ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਖਤ ਦਿਨਾਂ ਲਈ ਤਿਆਰ ਰਹੋ, ਵੀਗਨ ਬਣੋ, ਸ਼ਾਂਤੀ ਬਣਾਈ ਰਖੋ, ਪ੍ਰਾਰਥਨਾ ਅਤੇ ਮੈਡੀਟੇਸ਼ਨ ਕਰੋ, ਬਾਰਾਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਕਦੇ ਨਹੀਂ ਕਹਿੰਦੀ ਮੈਨੂੰ ਪੈਸੇ ਦੀ ਲੋੜ ਹੈ। ਮੈਨੂੰ ਪੈਸੇ ਦੀ ਕਾਹਦੇ ਲਈ ਲੋੜ ਹੈ? ਮੈਂ ਆਪਣਾ ਪੈਸਾ ਕਮਾਉਣ ਦੇ ਯੋਗ ਹਾਂ। ਅਤੇ ਜੋ ਵੀ ਵਾਧੂ ਸਾਡੇ ਕੋਲ ਹੋ ਸਕਦਾ ਹੈ, ਅਸੀਂ ਇਹ ਗਰੀਬ ਲੋਕਾਂ ਨੂੰ ਦਿੰਦੇ ਹਾਂ, ਸੰਸਾਰ ਵਿਚ ਸਭ ਜਗਾ ਲੋੜਵੰਦ ਲੋਕਾਂ ਨੂੰ, ਜਾਂ ਯੋਗ ਲੋਕਾਂ ਨੂੰ ਉਨਾਂ ਦੀ ਚੈਰੀਟੀ, ਪਨਾਹਗਾਹ ਚਲਾਉਣ ਵਿਚ, ਮਦਦ ਕਰਨ ਲਈ, ਜਾਂ ਭੁਖੇ ਲੋਕਾਂ ਲਈ, ਭੁਖੇ ਜਾਨਵਰ-ਲੋਕਾਂ ਲਈ ਭੋਜਨ ਖਰੀਦਣ ਲਈ। ਮੈਂ ਕੋਈ ਚੀਜ਼ ਆਪਣੇ ਨਿਜ਼ੀ ਵਰਤੋਂ ਲਈ ਨਹੀਂ ਰਖਦੀ। ਮੈਨੂੰ ਕਿਸ ਚੀਜ਼ ਦੀ ਲੋੜ ਹੈ? ਤੁਹਾਨੂੰ ਜਿਉਂਦੇ ਰਹਿਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਨਹੀਂ ਲੋੜ, ਬਸ ਕੇਵਲ ਕੁਝ ਕਪੜਿਆਂ ਦੇ ਜੋੜੇ ਅਤੇ ਸਾਦਾ ਭੋਜਨ।

ਤੁਹਾਡੇ ਭਰਾਵਾਂ ਵਿਚੋਂ ਇਕ ਹੈ, ਮੈਂ ਇਕ ਹਾਰਟਲਾਇਨ ਵਿਚ ਪੜਿਆ ਕਿ ਉਹ ਮਾਰਸ਼ਲ ਆਰਟਸ ਦਾ ਮਾਸਟਰ ਹੈ। ਉਹ ਇਥੋਂ ਤਕ ਇਕ ਲੋਹੇ ਦੇ ਰਾਡ ਨੂੰ ਮੋੜ ਸਕਦਾ ਸੀ, ਮੋਟਾ, ਵਡਾ ਵਾਲਾ, ਆਪਣੀ ਆਵਦੀ ਡੈਂਟੀਅਨ ਤੋਂ, ਸਿਰਫ ਪੇਟ ਤੋਂ ਸ਼ਕਤੀ ਨਾਲ। ਅਤੇ ਉਹ ਸਿਰਫ ਚਿਟੇ ਚਾਵਲ ਅਤੇ ਕੁਝ ਜੰਗਲੀ ਡੈਂਡੀਲਾਇਨ ਖਾਂਦਾ ਹੈ, ਕੁਝ ਜੰਗਲੀ ਜਾਂ ਸਾਦੇ, ਅਸਲੀ ਹਰੀਆਂ ਸਬਜ਼‌ੀਆਂ, ਅਤੇ ਕੁਝ ਭੁੰਨੀ ਹੋਈ ਮੂੰਗਫਲੀ। ਬਸ ਇਹੀ। ਅਤੇ ਉਹ ਅਜ਼ੀ ਵੀ ਜਾਰੀ ਹੈ। ਘਟੋ ਘਟ ਦੋ ਸਾਲਾਂ ਲਈ, ਜਦੋਂ ਉਹ ਔ ਲੈਕ (ਵੀਐਤਨਾਮ) ਤੋਂ ਦੂਰ ਸੀ, ਉਸ ਨੇ ਬਸ ਇਹੀ ਖਾਧਾ ਸੀ। ਅਤੇ ਉਹ ਅਜ਼ੇ ਵੀ ਆਪਣੇ ਚੇਲ‌ਿਆਂ ਨੂੰ ਸਿਖਾਉਣਾ ਜਾਰੀ ਰਖ ਰਿਹਾ ਹੈ ਅਤੇ ਆਪਣੀ ਤਾਕਤ ਦਿਖਾਉਂਦਾ ਹੈ ਲੋਹੇ ਦੇ ਡੰਡੇ ਨੂੰ ਸਿਰਫ ਪੇਟ ਦੀ ਮਾਸਪੇਸ਼ੀ ਨਾਲ ਮੋੜਨ ਦੁਆਰਾ। ਪਰ ਇਹ ਸਿਰਫ ਮਾਸਪੇਸ਼ੀ ਨਹੀਂ ਹੈ। ਉਨਾਂ ਕੋਲ ਇਸ ਕਿਸਮ ਦੀ ਗੁਪਤ ਚੀ ਹੈ। ਸਾਡੇ ਸਰੀਰ ਕੋਲ ਗੁਪਤ ਐਨਰਜ਼ੀ ਹੈ, ਜੀਵਨ ਸ਼ਕਤੀ। ਅਸੀਂ ਇਕਠੀ ਕਰ ਸਕਦੇ ਅਤੇ ਇਸ ਦੀ ਤਾਕਤ ਵਜੋਂ ਵਰਤੋਂ ਕਰ ਸਕਦੇ।

Excerpt from a heartline from Khánh Vinh in Âu Lạc (Vietnam): ਪਿਆਰੇ ਬੇਅੰਤ, ਉਦਾਰ ਸਤਿਗੁਰੂ ਜੀ ਅਤੇ ਸੁਪਰੀਮ ਮਾਸਟਰ ਟੈਲੀਵੀਜ਼ਨ ਟੀਮ, ਮਈ 2014 ਵਿਚ, ਮੈਂ ਇਕ ਠੰਡੇ ਦੇਸ਼ ਵਿਚ ਰਹਿ ਰਿਹਾ ਸੀ। ਮੈਨੂੰ ਤੁਹਾਡੀਆਂ ਸਿਖਿਆਵਾਂ ਪੜਨ ਦਾ ਇਕ ਮੌਕਾ ਮਿਲ‌ਿਆ ਔ ਲੈਕ (ਵੀਐਤਨਾਮ) ਵਿਚ ਇਕ ਦੋਸਤ ਦੇ ਫੇਸਬੁਕ ਪੰਨੇ ਉਤੇ, ਅਤੇ ਚਮਤਕਾਰੀ ਢੰਗ ਨਾਲ, ਮੈਂ ਤੁਰੰਤ ਹੀ ਇਕ ਵੀਗਨ ਬਣ ਗਿਆ। ਇਥੋਂ ਤਕ ਉਸ ਸਮੇਂ ਦੌਰਾਨ, ਮੇਰਾ ਭੋਜਨ ਸਿਰਫ ਇਕ ਕਟੋਰਾ ਚਿਟੇ ਚਾਵਲ, ਕਕਰੌਂਦਾ (ਡੈਂਡੀਲਾਇਨ), ਮਗਵੌਟ ਜੜੀ ਬੂਟੀ, ਅਤੇ ਕੁਝ ਭੁੰਨੀ ਹੋਈ ਮੂੰਗਫਲੀ ਵਧੇਰੇ ਸੁਆਦਾ ਲਈ। ਇਹ ਸਾਦੇ ਭੋਜਨ ਨੇ ਮੈਨੂੰ ਅਜ਼ੇ ਵੀ ਚੰਗੀ ਸਿਹਤ ਦਿਤੀ ਲਾਮ ਸੋਨ ਡੌਂਗ ਮਾਰਸ਼ਲ ਆਰਟਸ ਦੇ ਮੁਖੀ ਹੋਣ ਲਈ। ਮੈਂ ਜਵਾਨ ਵਿਦਿਆਰਥੀਆਂ ਦੀ ਲਾਮ ਸੋਨ ਡੌਂਗ ਮਾਰਸ਼ਲ ਆਰਟ (ਇਕ ਰਵਾਇਤੀ ਔਲੈਕਸੀਜ਼ (ਵੀਐਤਨਾਮੀਜ਼) ਮਾਰਸ਼ਲ ਅਰਟਸ ਦੇ ਅਭਿਆਸ ਵਿਚ ਰਹਿਨੁਮਾਈ ਕੀਤੀ। ਮੈਂ ਥਿਚ ਡੋਅਨ ਤਾਏ (ਆਪਣੇ ਪੇਟ ਦੀ ਵਰਤੋਂ ਕਰਨ ਨਾਲ ਇਕ ਲੋਹੇ ਦਾ ਡੰਡਾ ਮੋੜ‌ਿਆ) ਦਾ ਪ੍ਰਦਰਸ਼ਨ ਕੀਤਾ ਸੀ - ਇਕ ਮਾਰਸ਼ਲ ਆਰਟ ਪ੍ਰਦਰਸ਼ਨ ਪ੍ਰੋਗਰਾਮ ਜੋ ਵੀਐਤਨਾਮੀਜ਼ ਐਬੇਸੀ ਵਲੋਂ ਆਯੋਜਨ ਕੀਤਾ ਗਿਆ। ਪ੍ਰੋਗਰਾਮ ਤੋਂ ਸਾਰਾ ਪੈਸਾ ਜੋ ਮੈਨੂੰ ਪ੍ਰਾਪਤ ਹੋਇਆ ਇਹ ਔ ਲੈਕ (ਵੀਐਤਨਾਮ) ਵਿਚ ਹੜ ਪੀੜਤਾਂ ਦੀ ਅਤੇ ਵਾਂਝੇ ਬਚ‌ਿਆਂ ਦੀ ਸਹਾਇਤਾ ਲਈ ਭੇਜਿਆ ਗ‌ਿਆ ਸੀ! ਪੈਰੋਕਾਰ ਖਾਨ ਵਿੰਨ ਔ ਲੈਕ (ਵੀਐਤਨਾਮ) ਤੋਂ

ਸੋ ਤੁਸੀਂ ਦੇਖੋ, ਜੇਕਰ ਅਸੀਂ ਸਾਰੇ ਵਿਸ਼ਵਾਸ਼ ਕਰਦੇ ਹਾਂ ਕਿ ਵਧੀਆ ਰਹਿਣ ਲਈ, ਸਾਨੂੰ ਬਹੁਤ ਸਾਰਾ ਭੋਜਨ ਖਾਣਾ ਚਾਹੀਦਾ, ਬਹੁਤ ਸਾਰੀਆਂ ਚੀਜ਼ਾਂ, ਇਹ ਇਕ ਸਹੀ ਧਾਰਨਾ ਨਹੀਂ ਹੈ। ਇਹ ਸ਼ਾਇਦ ਕੁਝ ਲੋਕਾਂ ਲਈ ਸਹੀ ਹੋਵੇ; ਸ਼ਾਇਦ ਇਹ ਉਨਾਂ ਦੇ ਕਰਮ ਹੋਣ ਜਾਂ ਕੁਝ ਅਜਿਹਾ। ਪਰ ਤੁਹਾਨੂੰ ਸਚਮੁਚ ਭੋਜਨ ਦੁਆਰਾ ਜੀਣ ਦੀ ਨਹੀਂ ਲੋੜ। ਭਗਵਾਨ ਈਸਾ ਨੇ ਕਿਹਾ ਸੀ ਕਿ ਆਦਮੀ ਸਿਰਫ ਰੋਟੀ ਦੁਆਰਾ ਹੀ ਨਹੀਂ ਜਿਉਂਦਾ।

ਸਾਨੂੰ ਸਰੀਰਕ ਤਾਕਤ ਦੀ ਲੋੜ ਹੈ ਪਰ ਅਸੀਂ ਪ੍ਰਮਾਤਮਾ ਵਲੋਂ ਰੂਹਾਨੀ ਤਾਕਤ ਤੇ ਨਿਰਭਰ ਕਰਦੇ ਹਾਂ, ਸਵਰਗ ਤੋਂ, ਅਤੇ ਤੁਹਾਡੇ ਆਪਣੇ ਅਭਿਆਸ ਤੋਂ ਆਪਣੇ ਅੰਦਰ ਰੂਹਾਨੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ। ਪ੍ਰਮਾਤਮਾ ਤੁਹਾਡੇ ਅੰਦਰ ਵਸਦਾ ਹੈ। ਬੁਧ ਸੁਭਾਅ ਤੁਹਾਡੇ ਅੰਦਰੇ ਹੈ! ਸਾਰੇ ਧਰਮ ਤੁਹਾਨੂੰ ਇਹ ਕਹਿੰਦੇ ਹਨ, ਪਰ ਅਸੀਂ ਇਹ ਸਿਧਾਂਤ ਨੂੰ ਭੁਲ ਜਾਂਦੇ ਹਾਂ, ਇਕ ਅਤੇ ਸਿਰਫ ਇਕੋ ਸ਼ਕਤੀ ਉਤੇ ਸਾਨੂੰ ਨਿਰਭਰ ਕਰਨਾ ਚਾਹੀਦਾ ਹੈ। ਇਸੇ ਕਰਕੇ ਅਸੀਂ ਦੁਖੀ ਹਾਂ।

ਅਸੀਂ ਗਰੀਬੀ ਵਿਚ, ਕਮੀ ਵਿਚ ਰਹਿੰਦੇ ਹਾਂ, ਅਤੇ ਬਹੁਤ ਚੀਜ਼ਾਂ ਦੀ ਘਾਟ - ਸਭ ਤੋਂ ਵਧ ਰੂਹਾਨੀ ਤਾਕਤ (ਦੀ ਕਮੀ) । ਇਹ ਤੁਹਾਡੇ ਜੀਵਨ ਨੂੰ ਬਦਲ ਸਕਦਾ ਹੈ। ਇਹ ਤੁਹਾਡੀ ਜਿੰਦਗੀ ਨੂੰ ਵਧੇਰੇ ਖੁਸ਼ਹਾਲ ਬਣਾ ਸਕਦਾ ਅਤੇ ਮਨ ਦੀ ਸਪਸ਼ਟਤਾ ਪ੍ਰਦਾਨ ਕਰ ਸਕਦਾ, ਕੰਮ ਵਿਚ ਕੁਸ਼ਲਤਾ, ਨਤੀਜੇ ਸਭ ਚੀਜ਼ਾਂ ਵਿਚ ਜੋ ਤੁਸੀਂ ਕਰਦੇ ਹੋ। ਕਿਉਂਕਿ ਤੁਹਾਡੇ ਕੋਲ ਰੂਹਾਨੀ ਸ਼ਕਤੀ ਤੁਹਾਡੇ ਅੰਦਰ ਮੌਜ਼ੂਦ ਹੈ। ਤੁਸੀਂ ਆਪਣੇ ਅੰਦਰ ਉਸ ਪ੍ਰਮਾਤਮਾ ਦੀ ਸ਼ਕਤੀ ਨੂੰ ਜਗਾਉਂਦੇ ਹੋ ਕੁਆਨ ਯਿੰਨ ਮੈਡੀਟੇਸ਼ਨ ਸ਼ਕਤੀ ਦੁਆਰਾ, ਜੋ ਸਿਰਫ ਪ੍ਰਮਾਤਮਾ ਸ਼ਕਤੀ ਦੁਆਰਾ ਤੁਹਾਨੂੰ ਦਿਤੀ ਗਈ ਹੈ, ਖੁਦ ਪ੍ਰਮਾਤਮਾ ਦੁਆਰਾ, ਸਤਿਗੁਰੂ ਦੁਆਰਾ, ਜੋ ਸ਼ਕਤੀਸ਼ਾਲੀ ਹੈ ਅਤੇ ਇਸ ਪ੍ਰਮਾਤਮਾ ਦੀ ਸ਼ਕਤੀ ਨੂੰ ਸੰਭਾਲ ਸਕਦਾ ਅਤੇ ਇਹ ਤੁਹਾਨੂੰ ਵੰਡ ਸਕਦਾ ਹੈ, ਹਰ ਇਕ ਨੂੰ ਕੁਝ, ਜਦੋਂ ਤਕ ਤੁਸੀਂ ਆਪਣੇ ਅੰਦਰ ਆਪਣੀ ਪ੍ਰਮਾਤਮਾ ਸ਼ਕਤੀ ਨੂੰ ਵਿਕਸਤ ਨਹੀਂ ਕਰ ਲੈਂਦੇ। ਵਿਕਸਤ ਨਹੀਂ, ਪਰ ਮੇਰਾ ਭਾਵ ਹੈ, ਮੈਡੀਟੇਸ਼ਨ ਵਿਚ ਇਸਨੂੰ ਹਰ ਰੋਜ਼ ਥੋੜਾ ਥੋੜਾ ਕਰਕੇ ਸੁਧਾਰ ਨਹੀਂ ਲੈਂਦੇ।

ਹੁਣ, ਸਾਡੇ ਪੂਰੇ ਮਨੁਖੀ ਇਤਿਹਾਸ ਵਿਚ, ਅਸੀਂ ਸੁਣਿਆ ਹੈ ਕਿ ਉਥੇ ਜਿਆਦਾਤਰ ਇਕ ਯੁਗ ਵਿਚ ਸਿਰਫ ਇਕ ਬੁਧ ਹੁੰਦਾ ਹੈ, ਸਾਡੇ ਸਮੇਂ ਦੀ ਇਕ ਅਵਧੀ ਵਿਚ, ਅਤੇ ਇਕ ਭਗਵਾਨ ਈਸਾ ਮਸੀਹ, ਜਾਂ ਇਕ ਗੁਰੂ ਨਾਨਕ ਜੀ, ਇਕ ਪੈਗੰਬਰ ਮੁਹੰਮਦ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਇਕ ਬਾਹਾਏਉਲਾ, ਇਕ ਭਗਵਾਨ ਮਹਾਂਵੀਰ, ਮਿਸਾਲ ਵਜੋਂ। ਅਤੇ ਇਕ ਇਹ ਸਤਿਗੁਰੂ, ਇਕ ਉਹ ਸਤਿਗੁਰੂ । ਕਿਉਂ ਸਿਰਫ ਇਕ ਹੀ। ਕਿਉ? ਕਿਉਂਕਿ ਉਹ ਪ੍ਰਮਾਤਮਾ ਦੇ ਪੁਤਰ ਹਨ, ਉਸ ਸਮੇਂ ਅਤੇ ਇਕ ਅਤੇ ਕੇਵਲ ਇਕੋ ਹੀ। ਕਿਉਂਕਿ ਕੇਵਲ ਪ੍ਰਮਾਤਮਾ ਦਾ ਪੁਤਰ, ਇਕ ਅਸਲੀ ਸਤਿਗੁਰੂ, ਅਸਲੀ ਬੁਧ, ਅਸਲੀ ਕਰਾਇਸਟ, ਇਹ ਪ੍ਰਮਾਤਮਾ-ਮੂਲ ਸਰਬਸ਼ਕਤੀਮਾਨ ਸ਼ਕਤੀ ਨੂੰ ਆਪਣੀ ਹੋਂਦ ਵਿਚ ਸੰਭਾਲ ਕੇ ਰਖ ਸਕਦਾ ਹੈ ਤਾਂਕਿ ਪ੍ਰਮਾਤਮਾ ਦੀ ਕ੍ਰਿਪਾ ਦੁਆਰਾ, ਇਹ ਉਨਾਂ ਨੂੰ ਵੰਡ ਸਕੇ ਜੋ ਉਹਨਾਂ ਵਿਚ ਵਿਸ਼ਵਾਸ਼ ਕਰਦੇ ਹਨ, ਜੋ ਉਨਾਂ ਰਾਹੀਂ ਪ੍ਰਮਾਤਮਾ ਵਿਚ ਵਿਸ਼ਵਾਸ਼ ਕਰਦੇ ਹਨ।

ਕਿਉਂਕਿ ਉਹ ਵੀ ਪ੍ਰਮਾਤਮਾ ਵਾਂਗ ਹੀ ਹਨ। ਖੈਰ, ਤਕਰੀਬਨ। ਜਦੋਂ ਉਹ ਭੌਤਿਕ ਸਰੀਰ ਵਿਚ ਹਨ, ਬਿਨਾਂਸ਼ਕ, ਇਹ ਉਵੇਂ ਨਹੀਂ ਹੈ ਜਿਵੇਂ ਜਦੋਂ ਉਹ ਸਵਰਗ ਵਿਚ ਪ੍ਰਮਾਤਮਾ ਹੈ। ਇਸੇ ਕਰਕੇ ਈਸਾ ਨੇ ਕਿਹਾ ਸੀ, "ਮੈਂ ਇਥੇ ਮੌਜ਼ੂਦ ਹਾਂ। ਤੁਸੀਂ ਅਜ਼ੇ ਵੀ ਕਿਉਂ ਪ੍ਰਮਾਤਮਾ ਬਾਰੇ ਪੁਛ ਰਹੇ ਹੋ?" ਕਿਉਂਕਿ ਉਹ ਜਾਣਦੇ ਹਨ ਉਹ ਪ੍ਰਮਾਤਮਾ ਦਾ ਅਵਤਾਰ ਹਨ। ਇਸ ਸੰਸਾਰ ਵਿਚ ਉਹਨਾਂ ਕੋਲ ਪ੍ਰਮਾਤਮਾ ਦੀ 90-ਤੋਂ-ਵਧ ਪ੍ਰਤੀਸ਼ਤ ਸ਼ਕਤੀ ਹੈ। ਇਹ ਹੋਰ ਕੋਈ ਨਹੀਂ ਕਰ ਸਕਦਾ। ਪ੍ਰਮਾਤਮਾ ਦੇ ਪੁਤਰ ਦੇ ਸਿਵਾਇ ਕੋਈ ਹੋਰ ਇਹ ਸਾਰੀ ਸ਼ਕਤੀ ਨੂੰ ਨਹੀਂ ਸੰਭਾਲ ਕੇ ਰਖ ਸਕਦਾ । ਅਤੇ ਇਸੇ ਲਈ, ਪ੍ਰਮਾਤਮਾ ਦੇ ਪੁਤਰ ਕੇਵਲ ਇਕ ਹਨ। ਇਸੇ ਕਰਕੇ, ਪ੍ਰਮਾਤਮਾ ਉਨਾਂ ਨੂੰ ਕਦੇ ਕਦਾਂਈ ਭੇਜਦੇ ਹਨ, ਜਦੋਂ ਤਕ ਉਹ ਅਵਧੀ ਖਤਮ ਨਹੀਂ ਹੋ ਜਾਂਦੀ, ਜਦੋਂ ਤਕ ਲੋਕਾਂ ਦੇ ਸਾਰੇ ਗੁਣ ਧਰਤੀ ਉਤੇ ਖਤਮ ਨਹੀਂ ਹੋ ਜਾਂਦੇ।

ਇਸੇ ਕਰਕੇ, ਭਾਵੇਂ ਮੇਰੇ ਕੋਲ ਦਰਦ ਹੈ, ਅਤੇ ਮੈਂ ਸਾਰੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹਾਂ, ਸਾਰੀਆਂ ਆਤਮਾਵਾਂ ਨੂੰ ਬਚਾਉਣ ਦੀ, ਪਰ ਜੇਕਰ ਕਈ ਨਹੀਂ (ਬਚਾਏ) ਜਾ ਸਕਦੇ, ਫਿਰ ਮੈਂ ਜਾਣਦੀ ਹਾਂ ਇਹ ਉਨਾਂ ਦਾ ਗੁਣ ਨਹੀਂ ਹੈ। ਉਸ ਖਾਸ ਸਮੇਂ ਦੀ ਅਵਧੀ ਵਿਚ, ਉਨਾਂ ਸਾਰ‌ਿਆਂ ਕੋਲ ਕਾਫੀ ਗੁਣ ਨਹੀਂ ਹਨ, ਕਾਫੀ ਵਿਸ਼ਵਾਸ਼ ਨਹੀਂ, ਕਾਫੀ ਨੈਤਿਕਤਾ ਨਹੀਂ ਪ੍ਰਮਾਤਮਾ ਦੇ ਪੁਤਰ ਦੇ ਦਰਸ਼ਨ ਕਰਨ ਲਈ । ਪ੍ਰਮਾਤਮਾ ਦਾ ਪੁਤਰ ਧਰਤੀ ਨੂੰ ਹੇਠਾਂ ਆ ਸਕਦਾ ਹੈ ਅਤੇ ਇਕ ਗੁਪਤ ਪਛਾਣ ਵਿਚ ਵੀ, ਜਿਵੇਂ ਇਥੋਂ ਤਕ ਰਾਜੇ ਦੇ ਛਤਰ ਹੇਠ, ਰਾਣੀ ਦੀ ਦਿਖ ਦੇ ਅਧੀਨ। ਪਰ ਉਹ 100% ਨਹੀਂ ਹਨ। ਉਹ 100% ਨਹੀਂ ਹਨ ਜਿਵੇਂ ਪ੍ਰਮਾਤਮਾ ਦੇ ਪੁਤਰ ਦੇ ਅਸਲੀ ਪ੍ਰਗਟਾਵੇ ਦੀ ਤਰਾਂ, ਜਿਵੇਂ (ਭਗਵਾਨ) ਈਸਾ ਵਾਂਗ, ਮਿਸਾਲ ਵਜੋਂ। ਜਿਵੇਂ ਬੁਧ, ਜਿਵੇਂ ਭਗਵਾਨ ਮਹਾਂਵੀਰ ਵਾਂਗ, ਆਦਿ...

ਇਥੋਂ ਤਕ ਪ੍ਰਮਾਤਮਾ ਦੇ ਪੁਤਰ ਕੋਲ ਬਹੁਤ ਸਾਰੇ ਵਾਧੂ ਪ੍ਰਗਟ ਸਰੀਰ ਹੋ ਸਕਦੇ ਹਨ ਤਾਂਕਿ ਵਖ-ਵਖ ਨੌਕਰੀਆਂ ਕਰ ਸਕਣ, ਕੰਮ ਕਰ ਸਕਣ, ਖਾਸ ਗ੍ਰਹਿ ਉਤੇ। ਜਿਵੇਂ, ਪ੍ਰਮਾਤਮਾ ਦਾ ਪੁਤਰ ਕਿਸੇ ਦੇਸ਼ ਦੀ ਰਾਣੀ ਹੋ ਸਕਦਾ ਹੈ, ਕਿਸੇ ਹੋਰ ਦੇਸ਼ ਦਾ ਇਕ ਰਾਜ਼ਾ, ਜਾਂ ਉਸ ਦੇਸ਼ ਦਾ ਇਕ ਰਾਸ਼ਟਰਪਤੀ ਹੋ ਸਕਦਾ ਹੈ, ਜਾਂ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਹੋ ਸਕਦਾ ਹੈ। ਪਰ ਉਹ ਸਾਰੇ ਪ੍ਰਗਟ ਵਾਧੂ ਸਰੀਰ ਹਨ ਤਾਂਕਿ ਵਖ-ਵਖ ਕੰਮ ਕੀਤੇ ਜਾ ਸਕਣ। ਕਿਉਂਕਿ ਜੇਕਰ ਪ੍ਰਮਾਤਮਾ ਦਾ ਪੁਤਰ ਇਕਲਾ ਹੀ ਹੈ, ਸਿਰਫ ਇਕ, ਬਿਨਾਂ ਹੋਰਨਾਂ ਵਖ-ਵਖ ਸਰੀਰਾਂ ਵਿਚ ਸ਼ਕਤੀਆਂ ਡਿਸਪੈਚ ਕਰਨ ਲਈ, ਫਿਰ ਬਹੁਤ ਘਟ ਕੰਮ ਕੀਤਾ ਜਾ ਸਕਦਾ ਹੈ। ਇੰਝ, ਜਿਵੇਂ ਕਮਲ ਸੂਤਰ ਵਿਚ, ਬੁਧ ਨੇ ਕਿਹਾ ਕਿ ਕੁਆਨ ਯਿੰਨ ਬੋਧੀਸਾਤਵਾ ਵਖ-ਵਖ ਸਥਿਤੀਆਂ ਵਿਚ ਪ੍ਰਗਟ ਹੋ ਸਕਦੀ ਹੈ ਤਾਂਕਿ ਲੋਕਾਂ ਦੀ ਮਦਦ ਕਰ ਸਕੇ, ਇਥੋਂ ਤਕ ਸਰਕਾਰੀ ਦਫਤਰ ਵਿਚ ਹੋ ਸਕਦੀ, ਇਥੋਂ ਤਕ ਘਰ ਵਿਚ, ਜਾਂ ਇਥੋਂ ਤਕ ਇਕ ਕੁਆਰੀ ਕੁੜੀ ਜਾਂ ਕੁਆਰੇ ਮੁੰਡੇ ਵਜੋਂ। ਇਹ ਨਿਰਭਰ ਕਰਦਾ ਹੈ ਕੁਆਨ ਯਿੰਨ ਬੋਧੀਸਾਤਵਾ ਤੋਂ ਕਿਸ ਨੂੰ ਕਿਸ ਮਦਦ ਦੀ ਲੋੜ ਹੈ।

ਹੁਣ, ਇਥੋਂ ਤਕ ਪ੍ਰਮਾਤਮਾ ਦੇ ਪੁਤਰ ਦੇ ਵਾਧੂ ਪ੍ਰਗਟ ਸਰੀਰਾਂ ਨੂੰ ਮਿਲਣ ਲਈ, ਤੁਹਾਡੇ ਕੋਲ ਬਹੁਤ, ਬਹੁਤ ਸਾਰੇ ਗੁਣ ਹੋਣੇ ਜ਼ਰੂਰੀ ਹਨ, ਇਕਠੇ ਕੀਤੇ ਗਏ ਬਹੁਤ ਸਾਰੇ ਜੀਵਨਕਾਲਾਂ ਦੌਰਾਨ, ਜਾਂ ਜੀਵਨ ਕਾਲ ਦੇ ਕਈ ਦੌਰਾਂ ਦੌਰਾਨ। ਕਿਉਂਕਿ ਇਹ ਬਹੁਤ ਮੁਸ਼ਕਲ ਹੈ। ਬਸ ਇਸ ਗ੍ਰਹਿ ਬਾਰੇ ਗਲ ਕਰਦੇ ਹੋਏ, ਲੋਕਾਂ ਲਈ ਪ੍ਰਮਾਤਮਾ ਉਤੇ ਧਿਆਨ ਕੇਂਦ੍ਰਿਤ ਕਰਨਾ ਮੁਸ਼ਕਲ ਹੈ। ਇਥੋਂ ਤਕ ਆਤਮਾ ਵਿਚ ਵੀ, ਭਾਵੇਂ ਪ੍ਰਮਾਤਮਾ ਸਾਡੇ ਅੰਦਰ ਵਸਦਾ ਹੈ, ਅਸੀਂ ਬਹੁਤ ਮੁਸ਼ਕਲ ਨਾਲ ਪ੍ਰਮਾਤਮਾ ਨਾਲ ਸੰਪਰਕ ਕਰ ਸਕਦੇ ਹਾਂ, ਕਿਉਂਕਿ ਅਸੀਂ ਬਹੁਤੇ ਵਿਆਸਤ ਹਾਂ। ਅਸੀਂ ਸਾਰਾ ਸਮਾਂ ਬਾਹਰਵਾਰ ਰਹਿੰਦੇ ਹਾਂ। ਇਸੇ ਕਰਕੇ ਬੁਧ ਨੇ ਕਿਹਾ, "ਆਪਣੀ ਆਤਮਾ ਨੂੰ ਸੁਣਨ ਲਈ, ਤੁਹਾਨੂੰ ਅੰਦਰਵਾਰ ਜਾਣਾ ਪਵੇਗਾ।' ਕੁਆਨ ਯਿੰਨ ਵਿਧੀ, ਬਿਨਾਂ ਕਿਸੇ ਵਿਧੀ ਵਾਲੀ ਵਿਧੀ, ਇਹ ਹੈ ਜੋ ਤੁਹਾਨੂੰ ਅੰਦਰ ਵਲ ਮੋੜ ਸਕਦੀ ਹੈ ਅਤੇ ਤੁਹਾਡੀ ਆਪਣੀ ਆਤਮਾ ਨੂੰ ਸੁਣਨ ਲਈ, ਜੇਕਰ ਇਕ ਅਸਲੀ ਸਤਿਗੁਰੂ ਦੁਆਰਾ ਤੁਹਾਡੇ ਤਕ ਪ੍ਰਸਾਰਿਤ ਕੀਤੀ ਗਈ, ਤੁਹਾਡੇ ਕੋਲ ਅਸਲੀ ਸ਼ਕਤੀ ਹੋਵੇ। ਅਸਲੀ ਸਤਿਗੁਰੂ ਕੋਲ ਵਾਧੂ ਗੁਰੂ ਵੀ ਹੋ ਸਕਦੇ ਹਨ, ਉਵੇਂ ਜਿਵੇਂ ਵਾਧੂ ਸਰੀਰਾਂ ਦੀ ਤਰਾਂ। ਅਤੇ ਤੁਸੀਂ ਉਨਾਂ ਨੂੰ ਰਬ ਦੇ ਬੰਦੇ ਜਾਂ ਸਤਿਗੁਰੂ ਆਖਦੇ ਹੋ: "ਮਹਾਂਰਾਜ਼ ਜੀ, "ਗੁਰੂਜੀ।"

ਬਹੁਤੇ ਲੋਕ ਆਪਣੇ ਆਪ ਨੂੰ ਸਤਿਗੁਰੂ ਵਜੋਂ ਕਹਾਉਣ ਦਾ ਦਾਅਵਾ ਕਰਦੇ ਹਨ, ਪਰ ਉਹ ਨਹੀਂ ਹਨ। "ਸਤਿ" ਦਾ ਭਾਵ ਹੈ ਅਸਲੀ, "ਗੁਰੂ" ਦਾ ਭਾਵ ਹੈ ਮਾਸਟਰ। ਅਸਲੀ ਸਤਿਗੁਰੂ, ਮਾਸਟਰ ਬਹੁਤ ਹੀ ਦੁਰਲਭ ਹਨ। ਇਥੋਂ ਤਕ ਅਸਲੀ ਮਾਸਟਰ, ਭਾਵ ਇਕ ਪ੍ਰਮਾਤਮਾ ਦਾ ਅਸਲੀ ਪੁਤਰ ਤੋਂ, ਇਕ ਵਾਧੂ-ਪ੍ਰਗਟ ਹੋਇਆ ਅਸਲੀ ਸਤਿਗੁਰੂ, ਇਹ ਵੀ ਪਹਿਲੇ ਹੀ ਦੁਰਲਭ ਹੈ। ਇਹਦੀ ਗਲ ਕਰਨੀ ਤਾਂ ਪਾਸੇ ਰਹੀ ਕਿ ਤੁਸੀਂ ਇਹ ਸਭ ਜਗਾ ਇੰਟਰਨੈਟ ਉਤੇ ਦੇਖ ਸਕਦੇ ਹੋ, ਕਿਸੇ ਚੀਜ਼ ਬਾਰੇ ਵੀ ਗਲ ਕਰਦੇ, ਸਪਾਂ ਅਤੇ ਚੂਹਿਆਂ ਦੀ ਅਤੇ ਮੂਰਤੀਆਂ ਦੀ ਪੂਜਾ ਕਰਦੇ ਹੋਏ ਜਾਂ ਜੋ ਵੀ। ਉਹ ਅਸਲੀ ਨਹੀਂ ਹਨ। ਉਹ ਸਿਰਫ ਗਲ ਕਰਨੀ ਜਾਣਦੇ ਹਨ। ਉਹ ਸਿਰਫ ਕਿਤਾਬਾਂ ਪੜਦੇ ਹਨ। ਉਨਾਂ ਕੋਲ ਤੁਹਾਨੂੰ ਦੇਣ ਲਈ ਸ਼ਕਤੀ ਨਹੀਂ ਹੈ।

ਉਨਾਂ ਕੋਲ ਸ਼ਾਇਦ ਬਹੁਤ ਸਾਰੇ ਅਨੁਯਾਈ ਹੋਣ ਕਿਉਂਕਿ ਉਹ ਸ਼ੁਹਰਤ ਲਈ ਕੁਝ ਦਾਨ-ਪੁੰਨ ਵਾਲੇ ਕੰਮ ਕਰਦੇ ਹਨ ਜਾਂ ਉਹ ਜਾਣਦੇ ਹਨ ਆਪਣੀਆਂ ਗਲਾਂ ਦਾ ਅਤੇ ਆਪਣੇ ਕੰਮਾਂ ਦਾ ਵਪਾਰੀਕਰਨ ਕਿਵੇਂ ਕਰਨਾ ਹੈ, ਅਤੇ ਉਹ ਇਜ਼ਤ ਵਾਲੇ ਕਪੜੇ ਪਹਿਨਦੇ ਹਨ ਅਤੇ ਇਸ ਤਰਾਂ ਦੀਆਂ ਚੀਜ਼ਾਂ। ਤੁਸੀਂ ਕਦੇ ਨਹੀਂ ਜਾਣ ਸਕਦੇ। ਉਨਾਂ ਦੇ ਪਿਛੇ, ਉਸ ਆਦਰਯੋਗ ਪਹਿਰਾਵੇ ਜਾਂ ਵਿਵਹਾਰ ਦੇ ਪਿਛੇ, ਉਹ ਸ਼ਾਇਦ ਬਚ‌ਿਆਂ ਨਾਲ ਬਲਾਤਕਾਰ ਕਰਦੇ ਹੋਣ, ਜਿਵੇਂ ਟ੍ਰਾਨ ਤਾਮ ਦੇ ਮਾਮਲੇ ਵਿਚ ਅਤੇ ਕੈਥਲਿਕ ਸਿਸਟਮ ਵਿਚ ਹੋਰ ਬਹੁਤ ਸਾਰੇ। ਤੁਸੀਂ ਅਜਕਲ ਪਹਿਲੇ ਹੀ ਜਾਣਦੇ ਹੋ। ਅਸੀਂ ਇਹ ਸਾਰੀ ਜਗਾ ਗ੍ਰਹਿ ਉਤੇ ਪੜਿਆ ਹੈ। ਹਰ ਜਗਾ, ਤੁਸੀਂ ਇਹਨਾਂ ਪਾਦਰੀਆਂ ਅਤੇ ਇਥੋਂ ਤਕ ਭਿਕਸ਼ੂਆਂ ਤੋਂ ਭਿਆਨਕ, ਨਰਕੀ ਕਹਾਣੀਆਂ ਪੜ ਸਕਦੇ ਹੋ। ਅਤੇ ਭਿਕਸ਼ਣੀਆਂ ਵੀ।

ਮੈਂ ਦੇਖਿਆ ਹੈ ਕਿ, ਉਦਾਹਰਨ ਲਈ, ਟ੍ਰਾਨ ਤਾਮ, ਉਸ ਨੇ ਮੇਰੀ ਵਿਧੀ ਦੀ ਨਕਲ ਕੀਤੀ ਹੈ, ਆਪਣੇ ਖਾਲੀ-ਸ਼ੈਲ ਵਿਧੀ ਲਈ - ਕੋਈ ਆਸ਼ੀਰਵਾਦ ਨਹੀਂ, ਕੋਈ ਸ਼ਕਤੀ ਨਹੀਂ, ਕੁਝ ਨਹੀਂ, ਉਸ ਦੇ ਅੰਦਰ ਸਿਰਫ ਦੁਸ਼ਟ, ਇਕ ਦੁਸ਼ਟ ਸ਼ਕਤੀ। ਇਸੇ ਕਰਕੇ ਉਹ ਲੋਕਾਂ ਨੂੰ ਮੁਰਝਾਉਂਦਾ ਅਤੇ ਮਰ ਜਾਣ ਲਈ ਮਜ਼ਬੂਰ ਕਰਦਾ ਹੈ, ਲੋਕ ਜਿਨਾਂ ਨੂੰ ਉਹ ਪਸੰਦ ਕਰਦਾ ਅਤੇ ਆਪਣੇ ਆਲੇ ਦੁਆਲੇ ਰਖਦਾ ਹੈ। ਜਵਾਨ ਲੋਕ ਜਿਨਾਂ ਨੂੰ ਦਾ ਉਹ ਸ਼ੋਸ਼ਣ ਕਰਨਾ ਚਾਹੁੰਦਾ ਜਾਂ ਸ਼ੋਸ਼ਣ ਕੀਤਾ ਸੀ, ਉਹ ਸੁਕ ਜਾਂਦੇ ਅਤੇ ਮਰ ਜਾਂਦੇ, ਜਿਵੇਂ ਕੁਝ ਚਿਠੀਆਂ ਵਿਚ ਕਿਹਾ ਗ‌ਿਆ ਜੋ ਉਨਾਂ ਨੇ ਤੁਹਾਨੂੰ ਘਲੀਆਂ ਸਨ। ਉਨਾਂ ਨੇ ਇਹ ਮੈਨੂੰ ਸਿਧੇ ਤੌਰ ਤੇ ਨਹੀਂ ਭੇਜੀਆਂ ਸੀ। ਉਹ ਨਹੀਂ ਕਰ ਸਕਦੇ। ਮੈਂ ਇਹਦੀ ਇਜਾਜ਼ਤ ਨਹੀਂ ਦਿੰਦੀ। ਪਰ ਇਹ ਤੁਹਾਨੂੰ ਭੇਜੀਆਂ ਗਈਆਂ ਅਤੇ ਫਿਰ ਤੁਸੀਂ ਇਹ ਪ੍ਰੋਸੈਸ ਕੀਤਾ, ਅਤੇ ਇਸ ਨੂੰ ਇਕ ਹਾਰਟਲਾਇਨ ਵਿਚ ਪਾਇਆ ਗਿਆ, ਮਿਸਾਲ ਵਜੋਂ। ਇਹ ਵੀ ਪਹਿਲੀ ਵਾਰ ਹੈ ਮੈਂ ਇਹ ਪੜਿਆ ਹੈ, ਬਸ ਉਵੇਂ ਤੁਹਾਡੇ ਸਾਰ‌ਿਆਂ ਵਾਂਗ।

ਉਹ ਮੈਨੂੰ ਸਿਧੇ ਤੌਰ ਤੇ ਨਹੀਂ ਦਸਦੇ। ਚਿਠੀਆਂ ਸਿਧੇ ਤੌਰ ਤੇ ਮੇਰੇ ਦੁਆਰਾ ਨਹੀਂ ਜਾਂਦੀਆਂ, ਕਿਉਂਕਿ ਮੇਰੇ ਕੋਲ ਬਹੁਤ ਜਿਆਦਾ ਕੰਮ ਕਰਨ ਲਈ ਹੈ। ਜੇਕਰ ਮੈਂ ਸਾਰੀਆਂ ਚਿਠੀਆਂ ਸਿਧੇ ਤੌਰ ਤੇ ਸਵੀਕਾਰ ਕਰਾਂ, ਇਹ ਸੰਭਵ ਨਹੀਂ ਹੋਵੇਗਾ। ਮੈਂ ਇਕ ਇਕ ਕਰਕੇ ਜਵਾਬ ਦੇ ਸਕਦੀ ਹਾਂ। ਪਰ ਮੈਂ ਇਹਨਾਂ ਸਾਰ‌ੀਆਂ ਚਿਠੀਆਂ ਨੂੰ ਸਵੀਕਾਰ ਕਰਕੇ ਅਤੇ ਪ੍ਰੋਸੈਸ ਨਹੀਂ ਕਰ ਸਕਦੀ। ਕਿਵੇਂ? ਅਤੇ ਖਾਸ ਕਰਕੇ ਮੈਨੂੰ ਖਤਰੇ ਤੋਂ, ਜੋਖਮ ਤੋਨ, ਮਾੜੇ ਲੋਕਾਂ ਤੋਂ ਅਤੇ ਇਹਨਾਂ ਦੁਸ਼ਟ ਗੈਂਗਾਂ ਤੋਂ ਸਾਰਾ ਸਮਾਂ ਭਜਣਾ ਪੈਂਦਾ ਹੈ।

ਇਹ ਸੰਸਾਰ ਵਿਚ ਦੁਸ਼ਟ ਗੈਂਗਾਂ ਹਨ। ਸਿਰਫ ਭੌਤਿਕ ਹੀ ਨਹੀਂ, ਪਰ ਰੂਹਾਨੀ ਵੀ। ਉਹ ਰੂਹਾਨੀ ਨਹੀਂ ਹਨ। ਇਹੀ ਹੈ ਬਸ ਕਿ ਰੂਹਾਨੀ ਖੇਤਰ ਵਿਚ, ਉਹ ਪੈਰੋਕਾਰਾਂ ਦੇ ਕਰਮ ਲੈ ਸਕਦੇ - ਜੋ ਮੈਨੂੰ ਆਪ ਆਪਣੇ ਅੰਦਰ ਲੈਣੇ ਪੈਂਦੇ - ਉਹ ਇਹ ਵਰਤੋਂ ਕਰਦੇ ਮੇਰੇ ਨਾਲ ਦੁਰਵਿਵਹਾਰ ਕਰਨ ਲਈ, ਮੇਰੇ ਲੀ ਬਹੁਤ ਮੁਸੀਬਤ ਬਣਾਉਣ ਲਈ ਮੈਂਨੂੰ ਧਮਕੀ ਦੇਣ ਲਈ, ਮੇਰੀ ਜਾਨ ਨੂੰ ਖਤਰੇ ਵਿਚ ਇਥੋਂ ਤਕ, ਵਖ-ਵਖ ਕਿਸਮਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ।

ਪਰ ਮੈਂ ਦੇਖਿਆ ਕਿ ਉਨਾਂ ਨੇ ਮੇਰੀ ਵਿਧੀ ਚੋਰੀ ਕੀਤੀ, ਪਰ ਇਹਦੇ ਬਾਰੇ ਬਹੁਤ ਚੰਗੀ ਤਰਾਂ ਗਲ ਕਰਦੇ ਹਨ, ਸ਼ਾਨਦਾਰ ਸ਼ਬਦ ਵਰਤੋਂ ਕਰਦੇ ਹਨ ਜਿਨਾਂ ਬਾਰੇ ਮੈਂ ਪਹਿਲਾਂ ਕਦੇ ਨਹੀਂ ਜਾਣਦੀ ਸੀ, ਇਸ ਨੂੰ ਥੋੜਾ ਜਿਹਾ ਬਦਲਿਆ। ਥੋੜਾ ਜਿਹਾ ਬਦਲਿਆ ਬਸ ਇਸ ਨੂੰ ਕੁਝ ਹੋਰ ਚੀਜ਼ ਵਾਂਗ ਬਨਾਉਣ ਲਈ। ਪਰ ਉਨਾਂ ਨੇ ਮੈਥੋਂ ਹਰ ਇਕ ਸ਼ਬਦ ਚੋਰੀ ਕੀਤਾ ਅਤੇ ਆਪਣੇ ਆਪ ਨੂੰ ਬਹੁਤ ਸ਼ਾਨਦਾਰ ਦਿਖਾਈ ਦੇਣ ਲਈ। ਇਥੋਂ ਤਕ ਕਿਸੇ ਜਗਾ ਤੋਂ ਦੋ ਕੁ ਲੋਕਾਂ ਨੂੰ ਜਵਾਬ ਦੇਣਾ ਅਤੇ ਕਹਿਣਾ, "ਓਹ ਸ਼ਾਨਦਾਰ ਗੁਰੂ, ਸਮੁਚੇ ਯੂਰਪ ਨੂੰ ਰੌਸ਼ਨ ਕਰੋ।" ਇਸ ਤਰਾਂ ਦੀਆਂ ਚੀਜ਼ਾਂ! ਬਸ ਕੁਝ ਮੂਰਖ ਸਵਾਲ ਦਾ ਜਵਾਬ ਆਮ ਸਵਾਲ ਜੋ ਇਥੋਂ ਕ ਮੇਰਾ ਪੰਜ ਸਾਲ ਦਾ ਪੈਰੋਕਾਰ ਵੀ ਕਹਿ ਸਕਦਾ ਹੈ। ਪਰ ਉਹ ਇਸਨੂੰ ਬਣਾਉਂਦੇ ਹਨ ਜਿਵੇਂ ਓਹ ਬਹੁਤ ਸ਼ਾਨਦਾਰ, ਬਹੁਤ ਵਡਾ, ਬਹੁਤ ਮਹਾਨ, ਅਤੇ ਆਪਣੇ ਆਪ ਨੂੰ ਇਥੋਂ ਤਕ ਮਹਾਨ ਮਾਸਟਰ ਆਖਦੇ ਹਨ! ਡਾਏ ਮਿੰਨ ਸੂ! ਇਹ ਅਤੇ ਉਹ। ਓਹ, ਸ਼ਰਮਨਾਕ। ਪਰ, ਬਿਨਾਂਸ਼ਕ, ਉਨਾਂ ਕੋਲ ਕੋਈ ਸ਼ਰਮ ਹਜ਼ਾ ਨਹੀਂ ਹੈ। ਉਹ ਕਿਸੇ ਵੀ ਚੀਜ਼ ਬਾਰੇ ਗਲ ਕਰ ਸਕਦੇ, ਝੂਠ ਬੋਲਦੇ ਜਾਂ ਤਰਕਹੀਣ, ਕਿ ਤੁਸੀਂ ਤੁਰੰਤ ਹੀ ਇਹ ਦੇਖ ਸਕਦੇ ਹੋ। ਇਥੋਂ ਤਕ ਤੁਹਾਨੂੰ ਮੇਰੀ ਲੋੜ ਨਹੀਂ ਹੈ ਤੁਹਾਨੂੰ ਸਮਝਾਉਣ ਲਈ।

ਪਰ ਕੁਝ ਲੋਕ, ਇਤਨੇ ਅਗਿਆਨੀ ਹਨ, ਇਹ ਇਥੋਂ ਤਕ ਨਹੀਂ ਦੇਖ ਸਕਦੇ! ਇਹ ਹੈ ਜਿਵੇਂ ਉਹ ਉਨਾਂ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਫਿਰ ਉਨਾਂ ਦੀ ਵਰਤੋਂ ਕਰਦਾ ਇਥੋਂ ਤਕ ਮੇਰੇ ਪੈਰੋਕਾਰਾਂ ਨੂੰ ਨੁਕਸਾਨ ਪਹੁੰਚਾਉਣ ਲਈ। ਕੁਝ ਨਿਰਦੋਸ਼ ਵਾਲੇ ਅਤੇ ਕਮਜ਼ੋਰ ਵਾਲੇ। ਕਿਉਂਕਿ ਉਹ ਭਰੋਸਾ ਕਰ ਰਹੇ ਹਨ। ਕਿਉਂਕਿ ਉਹ ਜਾਣਦੇ ਹਨ ਕਿ ਮੇਰੇ ਪੈਰੋਕਾਰ ਇਮਾਨਦਾਰ ਹਨ, ਭਰੋਸੇਯੋਗ। ਉਨਾਂ ਨੂੰ ਨਹੀਂ ਪਤਾ ਸੀ ਕਈ ਪੈਰੋਕਾਰ ਨਹੀਂ ਹਨ, ਬਸ ਪੈਰੋਕਾਰ ਹੋਣ ਦਾ ਦਿਖਾਵਾ ਕਰ ਰਹੇ। ਅੰਦਰ ਆਏ, ਵਿਧੀ ਚੋਰੀ ਕੀਤੀ, ਮੇਰੀ ਗਲਬਾਤ ਚੋਰੀ ਕੀਤੀ, ਮੇਰੀਆਂ ਸਿਖਿਆਵਾਂ ਨੂੰ ਚੋਰੀ ਕਰਦੇ ਇਹਨੂੰ ਆਪਣਾ ਬਣਾਉਂਦੇ ਲੋਕਾਂ ਨੂੰ ਧੋਖਾ ਦੇਣ ਲਈ ਆਪਣੇ ਵਿਤੀ ਲਾਭ ਲਈ ਅਤੇ ਪ੍ਰਸਿਧੀ ਲਈ।

Photo Caption: ਬਾਗ ਪਰੀਆਂ, ਵਿਸ਼ੇਸ਼ ਸੂਖਮ ਚਮਕ ਨਾਲ ਸੁੰਦਰਤਾ ਲਈ ਤੁਹਾਡਾ ਧੰਨਵਾਦ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (6/12)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-17
441 ਦੇਖੇ ਗਏ
2025-01-17
212 ਦੇਖੇ ਗਏ
8:56

Ukraine (Ureign) Relief Update

137 ਦੇਖੇ ਗਏ
2025-01-17
137 ਦੇਖੇ ਗਏ
38:06
2025-01-16
125 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