈਂਦਾ ਹੈ। ਕਈ ਵਾਰ ਮੈਂ ਉਨ੍ਹਾਂ ਨੂੰ ਫ਼ੋਨ ਨਹੀਂ ਕਰ ਸਕਦੀ ਕਿਉਂਕਿ ਇਹ ਦੇਰ ਰਾਤ ਹੁੰਦੀ ਹੈ, ਕਿਉਂਕਿ ਜਹਾਜ਼ ਦੇਰ ਨਾਲ ਆਇਆ ਸੀ, ਅਤੇ ਉਨ੍ਹਾਂ ਦਾ ਫ਼ੋਨ ਬੰਦ ਹੁੰਦਾ ਹੈ। ਮੇਰੇ ਕੋਲ ਉਨ੍ਹਾਂ ਸਾਰੇ ਲੋਕਾਂ ਦੇ ਫ਼ੋਨ ਨੰਬਰ ਨਹੀਂ ਹਨ ਜੋ ਮੇਰੇ ਲਈ ਕੰਮ ਕਰਦੇ ਹਨ। ਹੁਣ ਵੀ, ਮੈਨੂੰ ਨਹੀਂ ਪਤਾ, ਮੇਰੇ ਲਈ ਕੰਮ ਕਰਨ ਵਾਲੇ ਲੋਕ, ਉਨ੍ਹਾਂ ਦੀ ਈਮੇਲ ਜਾਂ ਟੈਲੀਫੋਨ। ਮੈਨੂੰ ਨਹੀਂ ਪਤਾ। ਮੈਂ ਲੋਕਾਂ ਨੂੰ ਫ਼ੋਨ ਨਹੀਂ ਕਰਦੀ। ਮੈਂ ਉਨ੍ਹਾਂ ਨੂੰ ਨਹੀਂ ਪੁੱਛਦੀ। ਮੈਂ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕਰਦੀ। ਮੈਂ ਸਿਰਫ਼ ਕੁਝ ਟੀਮ ਮੈਂਬਰਾਂ ਨਾਲ ਕੰਮ ਕਰਦੀ ਹਾਂ, ਸਾਰੇ ਟੀਮ ਮੈਂਬਰਾਂ ਨਾਲ ਨਹੀਂ, ਇੱਥੋਂ ਤੱਕ ਕਿ ਇੰਨ-ਹਾਓਜ਼, ਘਰ ਦੇ ਅੰਦਰ ਵਾਲੇ ਵੀ। ਉਹਨਾਂ ਨੂੰ ਮੇਰਾ ਫ਼ੋਨ (ਨੰਬਰ) ਬਾਰੇ ਨਹੀਂ ਪਤਾ। ਮੈਨੂੰ ਉਨ੍ਹਾਂ ਦਾ ਫ਼ੋਨ (ਨੰਬਰ) ਨਹੀਂ ਪਤਾ। ਮੈਨੂੰ ਉਨ੍ਹਾਂ ਦੀ ਈਮੇਲ ਨਹੀਂ ਪਤਾ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਚੀਜ਼ਾਂ ਕਿਵੇਂ ਭੇਜਣੀਆਂ ਹਨ। ਮੈਂ ਸਿਰਫ਼ ਕੁਝ ਟੀਮ ਮੈਂਬਰਾਂ ਨੂੰ ਭੇਜਦੀ ਹਾਂ, ਅਤੇ ਉਹ ਮੇਰੇ ਲਈ ਚੀਜ਼ਾਂ ਭੇਜਣ, ਮੇਰੇ ਲਈ ਚੀਜ਼ਾਂ ਪ੍ਰਾਪਤ ਕਰਨ, ਅਤੇ ਮੈਨੂੰ ਇਹ ਭੇਜਣ ਵਿੱਚ ਮਾਹਰ ਹਨ, ਸਿਰਫ਼ ਇੱਕ ਹੀ ਚੀਜ਼ ਵਿੱਚ ਇਸ ਤਰਾਂ।ਮੈਂ ਇਸ ਤਰ੍ਹਾਂ ਦੀ ਕਿਸੇ ਵੀ ਚੀਜ਼ ਵਿੱਚ ਚੰਗੀ ਨਹੀਂ ਹਾਂ, ਹਾਈ-ਟੈਕ ਚੀਜ਼ਾਂ। ਮੇਰੇ ਕੋਲ ਆਈਫੋਨ ਤਾਂ ਹਾਲ ਹੀ ਦੇ ਸਾਲਾਂ ਵਿੱਚ ਹੀ ਸੀ। ਇਸ ਤੋਂ ਪਹਿਲਾਂ, ਮੇਰੇ ਕੋਲ ਇੱਕ ਬਹੁਤ ਛੋਟਾ ਫ਼ੋਨ ਹੁੰਦਾ ਸੀ, ਮੇਰੀ ਗੁੱਟ ਜਿੰਨਾ ਛੋਟਾ। ਅਤੇ ਮੈਂ ਸਿਰਫ਼ ਫ਼ੋਨ ਕਰਦੀ ਸੀ। ਜਾਂ ਇਥੋਂ ਤਕ ਇੱਕ ਵਾਰ, ਮੈਸੇਜ ਕਰ ਸਕਦੀ ਸੀ, ਪਰ ਇਹ ਮੇਰੇ ਲਈ ਪਹਿਲਾਂ ਇਕ ਆਸਾਨ ਵਾਲਾ ਸੀ। ਅੱਜਕੱਲ੍ਹ, ਮੈਂ ਉਨ੍ਹਾਂ ਨੂੰ ਹੋਰ ਨਹੀਂ ਵਰਤ ਸਕਦੀ। ਮੇਰੇ ਕੋਲ ਇਕ ਆਈਫੋਨ ਜਾਂ ਕੁਝ ਹੋਰ ਹੈ, ਅਤੇ ਮੈਨੂੰ ਟੈਕਸਟ ਕਰਨਾ ਵੀ ਨਹੀਂ ਆਉਂਦਾ। ਹੁਣ ਤੱਕ, ਮੈਂ ਮੈਸੇਜ ਵੀ ਨਹੀਂ ਕਰ ਸਕਦੀ। ਮੈਂ ਇਹ ਵੀ ਨਹੀਂ ਚਾਹੁੰਦੀ ਕਿ ਅੱਜਕੱਲ੍ਹ ਕਿਸੇ ਨੂੰ ਫ਼ੋਨ ਰਾਹੀਂ ਪਤਾ ਲੱਗੇ ਕਿ ਮੈਂ ਕੀ ਮੈਸੇਜ ਕਰਦੀ ਹਾਂ ਅਤੇ ਕਿੱਥੇ ਰਹਿੰਦੀ ਹਾਂ, ਇਸ ਲਈ ਮੈਂ ਫ਼ੋਨ ਨਹੀਂ ਕਰਦੀ।ਨਾਲੇ ਅੱਜਕੱਲ੍ਹ, ਤੁਹਾਨੂੰ ਪਹਿਲਾਂ ਤੋਂ ਬੁਕਿੰਗ ਕਰਨੀ ਪੈਂਦੀ ਹੈ, ਤੁਸੀਂ ਸਿਰਫ਼ ਹਵਾਈ ਅੱਡੇ 'ਤੇ ਜਾ ਕੇ ਭੁਗਤਾਨ ਨਹੀਂ ਕਰ ਸਕਦੇ, ਭਾਵੇਂ ਇੱਕ ਕ੍ਰੈਡਿਟ ਕਾਰਡ ਜਾਂ ਕਿਸੇ ਵੀ ਚੀਜ਼ ਨਾਲ, ਤੁਹਾਨੂੰ ਪਹਿਲਾਂ ਤੋਂ ਬੁਕਿੰਗ ਕਰਨੀ ਪੈਂਦੀ ਹੈ। ਇਸ ਲਈ ਜੇ ਮੈਂ ਕਿਤੇ ਜਾਣਾ ਚਾਹੁੰਦੀ ਹਾਂ, ਤਾਂ ਮੈਨੂੰ ਇਹ ਵਿਚਾਰ ਕਰਨਾ ਪਵੇਗਾ ਕਿ ਇਹ ਸੁਰੱਖਿਅਤ ਹੈ ਜਾਂ ਨਹੀਂ। ਕਿਉਂਕਿ ਜੇ ਮੈਂ ਆਪਣਾ ਫ਼ੋਨ ਨੰਬਰ ਭੇਜਦੀ ਹਾਂ ਅਤੇ ਫਿਰ ਉਹ ਮੈਨੂੰ ਪੁੱਛਦੇ ਹਨ... ਇੱਕ ਵਾਰ, ਮੈਂ ਕੁਝ ਸਾਲ ਪਹਿਲਾਂ ਇੱਕ ਹਵਾਈ ਅੱਡੇ 'ਤੇ ਸੀ, ਅਤੇ ਮੈਂ ਜਾਣ ਲਈ ਟਿਕਟ ਬੁੱਕ ਕਰਨਾ ਚਾਹੁੰਦੀ ਸੀ। ਅਤੇ ਉਨ੍ਹਾਂ ਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਮੈਂ ਪਹਿਲਾਂ ਤੋਂ ਬੁਕਿੰਗ ਨਹੀਂ ਕੀਤੀ ਸੀ। ਮੈਂ ਕਿਹਾ, "ਕੀ ਮੈਂ ਹੁਣੇ ਬੁੱਕ ਕਰ ਸਕਦੀ ਹਾਂ?" ਉਨ੍ਹਾਂ ਨੇ ਕਿਹਾ, "ਹਾਂਜੀ।" ਮੈਂ ਉਨ੍ਹਾਂ ਨੂੰ ਆਪਣਾ ਨਾਮ ਅਤੇ ਉਹ ਸਭ ਕੁਝ ਦੱਸਿਆ, ਅਤੇ ਫਿਰ ਉਨ੍ਹਾਂ ਨੂੰ ਮੇਰਾ ਈਮੇਲ ਚਾਹੀਦਾ ਸੀ, ਮੈਂ ਕਿਹਾ, "ਮੇਰੇ ਕੋਲ (ਇਕ) ਨਹੀਂ ਹੈ।" ਅਤੇ ਉਹ ਮੇਰੇ ਤੇ ਵਿਸ਼ਵਾਸ ਨਹੀਂ ਕਰ ਸਕੇ। ਉਨ੍ਹਾਂ ਨੇ ਸੋਚਿਆ ਕਿ ਮੈਂ ਉਨ੍ਹਾਂ ਨੂੰ ਜਿਵੇਂ ਧੋਖਾ ਦੇ ਰਹੀ ਸੀ, ਪਰ ਅਸਲ ਵਿੱਚ ਮੇਰੇ ਕੋਲ ਕੋਈ ਈਮੇਲ ਨਹੀਂ ਹੈ। ਭਾਵੇਂ ਜੇਕਰ ਮੇਰੇ ਕੋਲ ਇਕ ਈਮੇਲ ਹੈ, ਮੈਨੂੰ ਇਹ ਵੀ ਨਹੀਂ ਪਤਾ ਕਿ ਇਸਨੂੰ ਕਿਵੇਂ ਵਰਤਣਾ ਹੈ। ਤੁਹਾਨੂੰ ਇਸਨੂੰ ਅਕਸਰ ਵਰਤਣਾ ਪੈਂਦਾ ਹੈ, ਨਹੀਂ ਤਾਂ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਵੇਂ। ਮੈਂ ਭੁੱਲ ਗਈ। ਜੇ ਮੈਂ ਇਸਨੂੰ ਨਹੀਂ ਵਰਤਦੀ, ਤਾਂ ਮੈਂ ਭੁੱਲ ਜਾਂਦੀ ਹਾਂ।ਅਤੇ ਹੁਣ ਮੈਂ ਹਰ ਰੋਜ਼ ਆਪਣੇ ਕੋਲ ਇੱਕ ਸੈਕਟਰੀ ਨਹੀਂ ਰੱਖ ਸਕਦੀ। ਮੈਂ ਨਹੀਂ ਕਰ ਸਕਦੀ। ਅਤੇ ਸਿਰਫ਼ ਟੈਕਸੀ ਜਾਂ ਡਿਲੀਵਰੀ ਮੈਨ 'ਤੇ ਨਿਰਭਰ ਕਰਨਾ ਵੀ ਕੋਈ ਬਹੁਤਾ ਚੰਗਾ ਮੁੱਦਾ ਨਹੀਂ ਹੈ। ਮੈਨੂੰ ਅਕਸਰ ਗਲਤ ਚੀਜ਼ਾਂ ਮਿਲਦੀਆਂ ਸਨ, ਉਹ ਵਾਲੀਆਂ ਨਹੀਂ ਜੋ ਮੈਂ ਆਰਡਰ ਕੀਤੀਆਂ ਸਨ, ਸਗੋਂ ਗਲਤ ਵਾਲੀਆਂ। ਅਤੇ ਇਸ ਸਭ ਨਾਲ ਨਜਿੱਠਣਾ ਬਹੁਤ ਮੁਸ਼ਕਲ ਹੈ। ਇਸ ਲਈ ਭਾਵੇਂ ਇਹ ਗਲਤ ਹੋਵੇ, ਮੈਂ ਇਸਨੂੰ ਵਾਪਸ ਨਹੀਂ ਭੇਜਦੀ। ਮੈਨੂੰ ਨਹੀਂ ਪਤਾ ਕਿਵੇਂ। ਮੈਂ ਬਸ ਇਸਨੂੰ ਰੱਖਦੀ ਹਾਂ। ਵਾਪਸ ਭੇਜਣਾ ਬਹੁਤ ਮੁਸ਼ਕਲ ਹੈ। ਬਹੁਤ ਜ਼ਿਆਦਾ ਕਾਗਜ਼ੀ ਕਾਰਵਾਈ ਜਾਂ ਜੋ ਵੀ। ਮੈਂ ਇਸਨੂੰ ਬਾਹਰ ਜਾ ਕੇ ਨਹੀਂ ਭੇਜ ਸਕਦੀ, ਇਸ ਲਈ ਮੈਂ ਇਸਨੂੰ ਆਪਣੇ ਕੋਲ ਰੱਖਦੀ ਹਾਂ। ਜਾਂ ਕਦੇ ਕਦੇ ਇਹ ਦੇ ਦਿੰਦੀ ਜੇ ਮੈਂ ਕਰ ਸਕਦੀ ਹੋਵਾਂ, ਇਹ ਦੇ ਦਿੰਦੀ ਹਾਂ। ਜੇ ਨੇੜੇ-ਤੇੜੇ ਕੋਈ ਟੈਕਸੀ ਹੋਵੇ ਜਾਂ ਇੱਕ ਡਿਲੀਵਰੀ ਆਦਮੀਂ, ਤਾਂ ਮੈਂ ਇਹ ਉਨ੍ਹਾਂ ਨੂੰ ਦੇ ਦਿੰਦੀ ਹਾਂ। ਅਤੇ ਉਹ ਇਹ ਕਿਸੇ ਹੋਰ ਨੂੰ ਦੇ ਦਿੰਦੇ ਹਨ। ਉਹ ਇਸਨੂੰ ਹਮੇਸ਼ਾ ਕਿਸੇ ਫੂਡ ਬੈਂਕ ਜਾਂ ਚੈਰਿਟੀ ਦੁਕਾਨ ਨੂੰ ਦੇ ਸਕਦੇ ਹਨ। ਪਰ ਮੈਂ ਹਮੇਸ਼ਾ ਆਪਣੇ ਆਪ ਨੂੰ ਅਜਿਹਾ ਕਰਨ ਲਈ ਨਹੀਂ ਦਿਖਾਉਂਦੀ। ਡਿਲੀਵਰੀ ਆਦਮੀਂ ਵੀ ਕਿਤੇ ਜਾਂਦਾ ਹੈ, ਅਤੇ ਫਿਰ ਮੈਂ ਉੱਥੇ ਜਾਂਦੀ ਹਾਂ ਅਤੇ ਨੇੜੇ-ਤੇੜੇ ਹੀ ਲੈ ਆਉਂਦੀ ਹਾਂ। ਅਤੇ ਜੇ ਚੀਜ਼ਾਂ ਬਹੁਤ ਭਾਰੀਆਂ ਹਨ, ਤਾਂ ਮੈਂ ਉਨ੍ਹਾਂ ਨੂੰ ਉੱਥੇ ਲਿਜਾ ਕੇ ਉਸਨੂੰ ਨਹੀਂ ਦੇ ਸਕਦੀ। ਇਸ ਲਈ, ਮੈਨੂੰ ਬਸ ਦਿਨ ਦੇ ਕ੍ਰਮ ਅਨੁਸਾਰ ਜੀਣਾ ਪੈਂਦਾ ਹੈ। ਪਰ ਮੈਂ ਅਜੇ ਵੀ ਠੀਕ ਹਾਂ। ਮੈਂ ਇਹ ਸਭ ਸੰਭਾਲ ਸਕਦੀ ਹਾਂ। ਬੱਸ ਇਹੀ ਹੈ ਕਿ ਟਿਕਟਾਂ ਬੁੱਕ ਕਰਵਾਉਣਾ ਅਤੇ ਪਹਿਲਾਂ ਤੋਂ ਇੱਕ ਵੀਜ਼ਾ ਮੰਗਣਾ, ਮੈਂ ਥੋੜ੍ਹੀ ਚਿੰਤਤ ਹਾਂ, ਕਿਉਂਕਿ ਤੁਹਾਨੂੰ ਆਪਣੇ ਨਾਮ 'ਤੇ ਇੱਕ ਲੰਮਾਂ ਸਮਾਂ, ਕਈ ਦਿਨ ਪਹਿਲਾਂ, ਭੇਜਣਾ ਪੈਂਦਾ ਹੈ। ਅਤੇ ਤੁਹਾਨੂੰ ਕਦੇ ਨਹੀਂ ਪਤਾ ਕਿ ਉਸ ਦਫ਼ਤਰ ਵਿੱਚ ਮੈਨੂੰ ਕੌਣ ਜਾਣਦਾ ਹੈ। ਅਤੇ ਉਹ ਵਿਅਕਤੀ ਕੌਣ ਹੈ? ਜਿਵੇਂ, ਉਹ ਕੀ ਕਰਦਾ ਹੈ? ਜੇਕਰ ਉਹ ਇੱਕ ਜਾਸੂਸ ਹੈ ਜਾਂ ਨਹੀਂ।ਅੱਜਕੱਲ੍ਹ ਬਹੁਤ ਸਾਰੀਆਂ ਚੀਜ਼ਾਂ ਬਹੁਤ ਅਸੁਵਿਧਾਜਨਕ ਹਨ। ਬਹੁਤ ਸਾਰੇ ਨਵੇਂ ਕਾਨੂੰਨ ਬਹੁਤ ਹੀ, ਬਹੁਤ ਹੀ ਤਰਕਹੀਣ ਹਨ। ਪਰ ਇਹ ਜੰਗ ਦੇ ਕਾਰਨ ਵੀ ਹੈ, ਮੈਨੂੰ ਲੱਗਦਾ ਹੈ। ਇਸ ਲਈ ਕੁਝ ਦੇਸ਼ਾਂ ਦੀਆਂ ਸਰਕਾਰਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਕਲਪਨਾ ਕਰੋ ਕਿ ਜੇਕਰ ਇੱਕ ਪੂਰੇ ਵੱਡੇ ਦੇਸ਼ ਕੋਲ ਹਰ ਤਰ੍ਹਾਂ ਦੇ ਸਾਜ਼ੋ-ਸਾਮਾਨ ਅਤੇ ਰੱਖਿਆ ਹੋਵੇ, ਜਿਵੇਂ ਕਿ ਯੂਰਪ ਦੇ ਇੱਕ ਵੱਡੇ ਦੇਸ਼ ਲਈ, ਉਦਾਹਰਣ ਵਜੋਂ, ਅਜੇ ਵੀ ਇੰਨਾ ਸਾਵਧਾਨ ਰਹਿਣਾ ਪੈਂਦਾ ਹੈ। ਮੇਰੇ ਵਰਗੇ ਛੋਟੇ ਵਿਅਕਤੀ ਬਾਰੇ ਕੀ, ਹਹ? ਮੈਂ ਇਸ ਦੁਨੀਆਂ ਵਿੱਚ ਦੁਬਾਰਾ ਲੋਕਾਂ ਨੂੰ ਸਿਖਾਉਣ ਅਤੇ ਸਾਰੇ ਦੁੱਖਾਂ ਨੂੰ ਸਹਿਣ ਲਈ ਹੋਰ ਨਹੀਂ ਆਉਣਾ ਚਾਹੁੰਦੀ, ਉਦਾਹਰਣ ਵਜੋਂ, ਇਸ ਕੱਟੜ, ਅਗਿਆਨੀ ਜਾਂ ਕੱਟੜਪੰਥੀ ਅਤੇ ਤਰਕਹੀਣ ਸਰਕਾਰੀ ਕਾਨੂੰਨ ਦੇ ਕਾਰਨ। ਯੁੱਧ ਦੇ ਕਾਰਨ, ਬਹੁਤ ਸਾਰੇ ਦੇਸ਼ਾਂ ਦਾ ਕੰਟਰੋਲ ਬਹੁਤ ਸਖ਼ਤ ਹੋ ਗਿਆ ਹੈ, ਅਤੇ ਕਈ ਵੱਖ-ਵੱਖ ਪ੍ਰਣਾਲੀਆਂ ਉੱਭਰ ਆਈਆਂ ਹਨ। ਉਹ ਸੋਚਦੇ ਹਨ ਕਿ ਉਹ ਆਪਣੀ ਰੱਖਿਆ ਲਈ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹਨ, ਪਰ ਇਹ ਹਮੇਸ਼ਾ ਨਾਗਰਿਕਾਂ ਲਈ ਸੁਵਿਧਾਜਨਕ ਨਹੀਂ ਹੁੰਦਾ। ਇਹ ਮੇਰੇ ਲਈ ਨਿੱਜੀ ਤੌਰ 'ਤੇ ਵੀ ਹੋਰ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ।ਪਰ ਇਹ ਠੀਕ ਹੈ, ਮੈਂ ਅਜੇ ਵੀ ਤੁਹਾਡੇ ਨਾਲ ਹਾਂ, ਅਤੇ ਮੇਰਾ ਆਸ਼ੀਰਵਾਦ ਪਹਿਲਾਂ ਨਾਲੋਂ ਘੱਟ ਨਹੀਂ ਹੈ। ਦਰਅਸਲ, ਇਹ ਹੋਰ ਵੀ ਜ਼ਿਆਦਾ ਹੁੰਦੀ ਜਾ ਰਹੀ ਹੈ। ਇਸ ਲਈ, ਤੁਹਾਡਾ ਧਿਆਨ ਰੱਖਿਆ ਜਾਵੇਗਾ। ਚਿੰਤਾ ਨਾ ਕਰੋ। ਜੇਕਰ ਤੁਹਾਡੇ ਵਿੱਚੋਂ ਕੋਈ ਵੀ, ਅਗਿਆਨਤਾ ਕਾਰਨ, ਕਿਸੇ ਹੋਰ ਨੀਵੇਂ-ਪੱਧਰ ਦੇ ਸੂਖਮ ਜੀਵਾਂ ਜਾਂ ਭੂਤਾਂ ਦਾ ਪਾਲਣ ਕਰ ਰਿਹਾ ਹੈ, ਤਾਂ ਤੁਹਾਨੂੰ ਤੋਬਾ ਕਰਨੀ ਚਾਹੀਦੀ ਹੈ ਅਤੇ ਉਸੇ ਤਰੀਕੇ ਨਾਲ ਅਭਿਆਸ ਕਰਨ ਲਈ ਵਾਪਸ ਆਉਣਾ ਚਾਹੀਦਾ ਹੈ ਜਿਸ ਤਰ੍ਹਾਂ ਤੁਹਾਨੂੰ ਸਿਖਾਇਆ ਗਿਆ ਹੈ, ਕਿਉਂਕਿ ਮੇਰੀ ਤੁਹਾਨੂੰ ਦਿੱਤੀ ਸਿੱਖਿਆ ਵਿੱਚ ਕੁਝ ਵੀ ਗਲਤ ਨਹੀਂ ਹੈ - ਇੱਕ ਨੈਨੋਮੀਟਰ ਵੀ ਨਹੀਂ। ਤੁਹਾਨੂੰ ਕੁਝ ਵੀ ਨੁਕਸਾਨ ਨਹੀਂ ਪਹੁੰਚਾਉਂਦਾ। ਸਭ ਕੁਝ ਸੁਰੱਖਿਆ ਅਤੇ ਤੁਹਾਡੇ ਸੱਚੇ ਘਰ ਵਾਪਸ ਜਾਣ ਲਈ ਹੈ। ਇਹ ਸੰਸਾਰ ਇੱਕ ਭਰਮ ਹੈ। ਇਹ ਨਕਲੀ ਹੈ। ਇਹ ਤੁਹਾਡੇ ਸਰੀਰ ਦੇ ਇੱਕ ਪਰਛਾਵੇਂ ਵਾਂਗ ਹੈ।