Excerpt from a heartline from Yen-Lan in Taiwan (Formosa): ਹਾਲੋ, ਬਹੁਤ ਹੀ ਸਤਿਕਾਰਯੋਗ ਪਿਆਰੇ ਸਤਿਗੁਰੂ ਜੀ! ਮੈਂ ਕਈ ਸਾਲਾਂ ਤੋਂ ਲੇਖਾ-ਜੋਖਾ ਦਾ ਕੰਮ ਕਰ ਰਹੀ ਸੀ, ਅਤੇ ਹਮੇਸ਼ਾ ਅਫ਼ਸੋਸ ਰਹਿੰਦਾ ਸੀ ਕਿ ਮੈਂ ਅਧਿਆਤਮਿਕ ਅਭਿਆਸ ਵਿੱਚ ਜ਼ਿਆਦਾ ਸਮਾਂ ਨਹੀਂ ਲਗਾ ਸਕੀ।ਧਰਤੀ ਦੇ ਭਵਿੱਖ ਅਤੇ ਵਿਸ਼ਵਵਿਆਪੀ ਸੰਦਰਭ ਬਾਰੇ ਸਤਿਗੁਰੂ ਜੀ ਦੀਆਂ ਚੇਤਾਵਨੀਆਂ ਅਤੇ ਸਲਾਹਾਂ ਬਾਰੇ ਸੋਚਦੇ ਹੋਏ, ਅਤੇ ਸੰਸਾਰ ਵਿੱਚ ਦੁੱਖਾਂ ਬਾਰੇ ਸੋਚਦੇ ਹੋਏ, ਮੈਂ ਰਿਟਾਇਰ ਹੋਣ ਤੋਂ ਬਾਅਦ ਆਪਣੇ ਕੁਆਨ ਯਿਨ ਮੈਡੀਟੇਸ਼ਨ ਦੇ ਸਮੇਂ ਨੂੰ ਦੁੱਗਣਾ ਕਰਨ ਦੀ ਉਮੀਦ ਕੀਤੀ ਸੀ। ਮੈਂ ਆਪਣੇ ਦਿਲ ਵਿੱਚ ਵੀ ਸਤਿਗੁਰੂ ਜੀ ਅੱਗੇ ਪ੍ਰਾਰਥਨਾ ਕੀਤੀ ਸੀ ਕਿ ਮੇਰੇ ਮਰਨ ਤੋਂ ਬਾਅਦ, ਮੈਂ ਸਿੱਧਾ ਗੁਰੂ ਜੀ ਦੁਆਰਾ ਬਣਾਏ ਗਏ ਨਵੇਂ ਖੇਤਰ ਵਿੱਚ ਜਾ ਸਕਾਂ। ਮੈਂ ਹੌਲੀ-ਹੌਲੀ ਘਰ ਨੂੰ ਨਹੀਂ ਜਾਣਾ ਚਾਹੁੰਦੀ! ਘਰ ਦੀ ਯਾਦ ਆਉਣਾ ਸੱਚਮੁੱਚ ਬਹੁਤ ਜ਼ਿਆਦਾ ਦੁੱਖ ਹੈ! ਅਚਾਨਕ, ਆਪਣੀ ਰਿਟਾਇਰਮੈਂਟ ਤੋਂ ਠੀਕ ਪਹਿਲਾਂ, ਮੈਨੂੰ ਇੱਕ ਅਜੀਬ ਬੇਨਤੀ ਮਿਲੀ, ਅਤੇ ਮੈਂ ਆਪਣੇ ਪੋਤੇ-ਪੋਤੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਲਈ। ਜਦੋਂ ਕਿ ਮੈਂ ਇਸਦੇ ਲਈ ਬਿਲਕੁਲ ਤਿਆਰ ਨਹੀਂ ਸੀ, ਆਸ਼ਰਮ ਤੋਂ ਇੱਕੋ ਸਮੇਂ ਇੱਕ ਤੋਂ ਬਾਅਦ ਵਖੋ ਵਖਰੇ ਕੰਮਾਂ ਦੀਆਂ ਬੇਨਤੀਆਂ ਆਈਆਂ! ਹੈਰਾਨੀਜਨਕ ਗੱਲ ਇਹ ਸੀ ਕਿ, ਭਾਵੇਂ ਮੈਨੂੰ ਲੱਗਦਾ ਸੀ ਕਿ ਮੈਂ ਇਸਨੂੰ ਸੰਭਾਲ ਨਹੀਂ ਸਕਾਂਗੀ, ਹਰ ਵਾਰ ਜਦੋਂ ਮੈਂ ਫ਼ੋਨ ਦਾ ਜਵਾਬ ਦਿੱਤਾ, ਮੈਂ ਹਮੇਸ਼ਾ ਬਿਨਾਂ ਝਿਜਕ ਇਸਨੂੰ ਸਵੀਕਾਰ ਕਰ ਲਿਆ! ਇੱਕ ਭੈਣ ਨੇ ਮਜ਼ਾਕ ਕਰਦੇ ਹੋਏ ਕਿਹਾ ਕਿ ਇਹ ਸ਼ਾਇਦ ਨਵੇਂ ਰਾਜ ਲਈ ਸਿੱਧਾ ਐਕਸਪ੍ਰੈਸ ਪਾਸ ਹੋਵੇਗਾ ਜਿਸਦੀ ਮੈਂ ਮੰਗ ਕਰ ਰਹੀ ਸੀ!ਫਿਰ ਵੀ, ਮੈਂ ਆਪਣੇ ਆਪ ਨੂੰ ਕਿਹਾ ਕਿ ਮੇਰੀ ਲੰਬੇ ਸਮੇਂ ਤੋਂ ਪਿਆਰੀ ਇੱਛਾ ਨੂੰ ਨਾ ਭੁੱਲਾਂ; ਜੇ ਦਿਨ ਵੇਲੇ ਬਹੁਤ ਜ਼ਿਆਦਾ ਵਿਅਸਤ ਹੋਵੇ, ਤਾਂ ਮੈਂ ਹਰ ਰੋਜ਼ ਸਵੇਰੇ 2 ਤੋਂ 7 ਵਜੇ ਤੱਕ ਮੈਡੀਟੇਸ਼ਨ ਕਰਾਂਗੀ! ਸ਼ੁਰੂ ਵਿੱਚ, ਮੈਂ ਅੱਧੀ ਨੀਂਦ ਅਤੇ ਅੱਧੀ ਜਾਗਦੀ ਹੋਣ ਤੋਂ ਬਚ ਨਹੀਂ ਸਕੀ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਜਿਵੇਂ ਹੀ ਦੋ ਵਜੇ ਆਉਂਦੇ ਸਨ, ਮੈਂ ਉੱਠ ਸਕਦੀ ਸੀ ਅਤੇ ਸ਼ਾਂਤ ਬੈਠ ਸਕਦੀ ਸੀ, ਭਾਵੇਂ ਮੈਂ ਕਿੰਨਾ ਵੀ ਥੱਕੀ ਹੋਈ ਕਿਉਂ ਨਾ ਹੋਵਾਂ! ਹੋਰ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਭਾਵੇਂ ਇਹ ਬੱਚਿਆਂ ਦੀ ਦੇਖਭਾਲ ਦਾ ਕੰਮ ਹੋਵੇ ਜਾਂ ਆਸ਼ਰਮ ਦਾ ਕੰਮ, ਸਾਰੀਆਂ ਮੁਸ਼ਕਲ ਸਮੱਸਿਆਵਾਂ ਹਮੇਸ਼ਾ ਹੱਲ ਹੋ ਜਾਂਦੀਆਂ ਹਨ!ਮੈਂ ਪਰਮਾਤਮਾ ਦੀ ਬਖਸ਼ਿਸ਼ ਲਈ ਬਹੁਤ ਧੰਨਵਾਦੀ ਹਾਂ, ਜੋ ਮੈਨੂੰ ਹਰ ਚੀਜ਼ ਨੂੰ ਖੁਸ਼ੀ ਨਾਲ ਸਵੀਕਾਰ ਕਰਨ ਅਤੇ ਹਰ ਚੀਜ਼ ਦੇ ਸਕਾਰਾਤਮਕ ਵਿਕਾਸ ਨੂੰ ਦੇਖਣ ਦੇ ਯੋਗ ਬਣਾਉਣ ਵਿੱਚ ਮਦਦ ਕਰਦੀ ਹੈ! ਮੈਂ ਸਤਿਗੁਰੂ ਜੀ ਦਾ ਹੋਰ ਵੀ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਸਾਲਾਂ ਦੌਰਾਨ ਉਦਾਹਰਣ ਦੇ ਕੇ ਅਗਵਾਈ ਕੀਤੀ ਤਾਂ ਜੋ ਮੈਂ ਕੁਆਨ ਯਿਨ ਮੈਡੀਟੇਸ਼ਨ ਦੀ ਮਹੱਤਤਾ ਨੂੰ ਖੁਦ ਅਨੁਭਵ ਕਰਦੇ ਹੋਏ ਵਿਸ਼ਵਾਸ, ਇਮਾਨਦਾਰੀ ਅਤੇ ਪਿਆਰ ਨਾਲ ਕੰਮ ਕਰ ਸਕਾਂ! ਮੈਂ ਸਤਿਕਾਰ ਸਹਿਤ ਕਾਮਨਾ ਕਰਦੀ ਹਾਂ ਕਿ ਮੇਰੇ ਪਿਆਰੇ ਸਤਿਗੁਰੂ ਜੀ ਹਮੇਸ਼ਾ ਲਈ ਖੁਸ਼ ਰਹਿਣ ਅਤੇ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ! ਵਿਸ਼ਵ ਵੀਗਨ, ਵਿਸ਼ਵ ਸ਼ਾਂਤੀ ਇੱਕੋ ਵੇਲੇ ਸਾਕਾਰ ਹੋਵੇ! ਤਾਈਵਾਨ (ਫਾਰਮੋਸਾ) ਤੋਂ ਯੇਨ-ਲੈਨExcerpt from a heartline from Yến Nhi in Âu Lạc (Vietnam): ਪਿਆਰੇ ਸਤਿਗੁਰੂ ਜੀ - ਟਿਮ ਕੋ ਟੂ, ਮੈਂ 79 ਸਾਲਾਂ ਦੀ ਹਾਂ। ਮੈਂ 26 ਜਨਵਰੀ, 1994 ਨੂੰ ਦੀਖਿਆ ਪ੍ਰਾਪਤ ਕੀਤੀ। ਮੈਂ ਗੁਰੂ ਜੀ ਦੀ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੇਰੇ ਪਰਿਵਾਰ ਨੂੰ ਅਸ਼ੀਰਵਾਦ ਦਿੱਤਾ ਅਤੇ ਮੇਰੀਆਂ ਛੇ ਅਤੇ ਅੱਠ ਸਾਲ ਦੀਆਂ ਪੋਤੀਆਂ ਨੇ ਹਾਲ ਹੀ ਵਿੱਚ ਹੋਏ ਦੀਖਿਆ ਸਮਾਰੋਹ ਵਿੱਚ ਅੱਧੀ ਦੀਖਿਆ ਪ੍ਰਾਪਤ ਕੀਤੀ ਹੈ। ਮੈਂ ਬਹੁਤ ਖੁਸ਼ ਹਾਂ ਕਿਉਂਕਿ ਉਹ ਬਹੁਤ ਆਗਿਆਕਾਰੀ ਹਨ, ਮੈਡੀਟੇਸ਼ਨ ਕਰਨਾ ਪਸੰਦ ਕਰਦੀਆਂ ਹਨ, ਹਮੇਸ਼ਾ ਸਤਿਗੁਰੂ ਜੀ ਦਾ ਸਤਿਕਾਰ ਅਤੇ ਪਿਆਰ ਕਰਦੀਆਂ ਹਨ, ਅਤੇ ਉਨ੍ਹਾਂ ਕੋਲ ਚੰਗੇ ਅੰਦਰੂਨੀ ਮੈਡੀਟੇਸ਼ਨ ਅਨੁਭਵ ਹਨ।ਮੈਂ ਤੁਹਾਨੂੰ ਆਪਣਾ ਅੰਦਰੂਨੀ ਅਨੁਭਵ ਦੱਸਣਾ ਚਾਹੁੰਦੀ ਹਾਂ: ਹਾਲ ਹੀ ਵਿੱਚ ਸਵੇਰੇ 2 ਤੋਂ 6 ਵਜੇ ਤੱਕ ਕੀਤੇ ਗਏ ਮੈਡੀਟੇਸ਼ਨ ਵਿੱਚ, ਮੈਂ ਦੇਖਿਆ ਕਿ ਸਤਿਗੁਰੂ ਜੀ ਨੇ ਮੈਨੂੰ ਇੱਕ ਖੰਡ-ਸੇਬ ਅਤੇ ਦੋ ਲੋਂਗਨ ਦਿੱਤੇ ਜੋ ਕਿ ਸੁੰਦਰ ਅਤੇ ਸੁਆਦੀ ਸਨ, ਧਰਤੀ ਦੇ ਕਿਸੇ ਵੀ ਫਲ ਦੇ ਉਲਟ। ਸਤਿਗੁਰੂ ਜੀ ਨੇ ਮੈਨੂੰ ਕਿਹਾ, "ਜੇ ਸਾਥੀ ਦੀਖਿਅਕ ਸਬਜ਼ੀਆਂ ਅਤੇ ਫਲ ਖਾਣ ਅਤੇ ਲਗਨ ਨਾਲ ਮੈਡੀਟੇਸ਼ਨ ਕਰਨ, ਜਦੋਂ ਉਹ ਮਰ ਜਾਣਗੇ, ਤਾਂ ਮੈਂ ਉਨ੍ਹਾਂ ਨੂੰ ਸਿੱਧਾ ਉੱਚੇ ਮੰਡਲ ਵਿੱਚ ਲੈ ਜਾਵਾਂਗੀ।" ਫਿਰ, ਮੈਂ ਥੋੜ੍ਹਾ ਹੋਰ ਦੂਰ ਦੇਖਿਆ। ਮੈਂ ਗੁੱਡ ਲਵ ਦਾ ਪ੍ਰਗਟ ਸਰੀਰ ਦੇਖਿਆ, ਜੋ ਕਿ ਬਹੁਤ ਵੱਡਾ ਹੈ, ਚਮਕਦਾਰ ਰੌਸ਼ਨੀ ਦੇ ਨਾਲ, ਹਮੇਸ਼ਾ ਸਤਿਗੁਰੂ ਜੀ ਦੀ ਰੱਖਿਆ ਲਈ ਨੇੜੇ ਰਹਿੰਦਾ ਹੈ। ਹੁਣ ਮੈਨੂੰ ਯਾਦ ਹੈ, ਹਰ ਰੋਜ਼ ਮੈਡੀਟੇਸ਼ਨ ਤੋਂ ਪਹਿਲਾਂ, ਹਮੇਸ਼ਾ ਇਹੋਸ-ਕੀਹ ਵਿੱਚ ਦੇਵਤਿਆਂ ਨੂੰ ਸਤਿਗੁਰੂ ਜੀ ਦੀ ਰੱਖਿਆ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ, ਕਿਉਂਕਿ ਤੁਸੀਂ ਮਨੁੱਖਤਾ ਦੀ ਮਦਦ ਲਈ ਬਹੁਤ ਕੁਝ ਕੁਰਬਾਨ ਕੀਤਾ ਹੈ। ਸੋ ਮੈਨੂੰ ਇਹ ਦੇਖ ਕੇ ਭਰੋਸਾ ਮਿਲਦਾ ਹੈ ਕਿ ਗੁੱਡ ਲਵ ਦਾ ਪ੍ਰਗਟ ਸਰੀਰ ਹਮੇਸ਼ਾ ਨੇੜੇ ਰਹਿੰਦਾ ਹੈ ਅਤੇ ਸਤਿਗੁਰੂ ਜੀ ਦੀ ਰੱਖਿਆ ਕਰਦਾ ਹੈ।ਮੈਂ ਸਤਿਗੁਰੂ ਜੀ ਦਾ ਧੰਨਵਾਦ ਵੀ ਕਰਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਕੁਝ ਸ਼ਾਨਦਾਰ ਬਾਹਰੀ ਅਨੁਭਵ ਦਿੱਤੇ ਅਤੇ ਮੇਰੀ ਜਾਨ ਬਚਾਈ: ਮੈਂ ਤਿੰਨ ਲੀਕ ਹੋਣ ਵਾਲੇ ਦਿਲ ਦੇ ਵਾਲਵ ਅਤੇ ਇਸਕੇਮਿਕ ਦਿਲ ਦੀ ਬਿਮਾਰੀ ਨਾਲ ਪੈਦਾ ਹੋਈ ਸੀ। ਮੇਰੇ ਮਿਹਨਤੀ ਮੈਡੀਟੇਸ਼ਨ ਅਤੇ ਦੋ ਸਾਲਾਂ ਤੱਕ ਸੋਇਆਬੀਨ ਦੁੱਧ, ਉਬਲੀਆਂ ਸਬਜ਼ੀਆਂ ਅਤੇ ਫਲਾਂ ਦੀ ਖੁਰਾਕ ਦੇ ਕਾਰਨ, ਜਦੋਂ ਮੈਂ ਜਾਂਚ ਕਰਵਾਉਣ ਗਈ, ਤਾਂ ਡਾਕਟਰ ਨੇ ਕਿਹਾ ਕਿ ਮੇਰੇ ਦਿਲ ਨੂੰ ਕੋਈ ਸਮੱਸਿਆ ਨਹੀਂ ਹੈ ਅਤੇ ਮੈਂ ਬਹੁਤ ਸਿਹਤਮੰਦ ਹਾਂ। ਜਦੋਂ ਡਾਕਟਰ ਨੇ ਮੈਨੂੰ ਟੈਸਟ ਦੇ ਨਤੀਜੇ ਦਿੱਤੇ, ਤਾਂ ਹੀ ਮੈਂ ਇਸ 'ਤੇ ਵਿਸ਼ਵਾਸ ਕੀਤਾ ਅਤੇ ਜਾਣਿਆ ਕਿ ਇਹ ਤੁਹਾਡੀ ਸ਼ਕਤੀ ਦੇ ਕਾਰਨ ਹੀ ਸੀ ਕਿ ਮੈਂ ਰਾਜੀ ਹੋ ਗਈਂ।ਇੱਕ ਵਾਰ, ਮੈਨੂੰ ਵੈਰੀਸੇਲਾ-ਜ਼ੋਸਟਰ ਵਾਇਰਸ (VZV) ਦੀ ਲਾਗ ਹੋ ਗਈ, ਜਿਸਨੇ ਮੇਰੇ ਕੰਨ ਦੇ ਪਰਦੇ ਨੂੰ ਪ੍ਰਭਾਵਿਤ ਕੀਤਾ, ਜਿਸ ਕਾਰਨ ਮੈਂ ਬੋਲ਼ੀ ਹੋ ਗਈ, ਅਤੇ ਮੇਰੇ ਦਿਮਾਗ ਵਿੱਚ ਫੈਲਣ ਵਾਲਾ ਸੀ। ਮੈਨੂੰ ਇੰਨਾ ਦਰਦ ਸੀ ਕਿ ਮੈਨੂੰ ਲੱਗਾ ਕਿ ਮੈਂ ਮਰ ਜਾਵਾਂਗੀ, ਪਰ ਮੈਂ ਫਿਰ ਵੀ ਮੈਡੀਟੇਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਸਤਿਗੁਰੂ ਜੀ ਨੂੰ ਮੇਰੀ ਦੇਖਭਾਲ ਕਰਨ ਦਿਤੀ। ਇੱਕ ਹਫ਼ਤੇ ਬਾਅਦ, ਮੈਂ ਚੈੱਕ-ਅੱਪ ਲਈ ਗਈ। ਡਾਕਟਰ ਨੇ ਐਕਸ-ਰੇ ਲਿਆ ਜਿਸ ਤੋਂ ਪਤਾ ਲੱਗਾ ਕਿ ਮੇਰਾ ਕੰਨ ਦਾ ਪਰਦਾ ਆਪਣੇ ਆਪ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ, ਅਤੇ ਮੈਂ ਆਮ ਵਾਂਗ ਸੁਣ ਸਕਦੀ ਹਾਂ। ਡਾਕਟਰ ਨੇ ਕਿਹਾ, "ਬਹੁਤ ਚਮਤਕਾਰੀ! ਮੈਂ ਇਸ ਪੇਸ਼ੇ ਵਿੱਚ 20 ਸਾਲਾਂ ਤੋਂ ਵੱਧ ਸਮੇਂ ਤੋਂ ਹਾਂ, ਪਰ ਅਜਿਹਾ ਕਦੇ ਨਹੀਂ ਦੇਖਿਆ।" ਅਤੇ ਡਾਕਟਰ ਨੇ ਮੈਨੂੰ ਵਧਾਈ ਦਿੱਤੀ।ਮੈਂ ਸਿਰਫ਼ ਸਤਿਗੁਰੂ ਜੀ ਦਾ ਬੇਅੰਤ ਧੰਨਵਾਦ ਕਰ ਸਕਦੀ ਸੀ ਮੇਰੇ ਨਾਲ ਹੋਣ ਲਈ ਅਤੇ ਹਰ ਸਕਿੰਟ, ਹਰ ਮਿੰਟ ਮੇਰੀ ਦੇਖਭਾਲ ਕਰਦੇ ਹਨ, ਤਾਂ ਜੋ ਮੈਂ ਆਪਣੇ ਕਰਮ ਨੂੰ ਦੂਰ ਕਰਕੇ ਸਿਹਤਮੰਦ ਬਣ ਸਕਾਂ ਅਤੇ ਆਪਣਾ ਅਧਿਆਤਮਿਕ ਅਭਿਆਸ ਜਾਰੀ ਰੱਖ ਸਕਾਂ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਯੂਕਰੇਨ (ਯੂਰੇਨ) ਵਿੱਚ ਜੰਗ ਤੁਰੰਤ ਬੰਦ ਹੋ ਜਾਵੇ, ਤਾਂ ਜੋ ਸਤਿਗੁਰੂ ਜੀ ਦਾ ਸਰੀਰ ਅਤੇ ਮਨ ਸ਼ਾਂਤ ਅਤੇ ਹਲਕਾ ਹੋਵੇ, ਅਤੇ ਧਰਤੀ ਉੱਤੇ ਸਵਰਗ ਸਥਾਪਤ ਕਰਨ ਦੀ ਤੁਹਾਡੀ ਇੱਛਾ ਜਲਦੀ ਹੀ ਪੂਰੀ ਹੋਵੇ ਤਾਂ ਜੋ ਸਾਰੇ ਆਨੰਦ ਮਾਣ ਸਕਣ। ਤੁਹਾਡੀ ਪੈਰੋਕਾਰ, ਔ ਲੈਕ (ਵੀਐਤਨਾਮ) ਤੋਂ ਯੈਨ ਹੀ
ਹੇ ਪ੍ਰਮਾਤਮਾਾ, ਜਿੰਨਾ ਜ਼ਿਆਦਾ ਮੈਂ ਇਸ ਬਾਰੇ ਸੋਚਦੀ ਹਾਂ, ਓਨਾ ਹੀ ਮੈਨੂੰ ਇੰਨਾ ਦੁੱਖ ਹੁੰਦਾ ਹੈ ਕਿ ਲੋਕ ਇਸ ਪ੍ਰਮਾਤਮਾ ਦੇ ਗਿਆਨ, ਪ੍ਰਮਾਤਮਾ ਦੇ ਪਿਆਰ, ਪ੍ਰਮਾਤਮਾ ਦੀ ਬੁੱਧੀ, ਪ੍ਰਮਾਤਮਾ ਦੀ ਸੁਰੱਖਿਆ ਲੈਣ ਲਈ ਪਹਿਲਾਂ ਹੀ ਭੱਜ ਕੇ ਨਹੀਂ ਆਉਂਦੇ, ਤਾਂ ਜੋ ਇਸਨੂੰ ਆਪਣੇ ਲਈ ਰੱਖ ਸਕਣ ਤਾਂ ਜੋ ਇਸ ਭੌਤਿਕ ਜੀਵਨ ਵਿੱਚ ਵੀ, ਉਹ ਪੂਰੀ ਤਰ੍ਹਾਂ ਸੁਰੱਖਿਅਤ ਰਹਿਣ ਅਤੇ ਸਮੇਂ ਦੇ ਨਾਲ ਪੂਰੀ ਤਰ੍ਹਾਂ ਗਿਆਨਵਾਨ ਹੋ ਸਕਣ। ਕੁਝ ਦੂਜਿਆਂ ਨਾਲੋਂ ਜਲਦੀ ਗਿਆਨ ਪ੍ਰਾਪਤ ਕਰਦੇ ਹਨ, ਪਰ ਉਨ੍ਹਾਂ ਸਾਰਿਆਂ ਨੂੰ ਇਹ ਪ੍ਰਾਪਤ ਹੋਵੇਗਾ, ਬਸ਼ਰਤੇ ਉਹ ਗੁਰੂ ਦੀ ਹਿਦਾਇਤ ਨੂੰ ਸੁਣਨ ਅਤੇ ਉਸ ਦੀ ਪਾਲਣਾ ਕਰਨ, ਜੋ ਕਿ ਬਹੁਤ ਜ਼ਿਆਦਾ ਨਹੀਂ ਹੈ। ਜੋ ਕਿ ਬਹੁਤਾ ਨਹੀਂ ਹੈ।