ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਰਬਸ਼ਕਤੀਮਾਨ ਦਾ ਧੰਨਵਾਦ। ਪ੍ਰਮਾਤਮਾ ਦੇ ਸਾਰੇ ਪਿਆਰੇ ਬੱਚਿਆਂ - ਮਨੁੱਖ, ਜਾਨਵਰ-ਲੋਕ, ਰੁੱਖ, ਪੌਦੇ, ਪੱਥਰ, ਪਹਾੜ, ਨਦੀਆਂ - ਇਸ ਸ਼ਾਨਦਾਰ ਗ੍ਰਹਿ ਦੇ ਸਾਰੇ ਜੀਵ ਜਿਨ੍ਹਾਂ ਨੂੰ ਅਸੀਂ ਅਜੇ ਵੀ ਸੰਭਾਲ ਕੇ ਰੱਖ ਰਹੇ ਹਾਂ - ਸ਼ੁਭਕਾਮਨਾਵਾਂ। ਇਸ ਚੰਦਰ ਨਵੇਂ ਸਾਲ ਦੀਆਂ ਤੁਹਾਨੂੰ ਮੇਰੀਆਂ ਸਾਰੀਆਂ ਸ਼ੁਭਕਾਮਨਾਵਾਂ। ਤੁਹਾਡੇ ਸਾਰੇ ਨੇਕ ਸੁਪਨੇ ਸਾਕਾਰ ਹੋਣ। ਤੁਹਾਡੀ ਜ਼ਿੰਦਗੀ ਲੋੜ ਅਨੁਸਾਰ ਆਰਾਮਦਾਇਕ ਹੋਵੇ। ਕਈ ਵਾਰ ਸਾਡੇ ਕੋਲ ਉਹ ਸਭ ਕੁਝ ਨਹੀਂ ਹੁੰਦਾ ਜੋ ਅਸੀਂ ਚਾਹੁੰਦੇ ਹਾਂ, ਪਰ ਸਾਡੇ ਕੋਲ ਸਿਰਫ਼ ਉਹੀ ਹੋਵੇਗਾ ਜੋ ਸਾਨੂੰ ਚਾਹੀਦਾ ਹੈ, ਅਤੇ ਇਹ ਕਾਫ਼ੀ ਹੈ। ਬਸੰਤ ਹਮੇਸ਼ਾ ਆਉਂਦੀ ਹੈ, ਬਾਕੀ ਰੁੱਤਾਂ ਵਾਂਗ। ਅਸੀਂ ਆਪਣੇ ਆਪ ਨੂੰ ਤਿਆਰ ਕਰਦੇ ਹਾਂ ਅਤੇ ਉਸ ਅਨੁਸਾਰ ਆਪਣੀ ਦੇਖ ਭਾਲ ਕਰਦੇ ਹਾਂ।ਪਰ ਭਾਵੇਂ ਇਸ ਸਾਲ ਬਸੰਤ ਅਜੇ ਵੀ ਆ ਰਹੀ ਹੈ, ਸਾਡੇ ਗ੍ਰਹਿ ਦੇ ਆਲੇ-ਦੁਆਲੇ ਅਸਾਧਾਰਨ ਅਤੇ ਬੇਮਿਸਾਲ ਮੌਸਮ ਬਾਰੇ ਇਨ੍ਹਾਂ ਸਾਰੀਆਂ ਰਿਪੋਰਟਾਂ ਦੇ ਅਨੁਸਾਰ, ਅਸੀਂ ਹਮੇਸ਼ਾ ਜ਼ਿਆਦਾ ਤਿਆਰੀ ਨਹੀਂ ਕਰ ਸਕਦੇ। ਪਰ ਅਸੀਂ ਹਮੇਸ਼ਾ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰ ਸਕਦੇ ਹਾਂ, ਪ੍ਰਮਾਤਮਾ ਦੀ ਉਸਤਤ ਕਰ ਸਕਦੇ ਹਾਂ, ਅਤੇ ਇਸ ਭੌਤਿਕ ਖੇਤਰ ਵਿੱਚ ਵਾਪਰਨ ਵਾਲੀ ਕਿਸੇ ਵੀ ਚੀਜ਼ ਲਈ ਉਨਾਂ ਦੇ ਪਿਆਰ ਵਿਚ ਤਿਆਰ ਰਹਿਣਾ ਯਾਦ ਰੱਖ ਸਕਦੇ ਹਾਂ। ਕੁਝ ਵੀ ਹੋਵੇ, ਪ੍ਰਮਾਤਮਾ ਨੂੰ ਯਾਦ ਰੱਖੋ, ਉਨ੍ਹਾਂ ਸਾਰੇ ਗੁਰੂਆਂ ਨੂੰ ਯਾਦ ਰੱਖੋ ਜਿਨ੍ਹਾਂ ਨੇ ਸਾਡੇ ਗ੍ਰਹਿ ਨੂੰ ਭਾਗ ਲਾਏ ਹਨ ਅਤੇ ਸਾਨੂੰ ਬਹੁਤ ਕੁਝ ਦਿਤਾ ਹੈ। ਬਹੁਤ ਸਾਰਾ ਆਸ਼ੀਰਵਾਦ, ਕਿਰਪਾ, ਪਿਆਰ ਅਤੇ ਸੁਰੱਖਿਆ ਦਿੱਤੀ ਹੈ। ਉਹ ਹਮੇਸ਼ਾ ਸਾਡੇ ਆਲੇ-ਦੁਆਲੇ ਹੁੰਦੇ ਹਨ, ਉਹ ਵੀ ਜਿਨ੍ਹਾਂ ਨੂੰ ਸਾਡੇ ਵਿੱਚੋਂ ਬਹੁਤ ਸਾਰੇ ਨਹੀਂ ਦੇਖਦੇ। ਪ੍ਰਮਾਤਮਾ ਹਮੇਸ਼ਾ ਆਲੇ-ਦੁਆਲੇ ਹੁੰਦਾ ਹੈ, ਭਾਵੇਂ ਭੌਤਿਕ ਅੱਖਾਂ ਇਸਨੂੰ ਸਾਬਤ ਨਹੀਂ ਕਰ ਸਕਦੀਆਂ। ਇਹ ਜ਼ਰੂਰੀ ਹੈ ਕਿ ਅਸੀਂ ਪ੍ਰਮਾਤਮਾ ਨੂੰ ਯਾਦ ਰੱਖੀਏ। ਫਿਰ ਪ੍ਰਮਾਤਮਾ, ਸਤਿਗੁਰੂਆਂ ਰਾਹੀਂ, ਤੁਹਾਨੂੰ ਉਸ ਰਾਜ ਵਿੱਚ ਵਾਪਸ ਲੈ ਜਾਵੇਗਾ ਜਿਸ ਨਾਲ ਸਾਡਾ ਆਪਣੇ ਮੂਲ ਨੂੰ ਭੁੱਲਣ ਕਾਰਨ ਸੰਪਰਕ ਟੁੱਟ ਗਿਆ ਹੈ।ਇਸ ਤੋਂ ਇਲਾਵਾ, ਇਸ ਗ੍ਰਹਿ ਦੇ ਆਲੇ-ਦੁਆਲੇ ਨਕਾਰਾਤਮਕ ਊਰਜਾ ਦੀ ਦਖਲਅੰਦਾਜ਼ੀ ਦੁਆਰਾ ਅਤੇ ਬਹੁਤ ਸਾਰੇ ਅਗਿਆਨੀ ਅਖੌਤੀ ਗੁਰੂਆਂ, ਅਧਿਆਪਕਾਂ ਦੁਆਰਾ ਪੈਦਾ ਕੀਤੀ ਗਈ ਉਲਝਣ ਦੁਆਰਾ, ਕਿਉਂਕਿ ਉਹ ਗੱਲਾਂ ਕਹਿੰਦੇ ਰਹਿੰਦੇ ਹਨ, ਪਰ ਉਹਨਾਂ ਨੂੰ ਇਸਦੇ ਅਰਥ ਦੀ ਸਮਝ ਨਹੀਂ ਹੈ। ਉਹ ਕਿਤਾਬਾਂ ਜਾਂ ਕਿਸੇ ਹੋਰ ਤੋਂ ਦੁਹਰਾਉਂਦੀਆਂ ਗੱਲਾਂ ਕਹਿ ਰਹੇ ਹਨ, ਪਰ ਉਹ ਖੁਦ ਉਸ ਮਹੱਤਵਪੂਰਨ ਹਿੱਸੇ ਨੂੰ ਨਹੀਂ ਸਮਝਦੇ ਜੋ ਗਿਆਨ ਹੈ, ਯਾਨੀ ਕਿ ਸਾਡੇ ਅੰਦਰ ਪ੍ਰਮਾਤਮਾ-ਅਨੁਭਵ ਹੈ।ਪ੍ਰਮਾਤਮਾ ਦਾ ਰਾਜ ਅੰਦਰ ਹੈ। ਸੋ ਜੇਕਰ ਅਸੀਂ ਅੰਦਰੋਂ ਅਹਿਸਾਸ ਨਹੀਂ ਕਰਦੇ, ਤਾਂ ਅਸੀਂ ਬਾਹਰ ਅਹਿਸਾਸ ਨਹੀਂ ਕਰ ਸਕਦੇ। ਇਹੀ ਵਿਰੋਧਾਭਾਸ ਹੈ। ਅਸੀਂ ਹਮੇਸ਼ਾ ਸਾਰੀਆਂ ਥੋੜ੍ਹੇ ਸਮੇਂ ਦੀਆਂ, ਬਾਹਰੀ ਚੀਜ਼ਾਂ 'ਤੇ ਨਿਰਭਰ ਕਰਦੇ ਹਾਂ ਕਿ ਅਸੀਂ ਕੀ ਸੋਚਦੇ ਹਾਂ ਕਿ ਪ੍ਰਮਾਤਮਾ ਕੀ ਹੈ, ਜਾਂ ਸਵਰਗ ਕੀ ਹਨ, ਜਾਂ ਅਸੀਂ ਕੀ ਹਾਂ, ਪਰ ਇਹ ਸੱਚ ਨਹੀਂ ਹੈ।ਬਦਕਿਸਮਤੀ ਨਾਲ, ਸੱਚਾਈ ਜਨਤਾ ਨੂੰ ਨਹੀਂ, ਸਗੋਂ ਕੁਝ ਕੁ ਲੋਕਾਂ ਨੂੰ ਪ੍ਰਗਟ ਹੁੰਦੀ ਹੈ। ਹੁਣ, ਇਹਨਾਂ ਕੁਝ ਕੁ ਵਿਰਲਿਆਂ ਨੇ, ਉਨਾਂ ਨੇ ਸਖ਼ਤ ਮਿਹਨਤ ਕੀਤੀ ਹੈ। ਉਹ ਘਰ ਜਾਣ ਦੀ ਤਾਂਘ ਰੱਖਦੇ ਹਨ, ਪ੍ਰਮਾਤਮਾ ਨੂੰ ਜਾਣਨ ਦੀ ਤਾਂਘ ਰੱਖਦੇ ਹਨ। ਇਸੇ ਲਈ ਪ੍ਰਮਾਤਮਾ ਨੇ ਉਨ੍ਹਾਂ ਨੂੰ ਆਪਣੇ ਅੰਦਰਲੇ ਸੱਚ, ਆਪਣੇ ਅੰਦਰਲੇ ਰਾਜ ਬਾਰੇ ਦੱਸਿਆ ਹੈ। ਆਪਣੇ ਅੰਦਰ ਆਪਣੇ ਰਾਜ ਨੂੰ ਮਹਿਸੂਸ ਕਰਨਾ ਬਹੁਤ ਆਸਾਨ ਹੈ, ਪਰ ਬਦਕਿਸਮਤੀ ਨਾਲ, ਬਹੁਤ ਸਾਰੇ ਮਨੁੱਖ ਅਤੇ ਹੋਰ ਜੀਵ ਵੀ ਇਸਦਾ ਅਹਿਸਾਸ ਨਹੀਂ ਕਰਦੇ। ਇਹੀ ਦੁਖਦਾਈ ਗੱਲ ਹੈ। ਇਸ ਗ੍ਰਹਿ ਉਤੇ ਜ਼ਿਆਦਾਤਰ ਜੀਵਾਂ, ਜਾਂ ਸ਼ਾਇਦ ਹੋਰ ਬਹੁਤ ਸਾਰੇ ਗ੍ਰਹਿਆਂ ਵਿੱਚ, ਉਨਾਂ ਵਿਚ ਆਤਮਾਵਾਂ ਹਨ। ਰੂਹਾਂ ਵਿੱਚ ਉਹ ਸਭ ਕੁਝ ਹੁੰਦਾ ਹੈ ਜਿਸਦੀ ਤੁਹਾਨੂੰ ਲੋੜ ਹੈ: ਬੁੱਧੀ, ਤਾਕਤ, ਇਹ ਅਹਿਸਾਸ ਕਿ ਅਸੀਂ ਮਹਾਨ ਹਾਂ, ਕਿ ਅਸੀਂ ਪ੍ਰਮਾਤਮਾ ਦਾ ਹਿੱਸਾ ਹਾਂ। ਕਿ ਅਸੀਂ ਪਿਆਰੇ ਜੀਵ ਹਾਂ, ਅਤੇ ਪ੍ਰਮਾਤਮਾ ਸਾਨੂੰ ਬਹੁਤ ਪਿਆਰ ਕਰਦਾ ਹੈ। ਪਰ ਗੱਲ ਇਹ ਹੈ ਕਿ ਇਹ ਇੰਨਾ ਆਸਾਨ ਹੈ ਕਿ ਅਸੀਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ।ਇਸ ਬਾਰੇ ਗੱਲ ਕਰਦੇ ਹੋਏ, ਮੈਂ ਸੋਚ ਰਹੀ ਹਾਂ ਕਿ ਕੁਆਨ ਯਿਨ ਵਿਧੀ ਦਾ ਅਭਿਆਸ ਕਰਕੇ ਆਪਣੇ ਘਰ ਜਾਣ ਦਾ ਰਸਤਾ ਜਾਣਨਾ ਕਿੰਨਾ ਸ਼ਾਨਦਾਰ, ਕਿੰਨਾ ਸਰਲ, ਕਿੰਨਾ ਆਸਾਨ ਹੈ। ਕੁਆਨ ਯਿਨ ਵਿਧੀ ਤੁਹਾਨੂੰ ਕਿਸੇ ਵੀ ਚੀਜ਼ ਬਾਰੇ, ਦੁਨਿਆਵੀ ਗਿਆਨ ਬਾਰੇ, ਅਧਿਆਤਮਿਕ ਗਿਆਨ ਬਾਰੇ, ਇੱਥੋਂ ਤੱਕ ਕਿ ਭੂਤਕਾਲ ਦੀਆਂ ਸਾਰੀਆਂ ਗੱਲਾਂ ਜਾਂ ਸਿੱਖਿਆਵਾਂ ਬਾਰੇ, ਜਾਂ ਇੱਥੋਂ ਤੱਕ ਕਿ ਵਰਤਮਾਨ ਅਤੇ ਭਵਿੱਖ ਦੇ ਅਧਿਆਪਕਾਂ ਦੇ ਭਾਸ਼ਣਾਂ ਅਤੇ ਹਦਾਇਤਾਂ ਬਾਰੇ ਵੀ ਬਹੁਤ ਕੁਝ ਜਾਣਨ ਦੀ ਲੋੜ ਨਹੀਂ ਰੱਖਦੀ। ਸਾਨੂੰ ਸਿਰਫ਼ ਇੱਕ ਮਹਾਨ ਗਿਆਨਵਾਨ ਸਤਿਗੁਰੂ, ਜਾਂ ਇੱਕ ਦੋਸਤ ਲੱਭਣਾ ਹੈ, ਤੁਸੀਂ ਉਨ੍ਹਾਂ ਨੂੰ ਬੁਲਾ ਸਕਦੇ ਹੋ, ਅਤੇ ਆਪਣੇ ਆਪ ਨੂੰ ਜਾਣਨ ਦੇ ਇਸ ਤਰੀਕੇ ਨਾਲ, ਘਰ ਜਾਣ ਦੇ ਇਸ ਤਰੀਕੇ ਨਾਲ, ਉਸ ਸਤਿਗੁਰੂ ਦੇ ਮਾਰਗਦਰਸ਼ਕ ਨਾਲ, ਆਤਮਾ ਤੋਂ ਆਤਮਾ ਤੱਕ ਗਿਆਨ ਪ੍ਰਾਪਤ ਕਰੋ। ਤੁਹਾਨੂੰ ਬੱਸ ਇਹੀ ਚਾਹੀਦਾ ਹੈ।