ਤੁਹਾਨੂੰ ਸਿਖਾ ਕੇ ਮੈਨੂੰ ਕੁਝ ਨਹੀਂ ਮਿਲਦਾ। ਮੈਂ ਤੁਹਾਡੇ ਪੈਸੇ ਨਹੀਂ ਲੈਂਦੀ, ਅਤੇ ਮੈਂ ਤੁਹਾਨੂੰ ਆਪਣੇ ਲਈ ਕੁਝ ਕਰਨ ਲਈ ਨਹੀਂ ਕਹਿੰਦੀ। ਤੁਸੀਂ ਜੋ ਕੁਝ ਵੀ ਕਰਨਾ ਚਾਹੁੰਦੇ ਹੋ ਉਹ ਇਸ ਲਈ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਸੰਸਾਰ ਲਈ ਚੰਗਾ ਹੈ, ਤੁਹਾਡੀ ਯੋਗਤਾ ਲਈ ਚੰਗਾ ਹੈ। ਤੁਸੀਂ ਵਲੰਟੀਅਰ ਕਰਦੇ ਹੋ। ਤੁਸੀਂ ਆਉਂਦੇ ਅਤੇ ਸਵੈ-ਇੱਛਾ ਨਾਲ ਕੰਮ ਕਰਦੇ ਹੋ। ਇਹ ਮੈਂ ਨਹੀਂ ਕਦੇ ਵੀ ਤੁਹਾਨੂੰ ਕੁਝ ਕਰਨ ਲਈ ਮਜਬੂਰ ਕਰ ਰਹੀ। ਬੇਸ਼ੱਕ, ਤੁਹਾਡੇ ਬਹੁਤ ਸਾਰੇ ਸਾਥੀ ਅਧਿਆਤਮਿਕ ਭਰਾ ਅਤੇ ਭੈਣਾਂ, ਉਹ ਵੀ ਕੁਝ ਵੀ ਯੋਗਦਾਨ ਨਹੀਂ ਪਾਉਂਦੇ, ਇੱਥੋਂ ਤੱਕ ਕਿ ਸੁਪਰੀਮ ਮਾਸਟਰ ਟੀਵੀ ਜਾਂ ਕਿਸੇ ਵੀ ਚੀਜ਼ ਨੂੰ, ਪਰ ਉਹ ਅਜੇ ਵੀ ਉੱਥੇ ਹਨ, ਅਤੇ ਉਹਨਾਂ ਕੋਲ ਅਜੇ ਵੀ ਆਪਣਾ ਆਸ਼ੀਰਵਾਦ ਅਤੇ ਸੁਰੱਖਿਆ ਹੈ। ਮੈਨੂੰ ਤੁਹਾਡੇ ਵਿੱਚੋਂ ਕਿਸੇ ਤੋਂ ਵੀ ਕੁਝ ਨਹੀਂ ਮਿਲਦਾ, ਸਿਰਫ਼ ਮਾੜੇ ਕਰਮ, ਖ਼ਤਰਨਾਕ ਕਰਮ, ਅਤੇ ਮੇਰੀ ਆਜ਼ਾਦੀ ਅਤੇ ਮੇਰੀ ਸ਼ਾਂਤੀ ਦੀ ਸੀਮਾ। ਕਿਰਪਾ ਕਰਕੇ, ਤੁਸੀਂ ਇਹ ਜਾਣਦੇ ਹੋ।ਜੇਕਰ ਕਿਸੇ ਵੀ ਦੇਸ਼ ਦਾ ਨਾਗਰਿਕ ਮੇਰੀਆਂ ਸਿੱਖਿਆਵਾਂ ਤੋਂ ਸਿੱਖਦਾ ਹੈ ਅਤੇ ਪ੍ਰਮਾਤਮਾ ਤੋਂ ਸਿੱਧਾ ਆਸ਼ੀਰਵਾਦ ਪ੍ਰਾਪਤ ਕਰਦਾ ਹੈ, ਮੇਰਾ ਮਤਲਬ ਹੈ ਜਾਣਬੁੱਝ ਕੇ, ਸੁਚੇਤ ਤੌਰ 'ਤੇ, ਤਾਂ ਉਹ ਦੇਸ਼ ਧੰਨ, ਵਡਭਾਗੀ ਹੋਵੇਗਾ। ਸਰਕਾਰ ਦੇ ਕਰਮਚਾਰੀ, ਸਰਕਾਰ ਦਾ ਮੁਖੀ, ਰਾਸ਼ਟਰ ਦਾ ਮੁਖੀ ਗੂੜ੍ਹੀ ਨੀਂਦ ਸੌਂ ਰਹੇ ਹੋਣਗੇ, ਘੁਰਾੜੇ ਵੀ ਮਾਰ ਰਹੇ ਹੋਣਗੇ, ਚੰਗੀ ਤਰ੍ਹਾਂ ਖਾ ਰਹੇ ਹੋਣਗੇ, ਚੰਗੀ ਤਰ੍ਹਾਂ ਸੌਂ ਰਹੇ ਹੋਣਗੇ, ਕਿਉਂਕਿ ਮੇਰੇ ਪੈਰੋਕਾਰ ਸਭ ਤੋਂ ਵਧੀਆ ਨਾਗਰਿਕ ਹੋਣਗੇ ਜੋ ਉਨ੍ਹਾਂ ਨੂੰ ਮਿਲ ਸਕਦੇ ਹਨ। ਪਰ ਨਹੀਂ, ਮੈਨੂੰ ਅਕਸਰ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਮੈਨੂੰ ਲੁਕਣਾ ਪੈਂਦਾ ਹੈ, ਆਪਣੀ ਜਾਨ ਬਚਾਉਣ ਲਈ, ਆਪਣੀ ਸੁਰੱਖਿਆ ਲਈ, ਆਪਣੀ ਆਜ਼ਾਦੀ ਲਈ ਵੀ ਭੱਜਣਾ ਪੈਂਦਾ ਹੈ, ਤਾਂ ਜੋ ਮੈਂ ਮਦਦ ਕਰਨਾ ਜਾਰੀ ਰੱਖ ਸਕਾਂ, ਉਮੀਦ ਹੈ ਕਿ ਇੱਕ ਦਿਨ ਉਹ ਸਾਰੇ ਸਮਝ ਜਾਣਗੇ ਕਿ ਮੇਰਾ ਮਤਲਬ ਸਿਰਫ ਉਨ੍ਹਾਂ ਦੇ ਨਾਗਰਿਕਾਂ, ਉਨ੍ਹਾਂ ਦੇ ਦੇਸ਼ ਅਤੇ ਸੰਸਾਰ ਲਈ ਹੈ। ਪਰ ਹੁਣ ਤੱਕ, ਮੈਨੂੰ ਅਜੇ ਵੀ ਹਰ ਤਰ੍ਹਾਂ ਦੀਆਂ ਅਸੁਵਿਧਾਵਾਂ, ਮੁਸੀਬਤਾਂ, ਖ਼ਤਰਿਆਂ ਅਤੇ ਧਮਕੀਆਂ ਨੂੰ ਸਹਿਣਾ ਪੈ ਰਿਹਾ ਹੈ।ਮੈਨੂੰ ਸੱਚਮੁੱਚ ਇਹ ਨਹੀਂ ਪਤਾ ਕਿ ਸੰਸਾਰ ਦੇ ਬੁੱਧੀਮਾਨ ਆਗੂ ਅਤੇ ਧਰਮਾਂ ਦੇ ਪਵਿੱਤਰ ਆਗੂ ਦੂਜੇ ਮਨੁੱਖਾਂ ਦੇ ਦੁੱਖਾਂ ਨੂੰ ਕਿਵੇਂ ਨਜ਼ਰਅੰਦਾਜ਼ ਕਰ ਸਕਦੇ ਹਨ, ਜਿਵੇਂ ਕਿ ਮਾਂ ਦੇ ਗਰਭ ਵਿੱਚ ਇੱਕ ਛੋਟਾ ਬੱਚਾ, ਅਤੇ ਅਜਿਹਾ ਜਿਵੇਂ ਕਿ ਛੋਟੇ ਚੂਚੇ, ਜਿਨ੍ਹਾਂ ਨੂੰ ਬਸ ਜ਼ਿੰਦਾ ਹੀ ਪੀਸਣ ਵਾਲੀ ਮਸ਼ੀਨ ਵਿੱਚ ਸੁੱਟ ਦਿੱਤਾ ਜਾਂਦਾ, ਅਤੇ ਅਜਿਹਾ ਇੱਕ ਛੋਟਾ ਜਿਹਾ ਵਛਾ ਉਸਦੀ ਮਾਂ ਤੋਂ ਖੋਹ ਲਿਆ ਗਿਆ ਹੈ, ਆਪਣੇ ਟਰੱਕ ਦੇ ਪਿੱਛੇ ਰੋ ਰਹੀ ਹੈ। ਉਨ੍ਹਾਂ ਨੇ ਇਹ ਸਭ ਇੰਟਰਨੈੱਟ 'ਤੇ ਦੇਖਿਆ। ਉਹ ਜਾਣਦੇ ਹਨ ਕਿ ਇਹਨਾਂ ਪ੍ਰਭਾਵਿਤ ਜੀਵਾਂ ਨੂੰ ਕਿੰਨਾ ਦੁੱਖ ਝੱਲਣਾ ਪੈਂਦਾ ਹੈ, ਅਤੇ ਫਿਰ ਵੀ, ਉਹ ਅੱਖਾਂ ਮੀਟਦੇ ਹਨ, ਫਿਰ ਵੀ ਇਸ ਤਰ੍ਹਾਂ ਦੇ ਕਾਤਲ ਸੰਗਠਨਾਂ ਜਾਂ ਸਮੂਹਾਂ ਦਾ ਸਮਰਥਨ ਕਰਦੇ ਹਨ, ਯੋਗਦਾਨ ਪਾਉਂਦੇ ਹਨ, ਅਤੇ ਉਹਨਾਂ ਨੂੰ ਸਬਸਿਡੀ ਦਿੰਦੇ ਰਹਿੰਦੇ ਹਨ, ਕਾਨੂੰਨੀ ਤੌਰ 'ਤੇ ਵੀ, ਖੁੱਲ੍ਹੇਆਮ। ਅਤੇ ਫਿਰ ਵੀ, ਉਹ ਸਮਾਂ, ਪੈਸਾ, ਹਵਾਈ ਜਹਾਜ਼ ਦਾ ਬਾਲਣ, ਟੈਕਸਦਾਤਾਵਾਂ ਦੇ ਪੈਸੇ, ਸ਼ਾਂਤੀ ਲਈ ਇਕ ਮੀਟਿੰਗ ਲਈ, ਸ਼ਾਂਤੀ ਮੰਗਣ ਲਈ ਖਰਚ ਕਰ ਰਹੇ ਹਨ, ਅਤੇ ਬਹੁਤ ਸਾਰੇ ਸ਼ਾਂਤੀ ਲਈ ਪ੍ਰਾਰਥਨਾ ਵੀ ਕਰ ਰਹੇ ਹਨ।ਅੱਜਕੱਲ੍ਹ, ਇਹ ਕਹਿਣਾ ਮੁਸ਼ਕਲ ਹੈ ਕਿ ਤੁਸੀਂ ਨਹੀਂ ਜਾਣਦੇ, ਕਿਉਂਕਿ ਸਾਰੀ ਜਾਣਕਾਰੀ ਇੰਟਰਨੈੱਟ 'ਤੇ ਖੁੱਲ੍ਹੀ ਹੈ - ਔਨਲਾਈਨ, ਕਿਤੇ ਵੀ ਤੁਸੀਂ ਇਸਨੂੰ ਦੇਖ ਸਕਦੇ ਹੋ। ਆਦਿ... ਇਸ ਲਈ ਮੈਂ ਬਸ ਉਮੀਦ ਕਰਦੀ ਹਾਂ ਕਿ ਇੱਕ ਦਿਨ, ਮੇਰਾ ਮਤਲਬ ਹੈ ਕਿ ਅਗਲੇ ਦਿਨ, ਅਗਲੀ ਸਵੇਰ, ਮੈਂ ਆਪਣਾ ਵਿਗਵੈਮ ਖੋਲ੍ਹਾਂਗੀਂ, ਇੱਕ ਸ਼ਾਂਤੀਪੂਰਨ ਸੰਸਾਰ ਦੇਖਾਂਗੀਂ, ਸਾਰੇ ਜੀਵ ਪ੍ਰਮਾਤਮਾ ਦੀ ਇੱਛਾ ਅਨੁਸਾਰ ਧਰਮ ਨਿਰਪੱਖ ਸ਼ਕਤੀ ਦੁਆਰਾ ਸੁਰੱਖਿਅਤ ਵੇਖਾਂਗੀਂ, ਅਤੇ ਖੁਸ਼ੀ ਨਾਲ ਇਕੱਠੇ ਰਹਿ ਰਹੇ, ਇੱਕ ਦੂਜੇ ਦੀ ਮਦਦ ਕਰਾ ਰਹੇ, ਇੱਕ ਦੂਜੇ ਦੇ ਦੁੱਖ ਅਤੇ ਦਰਦ ਨਾਲ ਹਮਦਰਦੀ ਰਖ ਰਹੇ, ਇਸਨੂੰ ਦੂਰ ਕਰਨ ਵਿੱਚ ਮਦਦ ਕਰ ਰਹੇ, ਤਾਂ ਜੋ ਇਸ ਗ੍ਰਹਿ 'ਤੇ ਕਿਸੇ ਨੂੰ ਵੀ ਕਦੇ ਵੀ ਦੁੱਖ ਦੇ ਹੰਝੂ ਨਾ ਵਹਾਉਣੇ ਪੈਣ, ਪਰ ਸਿਰਫ਼ ਖੁਸ਼ੀ ਅਤੇ ਸੰਤੁਸ਼ਟੀ ਦੇ। ਪ੍ਰਮਾਤਮਾ ਸਾਨੂੰ ਅਜੇ ਵੀ ਪਿਆਰ ਕਰਦੇ ਰਹਿਣ, ਸਾਡੇ ਸਾਰੇ ਪਾਪਾਂ ਅਤੇ ਕੁਕਰਮਾਂ ਦੇ ਬਾਵਜੂਦ, ਤਾਂ ਜੋ ਸਾਡੇ ਕੋਲ ਤੋਬਾ ਕਰਨ, ਯੂ-ਟਰਨ ਲੈਣ ਅਤੇ ਪ੍ਰਮਾਤਮਾ ਦੀ ਇੱਛਾ ਅਨੁਸਾਰ ਇੱਕ ਚੰਗਾ ਜੀਵਨ, ਇੱਕ ਨੇਕ ਜੀਵਨ ਜਿਉਣ ਦਾ ਸਮਾਂ ਹੋਵੇ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਪ੍ਰਭੂ ਜੀਓ। ਆਮੇਨ।Photo Caption: “ਕੁਝ ਦਿੱਖ ਸਖ਼ਤ ਲੱਗ ਸਕਦੀ ਹੈ, ਪਰ ਉਹ ਅਸਲ ਵਿੱਚ ਬਹੁਤ ਨਾਜ਼ੁਕ ਹਨ”











