ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਖਤ ਦਿਨਾਂ ਲਈ ਤਿਆਰ ਰਹੋ, ਵੀਗਨ ਬਣੋ, ਸ਼ਾਂਤੀ ਬਣਾਈ ਰਖੋ, ਪ੍ਰਾਰਥਨਾ ਅਤੇ ਮੈਡੀਟੇਸ਼ਨ ਕਰੋ, ਬਾਰਾਂ ਹਿਸਿਆਂ ਦਾ ਬਾਰਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ, ਤੁਹਾਡੇ ਕੋਲ ਭੋਜਨ ਹੋਣਾ ਜ਼ਰੂਰੀ ਹੈ। ਪੈਰੋਕਾਰਾਂ ਲਈ, ਸ਼ਾਇਦ ਤੁਹਾਨੂੰ ਇਹਦੇ ਬਾਰੇ ਚਿੰਤਾ ਕਰਨ ਦੀ ਨਹੀਂ ਲੋੜ, ਪਰ ਤੁਸੀਂ ਕਦੇ ਨਹੀਂ ਜਾਣ ਸਕਦੇ, ਸ਼ਾਇਦ ਤੁਹਾਡਾ ਪਧਰ ਅਜ਼ੇ ਵੀ ਬਹੁਤ ਨੀਵਾਂ ਹੈ ਅਤੇ ਇਹ ਤੁਹਾਨੂੰ ਕਿਸੇ ਤਰਾਂ ਪ੍ਰਭਾਵਿਤ ਕਰ ਸਕਦਾ ਹੈ। ਸੋ ਭਾਵੇਂ ਜੇਕਰ ਤੁਹਾਡੇ ਸ਼ਹਿਰ ਵਿਚ, ਤੁਹਾਡਾ ਘਰ, ਤੁਹਾਡਾ ਕਸਬਾ - ਮੈਂ ਹੁਣ ਆਮ ਜਨਤਾ ਦੀ ਗਲ ਕਰ ਰਹੀ ਹਾਂ - ਇਹ ਸੁਰਖਿਅ ਅਤੇ ਵਧੀਆ ਦਿਖਾਈ ਦਿੰਦਾ ਹੈ ਅਤੇ ਤੁਹਾਡੇ ਕੋਲ ਸਭ ਚੀਜ਼ ਹੈ, ਪਰ ਤੁਸੀਂ ਕਦੇ ਨਹੀਂ ਜਾਣ ਸਕਦੇ, ਚੀਜ਼ਾਂ ਰਾਤੋ ਰਾਤ ਖੋਹੀਆਂ ਜਾ ਸਕਦੀਆਂ ਹਨ। ਬਸ ਰਾਤੋ ਰਾਤ ਤੁਹਾਡੇ ਕੋਲ ਕੁਝ ਨਹੀਂ ਹੋਵੇਗਾ। ਤੁਹਾਡਾ ਕਸਬਾ ਹੋਰ ਨਹੀਂ ਰਹੇਗਾ। ਤੁਸੀਂ ਵੀ ਕਿਸੇ ਹੋਰ ਜਗਾ ਹੋਵੋਂਗੇ - ਇਹ ਇਥੋਂ ਤਕ ਨਰਕ ਵਿਚ ਹੋ ਸਕਦਾ ਹੈ। ਜੇਕਰ ਤੁਹਾਡੇ ਕੋਲ ਭਾਰੇ ਕਰਮ ਹਨ, ਜੇਕਰ ਤੁਹਾਡੀ ਅਤੀਤ ਦੀ ਜਿੰਦਗੀ ਅਤੇ ਇਸ ਜਿੰਦਗੀ ਵਿਚ ਤੁਸੀਂ ਕੋਈ ਚੀਜ਼ ਚੰਗੀ ਨਹੀਂ ਕੀਤੀ, ਤੁਸੀਂ ਕੋਈ ਮੈਡੀਟੇਸ਼ਨ ਦਾ ਅਭਿਆਸ ਨਹੀਂ ਕੀਤਾ, ਵੀਗਨ ਨਹੀਂ ਬਣੇ, ਜਾਂ ਇਥੋਂ ਤਕ ਮਾੜੇ ਕੰਮ ਕੀਤੇ, ਫਿਰ ਤੁਸੀਂ ਉਮੀਦ ਕਰ ਸਕਦੇ ਹੋ ਕਿ ਨਰਕ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਪਰ ਠੀਕ ਹੈ, ਇਸ ਦੌਰਾਨ, ਬਿਨਾਂਸ਼ਕ, ਤੁਸੀਂ ਨਹੀਂ ਜਾਣਦੇ ਤੁਸੀਂ ਕੌਣ ਹੋ ਜਾਂ ਤੁਸੀਂ ਕੀ ਕੀਤਾ ਹੈ, ਸ‌ੋ ਤੁਸੀਂ ਆਪਣੇ ਆਪ ਲਈ ਅਤੇ ਆਪਣੇ ਪਰਿਵਾਰ ਲਈ ਤਿਆਰੀ ਕਰੋ। ਹਮੇਸ਼ਾਂ ਕੁਝ ਸੁਕਾ (ਵੀਗਨ) ਭੋਜਨ, ਸਾਦਾ ਭੋਜਨ ਤੁਹਾਡੀ ਪੈਂਟਰੀ ਵਿਚ ਹੋਵੇ, ਦੋ ਹਫਤਿਆਂ ਲਈ। ਕੁਝ ਥੋਕ ਦਾ ਖਰੀਦੋ, ਅਤੇ ਵਡਾ, ਤਾਂਕਿ ਇਹ ਵਧੇਰੇ ਸਸਤਾ ਹੋਵੇ।

ਅਤੇ ਫਿਰ ਨਾਲੇ, ਜੇਕਰ ਸੰਭਵ ਹੋਵੇ, ਆਪਣਾ ਆਵਦਾ ਭੋਜਨ ਬੀਜੋ, ਆਪਣੀਆਂ ਆਵਦੀਆਂ ਸਬਜ਼ੀਆਂ। ਕੁਝ ਅਜਿਹਾ ਲਗਾਉ ਜੋ ਤੁਸੀਂ ਖਾ ਸਕਦੇ ਅਤੇ ਜਿਸ ਤੇ ਜਿੰਦਾ ਰਹਿ ਸਕਦੇ। ਕੋਈ ਵੀ ਸਬਜ਼ੀ, ਸਧਾਰਨ, ਇਥੋਂ ਤਕ ਬੈਲਕੋਨੀ ਉਤੇ, ਬੈਲਕੋਨੀ ਵਿਚ ਬਾਹਰ ਲਟਕਦੀ, ਬੈਲਕੋਨੀ ਦੇ ਅੰਦਰ, ਬੈਲਕੋਨੀ ਦੀ ਛਤ ਤੋਂ ਲਟਕਦੀ, ਸਟੈਪਲੈਡਰ, ਪੌੜੀ ਉਪਰ ਲਟਕਦੀ, ਜਾਂ ਘਰ ਦੇ ਅੰਦਰ, ਲਟਕਦੀ ਜਾਂ ਕੁਝ ਆਪਣੀਆਂ ਪੌੜੀਆਂ ਉਪਰ ਰਖੋ, ਜਾਂ ਆਪਣੇ ਗਾਰਾਜ਼ ਵਿਚ, ਜਾਂ ਆਪਣੇ ਬਾਗ ਦੀਆਂ ਕੰਧਾਂ ਉਤੇ ਟੰਗੋ. ਜਾਂ ਤੁਹਾਡੇ ਵਿਹੜੇ ਦੇ ਵਾੜ ਉਤੇ, ਜਾਂ ਤੁਹਾਡੇ ਛੋਟੇ ਜਿਹੇ ਕਮਰੇ ਅੰਦਰ ਇਕ ਬੈਲਕੋਨੀ ਉਤੇ, ਤੁਹਾਡੇ ਗਾਰਾਜ਼ ਵਿਚ, ਐਟਿਕ ਵਿਚ। ਕੋਈ ਵੀ ਜਗਾ ਤੁਸੀਂ ਵਰਤ ਸਕਦੇ ਹੋ, ਸਾਫ ਕਰੋ ਅਤੇ ਸੁਰਖਿਅਤ, ਸਬਜ਼ੀਆਂ ਲਗਾਓ। ਚੀਜ਼ਾਂ ਲਗਾਓ ਜੋ ਤੁਸੀਂ ਖਾ ਸਕਦੇ ਹੋ। ਸਧਾਰਨ ਲਗਾਉ, ਇਥੋਂ ਤਕ ਟਮਾਟਰ, ਫਲੀਆਂ, ਸਾਲਾਦ, ਕੁਝ ਕਿਸਮ ਦੇ ਮਾਈਕਰੋ-ਗਰੀਨਜ਼, ਜਿਵੇਂ ਉਹ ਸਪਰਾਉਟ ਜੋ ਤੁਹਾਡੀਆਂ ਹਰੀਆਂ ਫਲੀਆਂ ਤੋਂ ਉਗਦੇ ਹਨ, ਕੁਝ ਸੂਰਜਮੁਖੀ ਬੀਜ਼, ਕੁਝ ਕੀਨਵਾ ਬੀਜ਼ - ਉਥੇ ਸਭ ਕਿਸਮ ਦੀਆਂ ਚੀਜ਼ਾਂ ਹਨ ਜੋ ਤੁਸੀਂ ਇਕ ਕਮਰੇ ਵਿਚ ਲਗਾ ਸਕਦੇ ਹੋ।

ਜੇਕਰ ਇਸ ਦੀ ਇਕ ਖਿੜਕੀ ਨਾ ਹੋਵੇ, ਫਿਰ ਤੁਸੀਂ ਇਕ ਨਕਲੀ ਨਿਓਨ ਦੀਵਾ ਜਾਂ ਕੁਝ ਲੈਂਪ ਰਖ ਸਕਦੇ ਹੋ ਜੋ ਤੁਹਾਡੀਆਂ ਸਬਜ਼ੀਆਂ ਲਈ ਅਨੁਕੂਲ ਹੈ। ਯਕੀਨੀ ਬਣਾਉ ਤੁਹਾਡੇ ਕੋਲ ਭੋਜਨ ਹੈ। ਆਪਣੀਆਂ ਆਵਦੀਆਂ ਸਬਜ਼ੀਆਂ ਲਗਾਓ। ਅਤੇ ਇਥੋਂ ਤਕ ਜੇਕਰ ਤੁਸੀਂ ਬਹੁਤ ਬੀਜਦੇ ਹੋ, ਤੁਹਾਡੇ ਗੁਆਂਢੀ ਨੂੰ ਲਾਭ ਹੋ ਸਕਦਾ ਹੈ। ਤੁਸੀਂ ਇਹ ਵੇਚ ਵੀ ਸਕਦੇ ਹੋ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਘੜੇ ਵਿਚ ਲਗਾ ਸਕਦੇ ਹੋ, ਇਥੋਂ ਤਕ ਆਲੂ - ਸ਼ਕਰਕੰਦੀ ਜਾਂ ਆਮ ਆਲੂ, ਤੁਸੀਂ ਇਹਨਾਂ ਨੂੰ ਵੀ ਇਕ ਪੌਟ, ਘੜੇ ਵਿਚ ਲਗਾ ਸਕਦੇ ਹੋ। ਇੰਟਰਨੈਟ ਉਤੇ ਇਹ ਕਿਵੇਂ ਲਗਾਉਣਾ ਸਿਖੋ । ਉਥੇ ਬਹੁਤ ਸਾਰੇ ਸਾਇਟ ਹਨ ਜੋ ਇਸ ਬਾਰੇ ਗਲ ਕਰਦੇ ਹਨ। ਮੈਂ ਆਪ, ਓਹ, ਮੈਂ ਬਹੁਤ ਉਤਸ਼ਾਹੀ ਮਹਿਸੂਸ ਕਰਦੀ ਹਾਂ। ਕਾਸ਼ ਮੈਂ ਇਹ ਸਭ ਬੀਜ ਸਕਦੀ ਹੋਵਾਂ! ਪਰ ਮੇਰੇ ਕੋਲ ਸਮਾਂ ਨਹੀਂ ਹੈ, ਮੇਰੇ ਰਬਾ।

ਅਤੇ ਸਬਜ਼ੀਆਂ ਬੀਜਣੀਆਂ ਮੁਸ਼ਕਲ ਨਹੀਂ ਹੈ। ਜੇ ਤੁਹਾਡੇ ਕੋਲ ਪੌਟ ਹਨ, ਤੁਸੀਂ ਇਹਨਾਂ ਨੂੰ ਇਕ ਬੈਲਕੋਨੀ ਉਤੇ ਰਖ ਸਕਦੇ ਹੋ - ਕੁਝ ਬਾਹਰ ਬੈਲਕੋਨੀ ਉਤੇ ਟੰਗੋ, ਕੁਝ ਬੈਲਕੋਨੀ ਦੇ ਅੰਦਰ ਟੰਡੋ, ਸੋ ਤੁਸੀਂ ਆਪਣੀ ਜਗਾ ਨੂੰ ਵਧ ਤੋਂ ਵਧ ਵਰਤੋਂ ਕਰ ਸਕੋਂ। ਇਕ ਸਟੈਪਲੈਡਰ, ਪੌੜੀ ਰਖੋ, ਅਤੇ ਤੁਸੀਂ ਆਪਣੇ ਪੌਟ ਪੌੜੀਆਂ ਉਪਰ ਟੰਗ ਸਕਦੇ ਹੋ। ਅਤੇ ਕੁਝ, ਤੁਸੀਂ ਅੰਦਰ ਰਖ ਸਕਦੇ ਹੋ ਆਪਣੀ ਪੌੜੀ ਉਤੇ, ਜਾਂ ਐਟਿਕ ਵਿਚ, ਗਾਰਾਜ ਵਿਚ, ਕੁਝ ਰਸੋਈ ਦੀਆਂ ਸ਼ੈਲਫਾਂ ਉਤੇ, ਖਿੜਕੀ ਦਹਿਲੀਜ਼ ਉਤੇ। ਤੁਸੀਂ ਕਿਸੇ ਵੀ ਜਗਾ ਬੀਜ ਸਕਦੇ ਹੋ। ਜੇਕਰ ਤੁਸੀਂ ਕਰ ਸਕਦੇ ਹੋ, ਕ੍ਰਿਪਾ ਕਰਕੇ ਕੁਝ ਲਗਾਓ। ਉਨਾਂ ਸੌਖੇ ਵਾਲ‌ਿਆਂ ਨੂੰ ਬੀਜਣਾ ਜਾਰੀ ਰਖੋ। ਹਰ ਇਕ ਸਬਜ਼ੀ, ਇਥੋਂ ਤਕ ਟਮਾਟਰ, ਦੇ ਕੋ, ਓਹ, ਇਹਦੇ ਵਿਚ ਹਜ਼ਾਰਾਂ ਹੀ ਚੰਗ‌ਿਆਈਆਂ ਹਨ, ਅਤੇ ਲਾਉਣਾ ਬਹੁਤ ਸੌਖਾ ਹੈ।

ਬਸ ਇੰਟਰਨੈਟ ਤੋਂ ਸਿਖੋ। ਉਹ ਤੁਹਾਨੂੰ ਬਰੀਕ ਵੇਰਵ‌ਿਆਂ ਵਿਚ ਦਿਖਾਉਂਦੇ ਹਨ। ਉਨਾਂ ਨੂੰ ਅਸੀਸ ਦਿਓ, ਸ਼ਾਨਦਾਰ ਲੋਕ। ਉਹ ਬਸ ਇਹ ਆਪਣੀ ਬੈਲਕੋਨੀ ਉਤੇ ਲਗਾਉਂਦੇ ਹਨ, ਬਾਹਰ ਛਤ ਤੇ, ਜਾਂ ਆਪਣੇ ਛੋਟੇ ਜਿਹੇ ਬਾਗ ਵਿਚ ਲਟਕਾਉਂਦੇ ਹਨ, ਖੰਭਿਆਂ ਤੇ ਲਟਕਾਉਂਦੇ, ਅਤੇ ਕੁਝ ਪੌਟਜ਼ ਵਿਚ ਲਗਾਉਂਦੇ। ਉਹ ਆਪਣੀ ਥਾਂ ਨੂੰ ਵਧ ਤੋਂ ਵਧ ਵਰਤਦੇ ਹਨ। ਤੁਸੀਂ ਉਨਾਂ ਤੋਂ ਸਿਖ ਸਕਦੇ ਹੋ, ਉਨਾਂ ਸਾਰ‌ਿਆਂ ਤੋਂ, ਉਨਾਂ ਵਿਚੋਂ ਕੋਈ ਵੀ। ਬਿਨਾਂਸ਼ਕ, ਤੁਸੀਂ ਅਜਿਹੀ ਇਕ ਛੋਟੀ ਜਗਾ ਵਿਚ ਵਡੇ ਰੁਖ ਨਹੀਂ ਲਗਾ ਸਕਦੇ, ਪਰ ਤੁਸੀਂ ਛੋਟੇ ਬੀਜ ਸਕਦੇ ਹੋ। ਇਥੋਂ ਤਕ ਛੋਟੇ ਵਾਲੇ, ਜਿਵੇਂ ਸੰਤਰ‌ਿਆਂ ਦੇ ਰੁਖ, ਤੁਸੀਂ ਵਧੇਰੇ ਛੋਟੇ ਸੰਤਰੇ ਦੇ ਰੁਖ ਲਗਾ ਸਕਦੇ ਹੋ। ਤੁਹਾਨੂੰ ਉਨਾਂ ਨੂੰ ਕਟਣਾ ਪਵੇਗਾ। ਮੈਂ ਇਹ ਆਪ ਨਹੀਂ ਕਰਨਾ ਚਾਹਾਂਗੀ ਕਿਉਂਕਿ ਉਹ ਰੁਖਾਂ ਨੂੰ ਦਰਦ ਪਹੁੰਚਾਉਂਦਾ ਹੈ। ਮੈਂ ਇਹ ਨਹੀਂ ਪਸੰਦ ਕਰਦੀ।

ਪਰ ਤੁਹਾਡੇ ਲੋਕਾਂ ਲਈ ਆਮ ਜਨਤਾ ਵਿਚ, ਤੁਹਾਨੂੰ ਜਿੰਦਾ ਰਹਿਣ ਦੀ ਲੌੜ ਹੈ, ਫਿਰ ਘਟੋ ਘਟ ਵੀਗਨ ਬਣੋ। ਸਬਜ਼ੀਆਂ ਵੀਗਨ। ਹਮੇਸ਼ਾਂ ਤਿਆਰ ਰਹੋ ਕੋਈ ਵੀ ਐਮਰਜ਼ੇਂਸੀ ਲਈ ਅਜਕਲ। ਤੁਸੀਂ ਕਦੇ ਨਹੀਂ ਜਾਣ ਸਕਦੇ। ਠੀਕ ਹੈ? ਲੋਕ ਜਿਹੜੇ ਮਰ ਗਏ, ਜਾਂ ਉਨਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ, ਬਰਬਾਦ ਹੋ ਗਏ, ਗਾਇਬ, ਚਪਟਾ ਹੋ ਗਏ, ਉਨਾਂ ਦੀਆਂ ਕਾਰਾਂ ਹੜ ਦੇ ਨਾਲ ਰਿੜ ਗਈਆਂ, ਉਹ ਨਹੀਂ ਜਾਣਦੇ ਸੀ ਕਿ ਇਹ ਚੀਜ਼ਾਂ ਉਨਾਂ ਨਾਲ ਦਿਨ ਦੇ ਸਮੇਂ ਵਿਚ ਵਾਪਰਨਗੀਆਂ, ਮਿਸਾਲ ਵਜੋਂ, ਅਤੇ ਰਾਤ ਦੇ ਸਮੇਂ, ਸਭ ਕੁਝ ਚਲਾ ਗਿਆ। ਤੁਹਾਡੇ ਕੋਲ ਇਥੋਂ ਤਕ ਇਕ ਛਤ ਵੀ ਸਿਖਰ ਤੇ ਨਹੀਂ ਰਹੀ ਹੜ ਤੋਂ ਬਚਣ ਲਈ। ਤੁਸੀਂ ਇਥੋਂ ਤਕ ਐਮਰਜੇਂਸੀ ਨੂੰ ਵੀ ਕਾਫੀ ਜਲਦੀ ਨਾਲ ਬੁਲਾ ਸਕਦੇ। ਤੁਹਾਡਾ ਫੋਨ ਹੋਰ ਕੰਮ ਨਹੀਂ ਕਰਦਾ। ਸੋ ਤਿਆਰ ਰਹੋ।

ਮੈਂ ਅਸਲ ਵਿਚ ਇਹ ਸਭ ਤੁਹਾਨੂੰ ਨਹੀਂ ਦਸਣਾ ਚਾਹੁੰਦੀ ਸੀ, ਪਰ ਇਹ ਪਹਿਲਾਂ ਹੀ ਹੋ ਗਿਆ, ਅਤੇ ਤੁਹਾਨੂੰ ਪਹਿਲਾਂ ਹੀ ਪਤਾ ਸੀ। ਸੋ ਮੈਂ ਬਸ ਤੁਹਾਨੂੰ ਦਸ ਰਹੀ ਹਾਂ, ਅਤੇ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ‌ਤਿਆਰੀ ਕਰਨ ਲਈ ਜਾਂ ਨਹੀਂ। ਪਰ ਘਟੋ ਘਟ ਮੈਂ ਤੁਹਾਨੂੰ ਦਸ‌ਿਆ ਹੈ ਅਤੇ ਮੈਂ ਮਹਿਸੂਸ ਕਰਦੀ ਹਾਂ ਜਿਵੇਂ ਮੈਂ ਆਪਣਾ ਫਰਜ਼ ਨਿਭਾਇਆ ਹੈ ਮਦਦ ਕਰਨ ਲਈ ਜਿਸ ਦੀ ਵੀ ਮੈਂ ਕਰ ਸਕਦੀ ਹਾਂ, ਜਿਹੜਾ ਵੀ ਮੈਨੂੰ ਸੁਣਦਾ ਹੈ। ਤੁਹਾਨੂੰ ਮੇਰੇ ਵਿਚ ਵਿਸ਼ਵਾਸ਼ ਕਰਨ ਦੀ ਨਹੀਂ ਲੋੜ, ਬਸ ਤਿਆਰ ਰਹੋ। ਤੁਹਾਨੂੰ ਮੇਰੇ ਪਿਛੇ ਚਲਣ ਦੀ ਨਹੀਂ ਲੋੜ, ਮੇਰੇ ਅਨੁਯਾਈ ਬਣਨ ਦੀ, ਵਫਾਦਾਰ, ਕੁਝ ਨਹੀਂ, ਕੁਝ ਨਹੀਂ। ਮੈਂ ਕਿਸੇ ਤੋਂ ਕਦੇ ਕੋਈ ਚੀਜ਼ ਨਹੀਂ ਕਦੇ ਲੈਂਦੀ, ਇਕ ਧੇਲਾ ਵੀ ਨਹੀਂ। ਸੋ ਇਹਦੇ ਬਾਰੇ ਚਿੰਤਾ ਨਾ ਕਰੋ। ਤੁਹਾਨੂੰ ਮੇਰੇ ਵਿਚ ਵਿਸ਼ਵਾਸ਼ ਕਰਨ ਦੀ ਨਹੀਂ ਲੋੜ - ਮੇਰਾ ਅਨੁਸਰਨ ਕਰਨ ਦੀ, ਕੁਝ ਨਹੀਂ; ਮੈਨੂੰ ਭੁਗਤਾਨ ਨਹੀਂ ਕਰਨਾ, ਕੁਝ ਨਹੀਂ। ਬਸ ਤਿਆਰ ਰਹੋ, ਕਿਉਂਕਿ ਇਹ ਸਮਾਂ ਪਰਤਾਵੇ ਦਾ ਸਮਾਂ ਹੈ, ਸਫਾਈ ਦਾ, ਸਖਤਾਈ ਨਾਲ ਸਜ਼ਾ ਦੇਣ ਦਾ (ਸਮਾਂ ਹੈ)। ਕੋਈ ਤੁਹਾਡੀ ਮਦਦ ਨਹੀਂ ਕਰ ਸਕਦਾ। ਬਸ ਆਪਣੇ ਆਪ ਤਿਆਰੀ ਕਰੋ ਐਮਰਜੇਂਸੀ ਲਈ, ਆਪਣੇ ਬਚਿਆਂ ਲਈ, ਆਪਣੇ ਪਰਿਵਾਰ ਲਈ, ਅਤੇ ਆਪਣੇ ਬਚਾਅ ਲਈ।

ਜੇਕਰ ਤੁਹਾਡੇ ਕੋਲ ਜ਼ਮੀਨ ਹੈ, ਹੁਣੇ ਖੇਤੀ ਕਰੋ। ਇਸ ਨੂੰ ਅਣਗੌਲਿਆ ਨਾ ਹੋਣ ਦਿਓ ਅਤੇ ਜੰਗਲੀ ਅਤੇ ਕੁਝ ਵੀ ਨਹੀਂ। ਤੁਸੀਂ ਪੌਟਜ਼ ਵਿਚ ਸਬਜ਼ੀਆਂ ਲਗਾ ਸਕਦੇ ਹੋ। ਇਕ ਵਿਆਕਤੀ, ਉਸ ਨੇ ਇਕ ਪੌਟ ਨੂੰ ਢੁਕਵੀਂ ਮਿਟੀ ਨਾਲ ਭਰ‌ਿਆ, ਅਤੇ ਉਸ ਨੇ ਕੁਝ ਆਲੂ ਇਹਦੇ ਵਿਚ ਰਖੇ ਅਤੇ ਫਿਰ ਇਹ ਬਾਹਰ ਰਖ ਦਿਤਾ। ਉਸ ਨੇ ਇਥੋਂ ਤਕ ਇਸਨੂੰ ਪਾਣੀ ਵੀ ਨਹੀਂ ਦਿਤਾ। ਅਤੇ ਉਹ ਬਸ ਮੀਂਹ ਅਤੇ ਤ੍ਰੇਲ ਉਤੇ ਨਿਰਭਰ ਕਰਦਾ ਹੈ। ਕਦੇ ਕਦਾਂਈ, ਜਾਂ ਰੁਤ ਵਿਚ ਮੀਂਹ ਆਉਂਦਾ ਹੈ, ਜੋ ਵੀ। ਉਹ ਬਸ ਉੇਨਾਂ ਨੂੰ ਉਥੇ ਛਡਦਾ ਹੈ। ਅਤੇ ਉਹ ਬਹੁਤ ਹੀ ਵਾਢੀ ਕੀਤੀ! ਬਹੁਤ ਸਾਰੇ ਆਲੂ, ਕੁਝ ਵਡੇ ਅਤੇ ਕੁਝ ਛੋਟੇ। ਪਰ ਉਸ ਨੂੰ ਬਹੁਤ ਸਾਰੇ ਮਿਲੇ। ਉਨਾਂ ਵਿਚੋਂ ਹਰ ਇਕ, ਉਸ ਨੇ ਪੌਟ ਵਿਚ ਮਿਟੀ ਤੋਂ ਬਾਹਰ ਕਢੇ ਅਤੇ ਇਹਨਾਂ ਸਾਰ‌ਿਆਂ ਆਲੂਆਂ ਨੂੰ ਉਥੇ ਰਖ ਦਿਤਾ। ਅਤੇ ਉਸ ਨੇ ਕਦੇ ਕੋਈ ਚੀਜ਼ ਵਧ ਨਹੀਂ ਕੀਤੀ ਸੀ ਬਸ ਆਲੂਆਂ ਨੂੰ ਆਪਣੇ ਪੌਟ ਵਿਚ ਮਿਟੀ ਵਿਚ ਰਖਣ ਦੇ ਸਿਵਾਇ ਅਤੇ ਉਡੀਕਿਆ ਜਦੋਂ ਤਕ ਵਾਢੀ ਦਾ ਸਮਾਂ ਆਇਆ ਸੀ। ਬਸ ਇਹੀ! ਸੋ ਤੁਸੀਂ ਵੀ ਇਹਦੀ ਕੋਸ਼ਿਸ਼ ਕਰ ਸਕਦੇ ਹੋ।

ਬਹੁਤ ਸਾਰੇ ਪੌਂਦ‌ਿਆਂ ਨਾਲ ਕੋਸ਼ਿਸ਼ ਕਰੋ, ਬਹੁਤ ਸਾਰ‌ੀਆਂ ਸਬਜ਼ੀਆਂ, ਬਹੁਤ ਸਾਰੇ ਸਸਤੇ ਛੋਟੇ ਫਲ ਪੌਂਦਿਆਂ ਨਾਲ। ਅਤੇ ਤੁਸੀਂ ਇਹਨਾਂ ਆਲੂਆਂ ਨੂੰ ਵੀ ਟ੍ਰਾਏ ਕਰ ਸਕਦੇ ਹੋ। ਕੋਈ ਵੀ ਚੀਜ਼ ਤੁਸੀਂ ਇਕ ਪੌਟ ਵਿਚ ਲਗਾਉ। ਇਥੋਂ ਤਕ ਰੁਕ, ਪਰ ਇਕ ਬਹੁਤ ਵਡਾ ਰੁਖ ਨਹੀਂ, ਬਿਨਾਂਸ਼ਕ, ਪਰ ਛੋਟੇ ਰੁਖ। ਜਿਵੇਂ, ਤੁਸੀਂ ਛੋਟੇ ਕਿਸੇ ਦੇ ਅੰਬ ਇਕ ਪੌਟ ਵਿਚ ਲਗਾ ਸਕਦੇ ਹੋ, ਫਿਰ ਉਹ ਬਹੁਤੇ ਵਡੇ ਨਹੀਂ ਵਧਣਗੇ, ਪਰ ਉਹ ਤੁਹਾਨੂੰ ਫਲ ਪਹਿਲੇ ਹੀ ਇਕ ਛੋਟੇ ਆਕਾਰ ਦੇ ਦੇ ਸਕਦੇ ਹਨ, ਨਾਲੇ ਕੇਲੇ। ਜਾਂ ਕੁਝ ਚੀਜ਼ ਲਗਾਓ ਜਿਸ ਦੇ ਜ਼ਲਦੀ ਨਤੀਜੇ ਹਨ ਅਤੇ ਘਟ ਕੰਮ ਹੈ, ਜਾਂ ਬਿਲਕੁਲ ਕੋਈ ਕੰਮ ਨਹੀਂ, ਜਿਵੇਂ ਆਲੂ। ਇਕ ਆਦਮੀ ਨੇ ਇਹ ਟ੍ਰਾਏ ਕੀਤਾ ਸੀ, ਅਤੇ ਮੈਂ ਖੁਦ ਆਪ ਇਹ ਵੀਡਿਓ ਉਤੇ, ਇਕ ਲੰਮਾਂ, ਲੰਮਾਂ ਸਮਾਂ ਪਹਿਲਾਂ ਦੇਖਿਆ ਸੀ। ਇਹ ਸਭ ਸਚਮੁਚ ਮੈਨੂੰ ਬੀਜਣ ਲਈ ਉਤਸ਼ਾਹਿਤ ਕਰ ਰਿਹਾ ਹੈ! ਪਰ ਮੇਰੇ ਖਿਆਲ ਵਿਚ ਮੈਂ ਇਹ ਨਹੀਂ ਕਰ ਸਕਦੀ। ਭਾਵੇਂ ਜੇਕਰ ਮੈਂ ਆਪਣੀਆਂ ਸਬਜ਼ੀਆਂ ਆਪ ਉਗਾਉਂਦੀ ਹਾਂ, ਮੇਰੇ ਖਿਆਲ ਵਿਚ ਮੈਂ ਉਨਾਂ ਨੂੰ ਕਟ ਕੇ ਅਤੇ ਉਨਾਂ ਨੂੰ ਖਾਣਾ ਅਤੇ ਇਹਦੇ ਬਾਰੇ ਚੰਗਾ ਨਹੀਂ ਮਹਿਸੂਸ ਕਰਾਂਗੀ, ਕਿਉਂਕਿ ਮੈਂ ਦੇਖਦੀ ਹਾਂ ਇਹ ਜਿਉਂਦਾ ਹੈ, ਇਹ ਜਿੰਦਾ ਹੈ। ਸੋ ਮੇਰੇ ਖਿਆਲ ਵਿਚ ਮੈਂ ਅਜਕਲ ਨਹੀਂ ਲਗਾ ਸਕਦੀ ਅਤੇ ਇਥੋਂ ਤਕ ਆਪਣੀਆਂ ਆਵਦੀਆਂ ਸਬਜ਼ੀਆਂ ਤੋਂ ਖਾ ਸਕਦੀ। ਪਰ ਤੁਸੀਂ ਇਹ ਕਰ ਸਕਦੇ ਹੋ।

ਤੁਹਾਨੂੰ ਇਹ ਆਪਣੇ ਆਪ ਤਿਆਰ ਕਰਨਾ ਪਵੇਗਾ। ਉਨਾਂ ਪੀੜਾ-ਰਹਿਤ ਸਬਜ਼ਅਆਂ/ਫਲਾਂ ਨੂੰ ਲਗਾਉ, ਜੇਕਰ ਤੁਸੀਂ ਦੂਜੇ ਪੌਂਦਿਆਂ ਨੂੰ ਦਰਦ ਪਹੁੰਚਾਉਣਾ ਨਹੀਂ ਚਾਹੁੰਦੇ। ਬਸ ਕੋਈ ਵੀ ਚੀਜ਼ ਕਰੋ ਆਪਣੇ ਆਪ ਨੂੰ ਇਕ ਜਿੰਦਾ ਸਥਿਤੀ ਵਿਚ ਬਣਾਈ ਰਖਣ ਲਈ। ਅਤੇ ਬਾਗਬਾਨੀ, ਇਥੋਂ ਤਕ ਇਕ ਪੌਟ ਵਿਚ ਜਾਂ ਬੈਲਕੋਨੀ ਉਤੇ, ਇਹ ਤੁਹਾਡੇ ਲਈ ਸਚਮੁਚ, ਬਹੁਤ, ਬਹੁਤ ਚੰਗੀ ਹੈ। ਇਹ ਹੈ ਅਸਲ ਵਿਚ ਜੋ ਸ਼ੁਰੂ ਵਿਚ ਪ੍ਰਮਾਤਮਾ ਚਾਹੁੰਦੇ ਸੀ ਅਸੀਂ ਕਰੀਏ। ਬਾਈਬਲ ਵਿਚ, ਇਹ ਕਹਿੰਦੀ ਹੈ ਕਿ ਤੁਹਾਨੂੰ ਆਪਣੇ ਭਰਵਟੇ ਦੇ ਪਸੀਨੇ ਰਾਹੀਂ ਜਿੰਦਾ ਰਹਿਣਾ ਚਾਹੀਦਾ ਹੈ - ਭਾਵ ਆਪਣੀਆਂ ਆਵਦੀਆਂ ਸਬਜ਼ੀਆਂ ਲਗਾਉ, ਆਪਣੇ ਆਵਦੇ ਫਲ, ਆਪਣਾ ਆਵਦਾ ਭੋਜਨ। ਇਸੇ ਕਰਕੇ ਖੋਜ਼ ਦੇ ਮੁਤਾਬਕ, ਕਿਸਾਨਾਂ ਦੀਆਂ ਸ਼ਾਦੀਆਂ ਸਭ ਤੋਂ ਸਥਿਰ ਅਤੇ ਖੁਸ਼ ਸ਼ਾਦੀਆਂ ਹਨ। ਮੇਰੇ ਖਿਆਲ ਕਿਉਂਕਿ ਉਹ ਇਕਠੇ ਚੀਜ਼ਾਂ ਬੀਜ਼ਦੇ ਹਨ, ਅਤੇ ਉਨਾਂ ਨੂੰ ਇਕਠੇ ਵਧਦੇ ਹੋਏ ਦੇਖਦੇ ਹਨ, ਅਤੇ ਉਹ ਆਪਣਾ ਸਿਹਤਮੰਦ ਭੋਜਨ ਖਾਂਦੇ ਹਨ, ਸਿਹਤਮੰਦ ਭੋਜਨ। ਆਪਣੀਆਂ ਆਵਦੀਆਂ ਬੀਜੀਆਂ ਸਬਜ਼ੀਆਂ ਨੂੰ ਖਾਣਾ ਉਵੇਂ ਹੈ ਜਿਵੇਂ ਆਪਣੀ ਆਵਦੀ ਆਸ਼ੀਰਵਾਦ ਨੂੰ ਰੀਸਾਈਕਲ ਕਰਨਾ, ਆਪਣੀ ਆਵਦੀ ਐਨਰਜ਼ੀ ਨੂੰ ਵੀ। ਸੋ, ਇਹ ਤੁਹਾਡੇ ਲਈ ਚੰਗਾ ਹੈ।

ਹੁਣ ਇਹ ਜਿਆਦਾਤਰ ਚੀਜ਼ਾਂ ਹਨ ਜੋ ਮੈਂ ਇਸ ਪਲ ਤੁਹਾਨੂੰ ਦਸਣਾ ਚਾਹੁੰਦੀ ਸੀ। ਇਹ ਹੁਣ ਲਈ ਕਾਫੀ ਹੋਣਾ ਚਾਹੀਦਾ ਹੈ। ਅਤੇ ਸਾਰੇ ਇੰਨਹਾਓਸ (ਵਰਕਰਾਂ ਲਈ) ਫਲਾਏ-ਇੰਨ ਖਬਰਾਂ ਦੇ ਕਾਰਨ, ਇਤਨਾ ਦੇਰ ਤਕ ਜਾਗਦੇ ਰਹਿਣਾ ਜਾਂ ਸਵਖਤੇ ਉਠਣ ਜਾਂ ਬੇਰੋਕ ਜਾਗਦੇ ਰਹਿਣ ਦੀ ਨਹੀਂ ਲੋੜ । ਤੁਹਾਨੂੰ ਆਪਣੇ ਆਪ ਨੂੰ ਸਿਰਫ ਸਿਹਤਮੰਦ ਬਣਾਈ ਰਖਣ ਦੀ ਲੋੜ ਹੈ, ਹਰ ਰੋਜ਼ ਇਕ ਨਿਯਮਤ ਕਿਸਮ ਦੇ ਸਮੇਂ ਲਈ ਕੰਮ ਕਰੋ ਅਤੇ ਆਰਾਮ ਕਰੋ ਤਾਂਕਿ ਇਹ ਲੰਮੇਂ ਸਮੇਂ ਤਕ ਜਾਰੀ ਰਹੇ। ਸਾਡੇ ਵਿਚੋਂ ਜਿਆਦਾਤਰ ਹੁਣ ਵਡੀ ਉਮਰ ਦੇ ਹਾਂ। ਆਪਣੇ ਆਪ ਦੀ ਦੇਖਭਾਲ ਕਰੋ ਜਿਵੇਂ ਮੈਂ ਤੁਹਾਨੂੰ ਪਹਿਲੇ ਹੀ ਦਸ‌ਿਆ ਸੀ ਕਿ ਕਿਵੇਂ, ਰੋਜ਼ਾਨਾ। ਪਰ ਨਾਲੇ ਕੰਮ ਦੇ ਕਾਰਨ, ਤੁਹਾਨੂੰ ਆਪਣੇ ਲਈ ਵੀ, ਇਹ ਕੋਮਲ ਤਰੀਕੇ ਨਾਲ, ਉਦਾਰ ਤਰੀਕੇ ਨਾਲ ਕਰਨਾ ਪਵੇਗਾ। ਮੈਂ ਤੁਹਾਨੂੰ ਪਹਿਲਾਂ ਚੁਪਚਾਪ ਦਸਿਆ ਸੀ, ਪਰ ਹੁਣ ਮੈਂ ਤੁਹਾਨੂੰ ਸਾਰ‌ਿਆਂ ਨੂੰ ਦਸ ਰਹੀ ਹਾਂ ਤਾਂਕਿ ਰੀਮੋਟ ਵਰਕਰ ਵੀ ਇਹ ਦੇਖਣਗੇ। ਪਰ ਇਸ ਮਿਸ਼ਨ ਲਈ ਤੁਹਾਡੇ ਕੀਮਤੀ ਸਮੇਂ ਅਤੇ ਤੁਹਾਡੀ ਕੁਰਬਾਨੀ, ਅਤੇ ਸਮਰਪਿਤ ਹੋਣ ਦੀ ਮੈਂ ਬਹੁਤ ਕਦਰ ਕਰਦੀ ਹਾਂ।

ਪ੍ਰਮਾਤਮਾ ਤੁਹਾਡੀ ਰਖਿਆ ਕਰੇ, ਸਵਰਗ ਤੁਹਾਡੀ ਰਖਿਆ ਕਰੇ। ਅਤੇ ਤੁਹਾਡੀ ਜਿੰਦਗੀ ਪ੍ਰਮਾਤਮਾ ਦੇ ਹੁਕਮਾਂ ਦੇ ਮੁਤਾਬਕ ਹੋਵੇ ਠੀਕ ਹੋਵੇ। ਹੋ ਸਕੇ ਤੁਸੀਂ ਜਲਦੀ ਨਾਲ, ਆਸਾਨੀ ਨਾਲ ਵੀਗਨ ਬਣ ਜਾਵੋਂ। ਹੋ ਸਕੇ ਤੁਸੀਂ ਆਪਣੇ ਆਪ ਵਿਚ ਅਤੇ ਆਪਣੇ ਬਾਹਰ ਸ਼ਾਂਤੀ ਨੂੰ ਬਣਾਈ ਰਖੋਂ। ਹੋ ਸਕੇ ਸੰਸਾਰ ਕੋਲ ਸਾਰੇ ਲੋਕਾਂ ਲਈ ਸਾਰੀ ਪ੍ਰਮਾਤਮਾ ਦੀ ਸੁਰਖਿਆ ਅਤੇ ਆਸ਼ੀਰਵਾਦ ਹੋਵੇ ਸ਼ਾਂਤੀ ਅਤੇ ਖੁਸ਼ੀ ਅਤੇ ਖੁਸ਼ਹਾਲੀ ਬਣਾਈ ਰਖਣ ਲਈ ਉਨਾਂ ਦੀ ਰਜ਼ਾ ਦੁਆਰਾ। ਆਮੇਨ।

Photo Caption: ਸੰਸਾਰ ਨੂੰ ਅੰਦਰੂਨੀ ਅਤੇ ਬਾਹਰੀ ਗੁਣਾਂ ਦੇ ਨਾਲ ਖੂਬਸੂਰਤ ਬਣਾਉ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (12/12)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-17
366 ਦੇਖੇ ਗਏ
2025-01-17
176 ਦੇਖੇ ਗਏ
8:56

Ukraine (Ureign) Relief Update

89 ਦੇਖੇ ਗਏ
2025-01-17
89 ਦੇਖੇ ਗਏ
38:06
2025-01-16
59 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