ਤੁਹਾਨੂੰ ਸਿਰਫ਼ ਇੱਕ ਮਹਾਨ, ਪੂਰਨ ਗਿਆਨਵਾਨ ਸਤਿਗੁਰੂ ਦੀ ਲੋੜ ਹੈ। ਅਤੇ ਉਹ ਤੁਹਾਨੂੰ ਜੋ ਵੀ ਦੱਸਦਾ ਹੈ ਉਹ ਸਭ ਸੱਚ ਹੈ ਅਤੇ ਬਹੁਤ ਹੀ ਸਰਲ ਭਾਸ਼ਾ ਵਿੱਚ ਹੈ। ਅਤੇ ਇਸਨੂੰ ਸਿੱਖਣ ਲਈ ਤੁਹਾਡੇ ਕੋਲ ਇੰਨੀ ਬੁੱਧੀਮਾਨ ਹੋਣਾ ਜਾਂ ਚੰਗੀ ਯਾਦਦਾਸ਼ਤ ਦੀ ਯੋਗਤਾ ਹੋਣਾ ਜ਼ਰੂਰੀ ਨਹੀਂ ਹੈ। ਇਹ ਬਹੁਤ ਸੌਖਾ ਹੈ। ਇਹ ਸਾਰੀ ਪ੍ਰਕਿਰਿਆ ਸ਼ਾਇਦ ਕੁਝ ਮਿੰਟਾਂ ਦੀ ਹੈ। ਤੁਹਾਨੂੰ ਬੱਸ ਇਹੀ ਜਾਣਨ ਦੀ ਲੋੜ ਹੈ। ਇਹਨਾਂ ਕਈ ਮਿੰਟਾਂ ਦੇ ਉਪਦੇਸ਼ਾਂ ਵਿੱਚ, ਸਤਿਗੁਰੂ ਜੀ ਤੁਹਾਨੂੰ ਸਾਰੀ ਸਰਵ ਵਿਆਪਕ ਬੁੱਧੀ ਪ੍ਰਦਾਨ ਕਰਨਗੇ। ਅਤੇ ਉਸ ਬੁੱਧੀ ਵਿੱਚ ਸੁਰੱਖਿਆ, ਤੰਦਰੁਸਤੀ, ਖੁਸ਼ੀ, ਅਨੰਦ ਅਤੇ ਪ੍ਰਮਾਤਮਾ ਦੀ ਤੁਹਾਡੇ ਜੀਵਨ ਵਿੱਚ ਮੌਜੂਦਗੀ ਵੀ ਸ਼ਾਮਲ ਹੈ।ਇਹ ਬਹੁਤ ਹੀ ਸਰਲ ਹੈ। ਜੋ ਵੀ ਤੁਹਾਨੂੰ ਜਾਣਨ ਦੀ ਲੋਭ ਹੈ, ਸਿਰਫ਼ ਕੁਝ ਮਿੰਟਾਂ ਵਿੱਚ ਹੀ ਹੈ, ਇਸ ਤੋਂ ਵੱਧ ਨਹੀਂ, ਇਸ ਤੋਂ ਘੱਟ ਵੀ ਨਹੀਂ। ਇੱਕ ਮਿੰਟ ਤੋਂ ਵੀ ਘੱਟ ਸਮਾਂ, ਤੁਹਾਡੇ ਸਭ ਜਾਣਨ ਲਈ, ਅਤੇ ਫਿਰ ਤੁਸੀਂ ਮਹਾਨ ਗਿਆਨਵਾਨ ਸਤਿਗੁਰੂ ਦੇ ਮਾਰਗਦਰਸ਼ਨ ਅਤੇ ਸੰਗਤ ਨਾਲ ਆਪਣੇ ਰਸਤੇ 'ਤੇ ਚੱਲ ਰਹੇ ਹੋ। ਜੋ ਇਸ ਸੰਸਾਰ ਅਤੇ ਇਸ ਤੋਂ ਪਰੇ ਬਹੁਤ ਸਾਰੇ ਸੰਸਾਰਾਂ ਨੂੰ ਜਾਣਦਾ ਹੈ ਅਤੇ ਜਾਣਦਾ ਹੈ ਕਿ ਘਰ ਕਿੱਥੇ ਹੈ, ਜਾਣਦਾ ਹੈ ਕਿ ਪ੍ਰਮਾਤਮਾ ਕਿੱਥੇ ਹੈ। ਕਿਉਂਕਿ ਉਹ ਸਤਿਗੁਰੂ, ਪੂਰਨ ਗਿਆਨਵਾਨ ਸਤਿਗੁਰੂ, ਪਹਿਲਾਂ ਹੀ ਪ੍ਰਮਾਤਮਾ ਨੂੰ ਜਾਣਦੇ ਹਨ, ਪਹਿਲਾਂ ਹੀ ਪ੍ਰਮਾਤਮਾ ਨਾਲ ਇੱਕ ਹਨ। ਤਾਂ ਜੋ ਵੀ ਤੁਹਾਨੂੰ ਜਾਣਨ ਦੀ ਲੋੜ ਹੈ, ਪੂਰੇ ਬ੍ਰਹਿਮੰਡ ਦਾ ਸਾਰਾ ਗਿਆਨ, ਇਹ ਤੁਹਾਨੂੰ ਸਿਰਫ਼ ਇੱਕ ਮਿੰਟ ਲੈਂਦਾ ਹੈ, ਭਾਵੇਂ ਇੱਕ ਮਿੰਟ ਤੋਂ ਵੀ ਘੱਟ। ਪਰ ਤੁਹਾਨੂੰ ਇਹ ਦੱਸਣ ਲਈ ਹਦਾਇਤਾਂ ਕਿ ਉਹ ਇੱਕ ਮਿੰਟ ਕਿਵੇਂ ਪ੍ਰਾਪਤ ਕਰਨਾ ਹੈ, ਇਹ ਜਾਂਚ ਕਰਨ ਵਿੱਚ ਸ਼ਾਇਦ ਅੱਧਾ ਘੰਟਾ, ਇੱਕ ਘੰਟਾ ਲੱਗ ਸਕਦਾ ਹੈ ਕਿ ਕੀ ਤੁਸੀਂ ਠੀਕ ਹੋ, ਜੇ ਤੁਸੀਂ ਸਮਝ ਗਏ ਹੋ। ਅਤੇ ਫਿਰ ਤੁਸੀਂ ਆਪਣੇ ਰਸਤੇ 'ਤੇ ਹੋ।ਮੇਰੇ ਪ੍ਰਮਾਤਮਾ, ਇਹ ਯੋਗਾ ਅਤੇ ਮੈਡੀਟੇਸ਼ਨਾਂ ਦੀਆਂ ਸਾਰੀਆਂ ਗੁੰਝਲਦਾਰ ਪ੍ਰਣਾਲੀਆਂ ਦੀ ਤੁਲਨਾ ਵਿੱਚ ਕਿੰਨਾ ਸੌਖਾ ਹੋ ਸਕਦਾ ਹੈ ਜਿਨ੍ਹਾਂ ਬਾਰੇ ਤੁਸੀਂ ਸੁਣਿਆ ਅਤੇ ਦੇਖਿਆ, ਜਾਂ ਤੁਸੀਂ ਅਧਿਐਨ ਕੀਤਾ, ਜਾਂ ਤੁਹਾਨੂੰ ਅੱਜਕੱਲ੍ਹ ਇੰਟਰਨੈੱਟ 'ਤੇ ਹਰ ਜਗ੍ਹਾ ਦੇ ਇਸ਼ਤਿਹਾਰ ਮਿਲਦੇ ਹਨ। ਤੁਹਾਨੂੰ ਸਿਰਫ਼ ਇਹ ਜਾਣਨ ਲਈ ਕਿ ਕਿੱਥੋਂ ਸ਼ੁਰੂ ਕਰਨਾ ਹੈ, ਸਿਰਫ ਅੱਧਾ ਘੰਟਾ ਬਿਤਾਉਣਾ ਹੈ। ਅਤੇ ਇਹ ਹੀ ਹੈ। ਅਤੇ ਫਿਰ ਇਹ ਇੱਕ ਮਿੰਟ ਤੋਂ ਵੀ ਘੱਟ ਸਮੇਂ ਦਾ ਕੇਂਦ੍ਰਿਤ ਗਿਆਨ ਕਿਵੇਂ ਪ੍ਰਾਪਤ ਕਰਨਾ ਹੈ, ਤਾਂ ਤੁਸੀਂ ਸਤਿਗੁਰੂ ਦੇ ਨਾਲ ਆਪਣੇ ਰਸਤੇ 'ਤੇ ਹੋ ਜੋ ਹਮੇਸ਼ਾ ਤੁਹਾਡੇ ਨਾਲ, ਅੰਗ ਸੰਗ ਹਨ, ਤੁਹਾਡਾ ਮਾਰਗਦਰਸ਼ਨ ਕਰਦਾ ਹੈ, ਤੁਹਾਡੀ ਮਦਦ ਕਰਦਾ ਹੈ, ਤੁਹਾਡੀ ਰੱਖਿਆ ਕਰਦਾ ਹੈ। ਅਤੇ ਤੁਸੀਂ ਘਰ ਪਹੁੰਚ ਜਾਓਗੇ, ਬਸ਼ਰਤੇ ਤੁਸੀਂ ਸਤਿਗੁਰੂ ਜੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋ, ਜੋ ਕਿ ਤੁਹਾਡੇ ਲਈ ਇਸਦੇ ਨੁਕਤਿਆਂ ਨੂੰ ਸਮਝਣ ਲਈ ਅਤੇ ਜਾਣਨ ਲਈ ਇੱਕ ਮਿੰਟ ਤੋਂ ਵੀ ਘੱਟ ਸਮਾਂ ਹੈ। ਤੁਹਾਡੇ ਲਈ ਇਹ ਜਾਣਨ ਲਈ ਇੱਕ ਮਿੰਟ ਤੋਂ ਵੀ ਘੱਟ ਸਮਾਂ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਸਮਝਣਾ ਹੈ, ਪ੍ਰਮਾਤਮਾ ਨੂੰ ਕਿਵੇਂ ਅਨੁਭਵ ਕਰਨਾ ਹੈ, ਅਤੇ ਘਰ ਨੂੰ ਸੁਰੱਖਿਅਤ ਅਤੇ ਤੰਦਰੁਸਤ ਕਿਵੇਂ ਪਹੁੰਚਣਾ ਹੈ।ਇੱਥੋਂ ਤੱਕ ਕਿ ਪੰਜ ਉਪਦੇਸ਼ ਜੋ ਮੈਂ ਤੁਹਾਨੂੰ ਪਾਲਣ ਲਈ ਦਿੰਦੀ ਹਾਂ, ਇਹ ਸਿਰਫ ਇਸ ਸੰਸਾਰ ਲਈ ਹਨ। ਇੱਕ ਵਾਰ ਜਦੋਂ ਤੁਸੀਂ ਅੰਦਰ ਹੋ ਜਾਂਦੇ ਹੋ, ਇੱਕ ਵਾਰ ਜਦੋਂ ਤੁਹਾਡੇ ਕੋਲ ਗਿਆਨ ਹੁੰਦਾ ਹੈ, ਤਾਂ ਤੁਹਾਨੂੰ ਇਸਦੀ ਲੋੜ ਵੀ ਨਹੀਂ ਪੈਂਦੀ, ਕਿਉਂਕਿ ਅੰਦਰਲਾ ਸੰਸਾਰ ਹੀ ਅਸਲੀ ਸੰਸਾਰ ਹੈ ਜਿੱਥੇ ਕੋਈ ਨਿਯਮ ਨਹੀਂ ਹਨ, ਕੋਈ ਪਰੇਸ਼ਾਨੀ ਨਹੀਂ, ਕਿਸੇ ਵੀ ਕਿਸਮ ਦੀ ਕੋਈ ਜ਼ਿੰਮੇਵਾਰੀ ਨਹੀਂ, ਕਿਉਂਕਿ ਤੁਸੀਂ ਘਰ ਹੋਵੋਗੇ। ਤੁਸੀਂ ਘਰ ਜਾ ਰਹੇ ਹੋ। ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ ਹੀ, ਤੁਸੀਂ ਘਰ ਦੇ ਰਸਤੇ 'ਤੇ ਹੋ। ਤੁਸੀਂ ਪਹਿਲਾਂ ਹੀ ਸੁਰੱਖਿਅਤ, ਪਿਆਰੇ ਜਾਂਦੇ, ਖੁਸ਼ ਅਤੇ ਗਿਆਨਵਾਨ ਹੋ, ਕੁਝ ਹੱਦ ਤੱਕ, ਬੇਸ਼ੱਕ, ਜਦੋਂ ਤੱਕ ਤੁਹਾਨੂੰ ਪੂਰਾ ਗਿਆਨ ਨਹੀਂ ਮਿਲ ਜਾਂਦਾ।