ਸਿਰਫ਼ ਪੰਜ ਉਪਦੇਸ਼, ਅਤੇ ਇੱਕ ਮਿੰਟ ਤੋਂ ਵੀ ਘੱਟ ਸਮਾਂ ਇਹ ਜਾਣਨ ਲਈ ਕਿ ਕੀ ਕਰਨਾ ਹੈ। ਇਹੀ ਸਭ ਹੈ। ਇਸ ਸੰਸਾਰਂ ਵਿੱਚ ਹੋਰ ਕੁਝ ਵੀ ਇੰਨਾ ਸਰਲ, ਇੰਨਾ ਆਸ਼ੀਰਵਾਦ ਵਾਲਾ, ਇੰਨਾ ਪ੍ਰਭਾਵਸ਼ਾਲੀ, ਅਤੇ ਇੰਨਾ, ਹੇ ਮੇਰੇ ਪ੍ਰਮਾਤਮਾ, ਆਨੰਦਮਈ ਨਹੀਂ ਹੋ ਸਕਦਾ। ਸੋ, ਤੁਸੀਂ ਇਸ ਸੰਸਾਰ ਵਿੱਚ ਰਹਿੰਦੇ ਹੋਏ ਵੀ ਸਵਰਗ ਪ੍ਰਾਪਤ ਕਰ ਸਕਦੇ ਹੋ। ਦੋਵੇਂ ਸੰਸਾਰ ਤੁਹਾਡੇ ਹਨ। ਦੋਵੇਂ ਜਹਾਨ ਹਮੇਸ਼ਾ ਲਈ ਤੁਹਾਡੇ ਹਨ। ਜਿੰਨਾ ਚਿਰ ਤੁਸੀਂ ਇਸ ਭੌਤਿਕ ਸੰਸਾਰ ਵਿੱਚ ਰਹਿੰਦੇ ਹੋ, ਤੁਹਾਡਾ ਇਹ ਭੌਤਿਕ ਸੰਸਾਰ ਵੀ ਅਟੱਲ ਹੈ। ਸਤਿਗੁਰੂ ਵੀ ਤੁਹਾਡੀ ਰੱਖਿਆ ਕਰਦੇ ਹਨ, ਤੁਹਾਡੀ ਮਦਦ ਕਰਦੇ ਹਨ, ਅਤੇ ਤੁਹਾਨੂੰ ਹਰ ਸੰਭਵ ਤਰੀਕੇ ਨਾਲ ਅਸੀਸ ਦਿੰਦੇ ਹਨ, ਜਦੋਂ ਤੱਕ ਤੁਸੀਂ ਦੁਬਾਰਾ ਆਪਣੇ ਸਵਰਗੀ ਘਰ ਵਿੱਚ ਨਹੀਂ ਪਹੁੰਚ ਜਾਂਦੇ। ਮੇਰੇ ਕੋਲ ਤੁਹਾਨੂੰ ਇਹ ਦੱਸਣ ਲਈ ਸ਼ਬਦ ਨਹੀਂ ਹਨ ਕਿ ਇਹ ਕਿੰਨਾ ਸਰਲ ਹੈ। ਮੇਰੇ ਕੋਲ ਸਮਝਾਉਣ ਲਈ ਹੋਰ ਕੋਈ ਸ਼ਬਦ ਨਹੀਂ ਹਨ, ਕਿਉਂਕਿ ਇਹ ਬਹੁਤ ਸਰਲ ਹੈ - ਜਿਵੇਂ ਤੁਸੀਂ ਆਪਣੇ ਹੱਥ ਫੈਲਾਉਂਦੇ ਹੋ ਅਤੇ ਆਪਣੇ ਹੱਥਾਂ ਦੀਆਂ ਹਥੇਲੀਆਂ ਵੱਲ ਦੇਖਦੇ ਹੋ। ਪ੍ਰਮਾਤਮਾ ਨੂੰ ਜਾਣਨਾ, ਗਿਆਨ ਪ੍ਰਾਪਤ ਕਰਨਾ, ਇੱਥੇ, ਨਰਕ ਅਤੇ ਉਸ ਤੋਂ ਪਰੇ ਸਾਰੀਆਂ ਬੰਧਨਾਂ ਤੋਂ ਮੁਕਤ ਹੋਣਾ ਕਿੰਨਾ ਸੌਖਾ ਹੈ।ਮੈਂ ਤੁਹਾਡੇ ਸਾਰਿਆਂ ਲਈ ਪ੍ਰਾਰਥਨਾ ਕਰਦੀ ਹਾਂ ਕਿ ਤੁਹਾਨੂੰ ਸੱਚਮੁੱਚ ਇਹ ਗਿਆਨ ਮਿਲੇ, ਕਿ ਤੁਸੀਂ ਸੱਚਮੁੱਚ ਜਾਣ ਲਵੋਂ ਕਿ ਮਨੁੱਖੀ ਸਰੀਰ ਵਿੱਚ ਰਹਿੰਦਿਆਂ ਕੁਆਨ ਯਿਨ ਵਿਧੀ ਲਈ ਆਪਣੇ ਆਪ ਨੂੰ ਲਾਗੂ ਕਰਨਾ ਕਿੰਨਾ ਕੀਮਤੀ ਹੈ। ਇਹ ਸਿਰਫ਼ ਝਿਜਕ ਨਾਲ ਹੈ ਕਿ ਤੁਹਾਨੂੰ ਇਸਨੂੰ ਇੱਸ ਨੂੰ ਇਕ ਵਿਧੀ ਕਹਿਣੀ ਪਵੇਗੀ। ਅਸਲ ਵਿੱਚ, ਇਹ ਕੋਈ ਵਿਧੀ ਨਹੀਂ ਹੈ। ਇਹ ਸਿਰਫ਼ ਤੁਹਾਡੀ ਆਤਮਾ ਦੇ ਅੰਦਰੋਂ ਹੈ, ਤੁਹਾਡੇ ਦਿਲ ਦੇ ਅੰਦਰੋਂ, ਸਤਿਗੁਰੂ ਇਹ ਤੁਹਾਨੂੰ ਪ੍ਰਦਾਨ ਕਰੇਗਾ। ਕੁਝ ਛੋਟੀਆਂ ਹਿਦਾਇਤਾਂ, ਉਹ ਸਿਰਫ਼ ਤੁਹਾਡੀ ਸਰੀਰਕ ਸਥਿਤੀ ਜਾਂ ਤੁਹਾਡੇ ਮਨ ਨਾਲ ਸਬੰਧਤ ਹਨ, ਬੱਸ ਇੰਨਾ ਹੀ।ਪਰ ਸੱਚੀ ਬੁੱਧੀ, ਸੱਚਾ ਗਿਆਨ, ਸੱਚਾ ਵਿਧੀ ਤੁਹਾਨੂੰ ਆਤਮਾ ਤੋਂ ਆਤਮਾ ਤੱਕ, ਪ੍ਰਮਾਤਮਾ ਦੀ ਕਿਰਪਾ ਤੋਂ ਤੁਹਾਡੇ ਪ੍ਰਮਾਤਮਾ ਦੇ ਅੰਸ਼ ਤੱਕ ਦਿੱਤਾ ਜਾਂਦਾ ਹੈ। ਆਤਮਾ ਮਹੱਤਵਪੂਰਨ ਹੈ, ਸਰੀਰ ਨਹੀਂ। ਪਰ ਜਦੋਂ ਅਸੀਂ ਇਸ ਸਰੀਰ ਵਿੱਚ ਹੁੰਦੇ ਹਾਂ, ਤਾਂ ਸਾਨੂੰ ਸਰੀਰ ਦੀ ਦੇਖਭਾਲ ਕਰਨੀ ਪੈਂਦੀ ਹੈ ਤਾਂ ਜੋ ਆਤਮਾ ਇਸਨੂੰ ਨੇਕ ਉਦੇਸ਼ਾਂ ਲਈ ਵਰਤ ਸਕੇ, ਅਤੇ ਤਾਂ ਜੋ ਆਤਮਾ ਨੂੰ ਪੂਰੇ ਬ੍ਰਹਿਮੰਡ ਨਾਲ ਜੋੜਿਆ ਜਾ ਸਕੇ, ਪ੍ਰਮਾਤਮਾ ਦੀ ਸ਼ਕਤੀ ਨਾਲ ਜੋ ਇਸ ਭੌਤਿਕ, ਰੁਖੇ ਸੰਸਾਰ ਵਿੱਚ ਤੁਹਾਡੀ ਰੱਖਿਆ ਕਰਨ ਲਈ ਵੀ ਹੈ।ਆਤਮਾ ਦਾ ਮਨੁੱਖ ਦੇ ਭੌਤਿਕ ਰੂਪ ਵਿੱਚ ਹੋਣਾ ਸਭ ਤੋਂ ਵਧੀਆ ਹੈ ਕਿਉਂਕਿ ਮਨੁੱਖੀ ਭੌਤਿਕ ਰੂਪ ਸ੍ਰਿਸ਼ਟੀ ਦਾ ਤਾਜ ਹੈ, ਜਿੱਥੇ ਤੁਹਾਡੇ ਕੋਲ ਹਰ ਤਰ੍ਹਾਂ ਦੀਆਂ ਸਹੂਲਤਾਂ ਹਨ, ਆਪਣੀ ਅਤੇ ਦੂਜਿਆਂ ਦੀ ਮਦਦ ਕਰਨ ਲਈ ਹਰ ਤਰ੍ਹਾਂ ਦੇ ਸਾਧਨ ਹਨ। ਕੁਝ ਹੋਰ ਜੀਵ, ਜਿਵੇਂ ਕਿ ਜਾਨਵਰ-ਮਨੁੱਖ, ਭਾਵੇਂ ਉਹ ਪੂਰੀ ਤਰ੍ਹਾਂ ਸਵਰਗ ਨਾਲ ਜੁੜੇ ਹੋਏ ਹਨ, ਪਰ ਉਨ੍ਹਾਂ ਕੋਲ ਇੰਨੇ ਯੰਤਰ ਨਹੀਂ ਹਨ, ਜਿਵੇਂ ਕਿ ਮਨੁੱਖੀ ਸਰੀਰ ਕੋਲ ਹੈ, ਤਾਂ ਜੋ ਉਹ ਹੋਰ, ਵੱਡਾ ਕੰਮ ਕਰ ਸਕਣ। ਅਤੇ ਉਦਾਹਰਣ ਵਜੋਂ, ਰੁੱਖਾਂ ਕੋਲ ਭੌਤਿਕ ਯੰਤਰਾਂ ਰਾਹੀਂ ਇੰਨੀ ਸ਼ਕਤੀ ਨਹੀਂ ਹੋ ਸਕਦੀ ਕਿ ਉਹ ਪਰਮਾਤਮਾ ਦੀ ਇੱਛਾ ਪੂਰੀ ਕਰ ਸਕਣ ਅਤੇ ਦੂਜਿਆਂ ਦੀ ਮਦਦ ਕਰ ਸਕਣ, ਨਾਲ ਹੀ ਆਪਣੀ ਮਦਦ ਵੀ ਕਰ ਸਕਣ।ਯਾਦ ਰੱਖੋ, ਸਾਰੇ ਜੀਵਾਂ ਵਿੱਚ ਆਤਮਾ ਹੁੰਦੀ ਹੈ। ਅਤੇ, ਉਦਾਹਰਣ ਵਜੋਂ, ਮਨੁੱਖ, ਅਸੀਂ ਇੱਕ ਮਨੁੱਖ ਨੂੰ ਇੱਕ ਛੋਟਾ-ਦੇਵਤਾ ਕਹਿ ਸਕਦੇ ਹਾਂ। ਅਤੇ ਸਾਰੀਆਂ ਰੂਹਾਂ ਕੋਲ ਵੀ ਰਚਨਾਤਮਕ ਸ਼ਕਤੀ ਹੈ - ਬਹੁਤ ਜ਼ਿਆਦਾ, ਬੱਸ ਇਹੀ ਹੈ ਕਿ ਉਹ ਇਸਦੀ ਵਰਤੋਂ ਨਹੀਂ ਕਰ ਸਕਦੇ। ਇਹ ਸਭ ਬਲਾਕ ਹੈ। ਉਹਨਾਂ ਕੋਲ ਇਸ ਤੱਕ ਪਹੁੰਚ ਨਹੀਂ ਹੈ। ਜਿਵੇਂ ਤੁਹਾਡਾ ਬੈਂਕ ਖਾਤਾ ਹੈ, ਪਰ ਇਹ ਬਲਾਕ ਹੈ। ਤੁਹਾਡਾ ਖਾਤਾ ਉਦੋਂ ਤੱਕ ਬਲੌਕ ਰਹਿੰਦਾ ਹੈ ਜਦੋਂ ਤੱਕ ਕੁਝ ਕੀਤਾ ਨਹੀਂ ਜਾਂਦਾ, ਜਦੋਂ ਤੱਕ ਇਸਨੂੰ ਦੁਬਾਰਾ ਖੋਲ੍ਹਿਆ ਨਹੀਂ ਜਾਂਦਾ, ਅਤੇ ਫਿਰ ਤੁਸੀਂ ਇਸਨੂੰ ਵਰਤ ਸਕਦੇ ਹੋ। ਸੋ ਕਈ ਵਾਰ ਬੈਂਕ ਅਜਿਹਾ ਕਰਦੇ ਹਨ, ਉਹ ਕਿਸੇ ਕਾਰਨ ਕਰਕੇ ਤੁਹਾਡਾ ਖਾਤਾ ਬਲਾਕ ਕਰ ਦਿੰਦੇ ਹਨ।ਸੋ ਕੁਝ ਮਨੁੱਖ, ਉਦਾਹਰਣ ਵਜੋਂ, ਜਾਂ ਕੁਝ ਹੋਰ ਜੀਵ, ਇੱਥੋਂ ਤੱਕ ਕਿ ਜਾਨਵਰ-ਲੋਕ ਵੀ, ਉਹ ਅਧਿਆਤਮਿਕ ਤੌਰ 'ਤੇ ਅਭਿਆਸ ਕਰਦੇ ਹਨ। ਹੋ ਸਕਦਾ ਹੈ ਕਿ ਉਹਨਾਂ ਨੇ ਸੈਂਕੜੇ ਜਾਂ ਹਜ਼ਾਰਾਂ ਸਾਲ ਅਭਿਆਸ ਕੀਤਾ ਹੋਵੇ, ਅਤੇ ਫਿਰ ਉਹਨਾਂ ਨੂੰ ਮਨੁੱਖੀ ਸਰੀਰ ਮਿਲਦਾ ਹੈ। ਅਤੇ ਫਿਰ ਉਹ ਮਨੁੱਖ ਬਣ ਗਏ, ਅਤੇ ਉਹਨਾਂ ਕੋਲ ਭੌਤਿਕ ਵਿਧੀ, ਭੌਤਿਕ ਸਰੀਰ ਦੇ ਅੰਦਰ ਪਹਿਲਾਂ ਹੀ ਬਣੀਆਂ ਹੋਰ ਸਹੂਲਤਾਂ ਹੋ ਸਕਦੀਆਂ ਹਨ, ਤਾਂ ਜੋ ਉਹਨਾਂ ਨੂੰ ਵੱਖ-ਵੱਖ ਕਾਰਨਾਂ ਕਰਕੇ ਵਰਤਿਆ ਜਾ ਸਕੇ। ਸੋ, ਉਦਾਹਰਣ ਵਜੋਂ, ਜੇਕਰ ਕੋਈ ਮਨੁੱਖ ਜਨਮ ਲੈਂਦਾ ਹੈ ਅਤੇ ਫਿਰ ਇੱਕ ਆਮ ਸਥਿਤੀ ਵਿੱਚ ਮਰ ਜਾਂਦਾ ਹੈ, ਤਾਂ ਉਹ ਉੱਥੇ ਹੀ ਜਾਵੇਗਾ ਜਿੱਥੇ ਉਸਦਾ ਕਰਮ ਉਸਨੂੰ ਲੈ ਜਾਂਦਾ ਹੈ, ਜਾਂ ਤਾਂ ਨਰਕ ਵਿੱਚ, ਹੇਠਲੇ ਸਵਰਗਾਂ ਵਿੱਚ, ਉੱਚ ਸਵਰਗਾਂ ਵਿੱਚ, ਜਾਂ ਪੂਰੀ ਤਰ੍ਹਾਂ ਸਵਰਗ ਅਤੇ ਨਰਕ ਪ੍ਰਣਾਲੀ ਤੋਂ ਬਾਹਰ, ਭਾਵ ਉੱਚੇ ਆਯਾਮ ਵਿੱਚ, ਜਿੱਥੇ ਤੁਹਾਨੂੰ ਚੰਗੇ ਅਤੇ ਮਾੜੇ ਵਿੱਚ ਅੰਤਰ ਨਹੀਂ ਪਤਾ ਹੁੰਦਾ। ਸਿਰਫ਼ ਸਭ ਚੰਗਾ ਹੈ, ਸਿਰਫ਼ ਸਭ ਸਰਲ, ਆਸਾਨ, ਅਨੰਦਮਈ ਖੁਸ਼ੀ, ਗਿਆਨ, ਅਤੇ ਉਹ ਤਰੀਕਾ ਜੋ ਪ੍ਰਮਾਤਮਾ ਦੇ ਬੱਚਿਆਂ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਹੋਣਾ ਚਾਹੀਦਾ ਹੈ।ਪਰ ਕੁਝ ਰੂਹਾਂ ਹੇਠਲੇ ਆਯਾਮ ਵਿੱਚ ਹੁੰਦੀਆਂ ਹਨ। ਉਦਾਹਰਣ ਵਜੋਂ, ਜਿਵੇਂ ਕਿ ਭੌਤਿਕ [ਆਯਾਮ] ਵਿੱਚ, ਅਤੇ ਕੁਝ ਨਰਕ ਵਿੱਚ - ਅਸੀਂ ਇਸ ਬਾਰੇ ਹੋਰ ਗੱਲ ਨਹੀਂ ਕਰਨਾ ਚਾਹੁੰਦੇ। ਮੈਂ ਇਸ ਬਾਰੇ ਗੱਲ ਕੀਤੀ ਹੈ, ਭਾਵੇਂ ਛੋਟੀ ਹੈ, ਪਰ ਇਹ ਪਹਿਲੇ ਹੀ ਕਾਫ਼ੀ ਹੈ। ਅਤੇ ਜੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ, ਤਾਂ ਬਹੁਤ ਸਾਰੀਆਂ ਕਿਤਾਬਾਂ ਹਨ, ਜਿਵੇਂ ਕਿ ਆਈ-ਕੁਆਨ ਤਾਓ ਤੋਂ, ਉਨ੍ਹਾਂ ਨੇ ਸਵਰਗ ਅਤੇ ਨਰਕ ਦੇ ਰਿਕਾਰਡ ਤਿਆਰ ਕੀਤੇ ਹਨ, ਬੁੱਧ ਜੀ ਗੋਂਗ ਤੋਂ, ਕਿ ਉਸਨੇ ਕੁਝ ਯੋਗ ਪੈਰੋਕਾਰਾਂ ਨੂੰ ਨਰਕ ਵਿੱਚ ਜਾਣ ਜਾਂ ਸਵਰਗ ਵਿੱਚ ਜਾਣ ਲਈ ਅਗਵਾਈ ਕੀਤੀ ਤਾਂ ਜੋ ਇਹ ਸਭ ਕੁਝ ਚੈੱਕ ਕੀਤਾ ਜਾ ਸਕੇ, ਇਸਨੂੰ ਰਿਕਾਰਡ ਕੀਤਾ ਜਾ ਸਕੇ ਅਤੇ ਸਾਨੂੰ ਮਨੁੱਖਾਂ ਨੂੰ ਦੱਸਿਆ ਜਾ ਸਕੇ। ਤਾਂ ਇਹੀ ਹੈ ਜੇਕਰ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਦੇਖ ਸਕਦੇ ਹੋ, ਜਾਂ ਤੁਸੀਂ ਬਹੁਤ ਸਾਰੇ ਮੌਤ ਦੇ ਨੇੜੇ ਦੇ ਅਨੁਭਵਾਂ ਨੂੰ ਦੇਖ ਸਕਦੇ ਹੋ, ਜੋ ਅਸੀਂ ਆਪਣੇ ਸੁਪਰੀਮ ਮਾਸਟਰ ਟੈਲੀਵੀਜ਼ਨ 'ਤੇ ਵੀ ਦਿਖਾਉਂਦੇ ਹਾਂ।Photo Caption: ਜੇਕਰ ਸਪੱਸ਼ਟ ਵੱਲ ਧਿਆਨ ਦਿੱਤਾ ਜਾਵੇ ਤਾਂ ਜੀਵੰਤ ਜੀਵਨ ਸ਼ਕਤੀ ਦੇਖੀ ਜਾ ਸਕਦੀ ਹੈ।ਪ੍ਰਮਾਤਮਾ ਨਾਲ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਸੰਪਰਕ ਕਿਵੇਂ ਕਰੀਏ, ਛੇ ਹਿਸਿਆਂ ਦਾ ਦੂਸਰਾ ਭਾਗ
2025-02-09
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਸੋਚ ਰਿਹਾ ਸੀ, "ਹੇ ਪ੍ਰਮਾਤਮਾਾ, ਘੱਟੋ-ਘੱਟ ਇਨਸਾਨ ਤਾਂ ਬਹੁਤ ਕੁਝ ਗੁਆ ਦਿੰਦੇ ਹਨ।" ਇਹ ਸਿਰਫ਼ ਇੱਕ ਮਿੰਟ ਤੋਂ ਵੀ ਘੱਟ ਸਮੇਂ ਦੀ ਜਾਣਕਾਰੀ ਹੈ, ਪੂਰੇ ਵਿਸ਼ਵਵਿਆਪੀ ਪਿਆਰ, ਵਿਸ਼ਵਵਿਆਪੀ ਬੁੱਧੀ ਨੂੰ ਫੜਨ ਦਾ ਇੱਕ ਮਿੰਟ ਤੋਂ ਵੀ ਘੱਟ ਸਮਾਂ ਹੈ - ਇੱਥੋਂ ਤੱਕ ਕਿ ਉਹ ਹੋਰ ਸਭ ਕੁਝ ਜੋ ਤੁਸੀਂ ਜਾਣਨਾ ਚਾਹੁੰਦੇ ਹੋ ਜਾਂ ਰੱਖਣਾ ਚਾਹੁੰਦੇ ਹੋ। ਅਤੇ ਇਹ ਤੁਹਾਨੂੰ ਇਸ ਜੀਵਨ ਕਾਲ ਵਿੱਚ ਵੀ ਮਦਦ ਕਰੇਗਾ, ਤਾਂ ਜੋ ਤੁਹਾਨੂੰ ਉਹ ਸਭ ਕੁਝ ਮਿਲੇ ਜਿਸਦੀ ਤੁਹਾਨੂੰ ਲੋੜ ਹੈ। ਲੋੜ ਹੈ, ਭਾਲ ਨਹੀਂ। "ਜ਼ਰੂਰਤ" ਦਾ ਅਰਥ ਹੈ ਸਾਡੇ ਕੋਲ ਇਸ ਭੌਤਿਕ ਮੰਦਰ ਨੂੰ ਕਾਇਮ ਰੱਖਣ ਲਈ ਕਾਫ਼ੀ ਹੈ ਤਾਂ ਜੋ ਅਸੀਂ ਇਸਨੂੰ ਆਪਣੀ ਘਰ ਨੂੰ ਜਾਣ ਦੀ ਆਤਮਿਕ ਯਾਤਰਾ ਜਾਰੀ ਰੱਖਣ ਲਈ ਵਰਤ ਸਕੀਏ। ਇਹ ਇੰਨਾ ਸੌਖਾ ਹੈ ਕਿ ਬਹੁਤ ਸਾਰੇ ਇਸ 'ਤੇ ਵਿਸ਼ਵਾਸ ਨਹੀਂ ਕਰਨਗੇ। ਪਰ ਇਹ ਸਾਬਤ ਹੋ ਚੁੱਕਾ ਹੈ ਕਿ ਇਹ ਪ੍ਰਭਾਵਸ਼ਾਲੀ ਹੈ, ਇਹ ਅਰਬਾਂ ਲੋਕਾਂ ਲਈ ਸਫਲ ਹੈ ਜੋ ਇਸ ਵਿਸ਼ਵਵਿਆਪੀ ਗਿਆਨ ਨੂੰ ਸੰਚਾਰਿਤ ਕੀਤੇ ਜਾਣ ਲਈ ਕਾਫ਼ੀ ਖੁਸ਼ਕਿਸਮਤ ਹਨ ਅਤੇ ਇਸਨੂੰ ਹਰ ਰੋਜ਼ ਅਧਿਆਤਮਿਕ ਅਤੇ ਸਰੀਰਕ ਲਾਭ ਲਈ ਵਰਤਦੇ ਹਨ। ਜਦੋਂ ਤੁਸੀਂ ਅਧਿਆਤਮਿਕ ਤੌਰ 'ਤੇ ਅਭਿਆਸ ਕਰਦੇ ਹੋ, ਤਾਂ ਪਰਮਾਤਮਾ ਤੁਹਾਡੀਆਂ ਸਰੀਰਕ ਜ਼ਰੂਰਤਾਂ ਦਾ ਵੀ ਧਿਆਨ ਰੱਖਦਾ ਹੈ, ਸੋ ਤੁਹਾਡੇ ਕੋਲ ਅਸਲ ਵਿੱਚ ਉਹ ਸਭ ਕੁਝ ਹੈ ਜਿਸਦੀ ਤੁਹਾਨੂੰ ਲੋੜ ਹੈ।