ਇਹ ਇੰਨਾ ਸਰਲ ਹੈ ਕਿ ਮੈਂ ਸੋਚ ਰਹੀ ਸੀ, "ਹੇ ਰੱਬਾ, ਘੱਟੋ ਘੱਟ ਇਨਸਾਨ ਤਾਂ ਬਹੁਤ ਕੁਝ ਖੁੰਝਾ ਰਹੇ ਹਨ।" ਇਹ ਸਿਰਫ਼ ਇੱਕ ਮਿੰਟ ਤੋਂ ਵੀ ਘੱਟ ਸਮੇਂ ਦੀ ਜਾਣਕਾਰੀ ਹੈ, ਪੂਰੇ ਵਿਸ਼ਵਵਿਆਪੀ ਪਿਆਰ, ਵਿਸ਼ਵਵਿਆਪੀ ਬੁੱਧੀ ਨੂੰ ਫੜਨ ਦਾ ਇੱਕ ਮਿੰਟ ਤੋਂ ਵੀ ਘੱਟ ਸਮਾਂ ਹੈ - ਇੱਥੋਂ ਤੱਕ ਕਿ ਉਹ ਸਭ ਕੁਝ ਜੋ ਤੁਸੀਂ ਜਾਣਨਾ ਚਾਹੁੰਦੇ ਹੋ ਜਾਂ ਰੱਖਣਾ ਚਾਹੁੰਦੇ ਹੋ। ਅਤੇ ਇਹ ਤੁਹਾਨੂੰ ਇਸ ਜੀਵਨ ਕਾਲ ਵਿੱਚ ਵੀ ਮਦਦ ਕਰੇਗਾ, ਤਾਂ ਜੋ ਤੁਹਾਨੂੰ ਉਹ ਸਭ ਕੁਝ ਮਿਲੇ ਜਿਸਦੀ ਤੁਹਾਨੂੰ ਲੋੜ ਹੈ। ਲੋੜ ਹੈ, ਭਾਲ ਨਹੀਂ। "ਜ਼ਰੂਰਤ" ਦਾ ਅਰਥ ਹੈ ਸਾਡੇ ਕੋਲ ਇਸ ਭੌਤਿਕ ਮੰਦਰ ਨੂੰ ਕਾਇਮ ਰੱਖਣ ਲਈ ਕਾਫ਼ੀ ਹੈ ਤਾਂ ਜੋ ਅਸੀਂ ਇਸਨੂੰ ਆਪਣੀ ਆਤਮਿਕ ਯਾਤਰਾ ਘਰ ਜਾਰੀ ਰੱਖਣ ਲਈ ਵਰਤ ਸਕੀਏ। ਇਹ ਇੰਨਾ ਸੌਖਾ ਹੈ ਕਿ ਬਹੁਤ ਸਾਰੇ ਇਸ 'ਤੇ ਵਿਸ਼ਵਾਸ ਨਹੀਂ ਕਰਨਗੇ। ਪਰ ਇਹ ਸਾਬਤ ਹੋ ਚੁੱਕਾ ਹੈ ਕਿ ਇਹ ਪ੍ਰਭਾਵਸ਼ਾਲੀ ਹੈ, ਇਹ ਅਰਬਾਂ ਲੋਕਾਂ ਲਈ ਸਫਲ ਹੈ ਜੋ ਇਸ ਵਿਸ਼ਵਵਿਆਪੀ ਗਿਆਨ ਨੂੰ ਸੰਚਾਰਿਤ ਕੀਤੇ ਜਾਣ ਲਈ ਕਾਫ਼ੀ ਖੁਸ਼ਕਿਸਮਤ ਹਨ ਅਤੇ ਇਸਨੂੰ ਹਰ ਰੋਜ਼ ਅਧਿਆਤਮਿਕ ਅਤੇ ਸਰੀਰਕ ਲਾਭ ਲਈ ਵਰਤਦੇ ਹਨ। ਜਦੋਂ ਤੁਸੀਂ ਅਧਿਆਤਮਿਕ ਤੌਰ 'ਤੇ ਅਭਿਆਸ ਕਰਦੇ ਹੋ, ਤਾਂ ਪ੍ਰਮਾਤਮਾ ਤੁਹਾਡੀਆਂ ਸਰੀਰਕ ਜ਼ਰੂਰਤਾਂ ਦਾ ਵੀ ਧਿਆਨ ਰੱਖਦਾ ਹੈ, ਸੋ ਤੁਹਾਡੇ ਕੋਲ ਅਸਲ ਵਿੱਚ ਉਹ ਸਭ ਕੁਝ ਹੁੰਦਾ ਹੈ ਜਿਸਦੀ ਤੁਹਾਨੂੰ ਲੋੜ ਹੈ।Photo Caption: ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ!