ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਸਤਿਗੁਰੂ ਜੀ ਬਹੁਤ ਸੁੰਦਰ ਹਨ।) […] ਬਹੁਤ ਜ਼ਿਆਦਾ ਅਭਿਆਸ ਕਰਨ ਨਾਲ ਲੋਕ ਸੁੰਦਰ ਬਣ ਜਾਂਦੇ ਹਨ। ਮੈ ਇਹ ਜਾਣਿਆ ਹੈ। ਮੈਨੂੰ ਇਹ ਬਹੁਤ ਪਹਿਲਾਂ ਪਤਾ ਲੱਗਾ ਸੀ। ਮੈਨੂੰ ਨਹੀਂ ਪਤਾ ਕਿ ਮੇਰੇ ਉੱਤੇ ਕਿਸ ਤਰ੍ਹਾਂ ਦਾ ਕਰਮ ਥੋਪਿਆ ਗਿਆ ਹੈ? ਮੈਨੂੰ ਨਹੀਂ ਪਤਾ। ਮੈਂ ਸ਼ਾਇਦ ਤੁਹਾਡੇ ਦੁਆਰਾ ਦੂਸ਼ਿਤ ਹੋ ਗਈ ਹਾਂ, ਕਿਉਂਕਿ ਮੈਂ ਦੇਖਦੀ ਹਾਂ ਕਿ ਤੁਹਾਡੀ ਜ਼ਿੰਦਗੀ ਹੋਰ ਵੀ ਸਾਦੀ ਹੁੰਦੀ ਜਾ ਰਹੀ ਹੈ, ਕੱਪੜੇ ਹੋਰ ਵੀ ਸਾਦੇ ਹੁੰਦੇ ਜਾ ਰਹੇ ਹਨ, ਜਦੋਂ ਕਿ ਮੇਰੀ ਜ਼ਿੰਦਗੀ ਹੋਰ ਵੀ ਗੁੰਝਲਦਾਰ ਹੁੰਦੀ ਜਾ ਰਹੀ ਹੈ, ਅਤੇ ਮੇਰੇ ਕੱਪੜੇ ਹੋਰ ਵੀ ਗੁੰਝਲਦਾਰ ਹੁੰਦੇ ਜਾਂਦੇ ਹਨ। ਜਦੋਂ ਤੁਸੀਂ ਸਾਰਿਆਂ ਨੇ ਸਜ਼ਣਾ ਧਜਣਾ ਬੰਦ ਕਰ ਦਿੱਤਾ, ਮੈਂ ਸਜ਼ਣਾ ਧਜਣਾ ਸ਼ੁਰੂ ਕਰ ਦਿੱਤਾ। ਇਸ ਵਿੱਚ ਜ਼ਰੂਰ ਕੁਝ ਗਲਤ ਹੋਵੇਗਾ। ਕੋਈ ਗੱਲ ਨਹੀਂ। ਕਰਮ ਜੋ ਵੀ ਹੋਵੇ, ਇਹ ਠੀਕ ਹੈ ਜਦੋਂ ਤੱਕ ਤੁਸੀਂ ਵਧੀਆ ਕਰ ਰਹੇ ਹੋ। […]ਤੁਸੀਂ ਇਸ ਨਾਲ ਕਿਹੋ ਜਿਹੀ ਚਾਹ ਬਣਾ ਰਹੇ ਹੋ? (ਇਹ ਸੂਪ ਪਕਾਉਣ ਲਈ ਹੈ।) ਸਿਰਫ਼ ਅਦਰਕ ਦਾ ਸੂਪ ਹੀ ਨਹੀਂ, ਸਗੋਂ ਚਾਹ ਵੀ। (ਹਾਂਜੀ।) (ਲਾਲ ਬੀਨਜ਼ ਅਤੇ ਤਾਰੋ।) ਇਹ ਹੋਰ ਮਿੱਠਾ ਹੋਣਾ ਚਾਹੀਦਾ ਹੈ। (ਠੀਕ ਹੈ।) ਨਾ ਬਹੁਤ ਮਿੱਠਾ, ਨਾ ਬਹੁਤ ਹਲਕਾ। ਕੱਲ੍ਹ ਬਹੁਤ ਹਲਕਾ ਸੀ। (ਠੀਕ ਹੈ।) ਜਦੋਂ ਤੁਸੀਂ ਇਸਨੂੰ ਇਸ ਤਰਾਂ ਪਕਾਉਂਦੇ ਹੋ, ਤਾਂ ਲੋਕ ਇਸਨੂੰ ਖਾਂਦੇ ਨਹੀਂ ਥੱਕਣਗੇ। ਜੇ ਉਹ ਇਸਨੂੰ ਨਹੀਂ ਖਾਂਦੇ, ਤਾਂ ਇਹ ਬਰਬਾਦੀ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਖੰਡ ਪਾਉਂਦੇ ਹੋ, ਤਾਂ ਇਹ ਖੰਡ ਦੀ ਬਰਬਾਦੀ ਹੈ, ਅਤੇ ਲੋਕਾਂ ਦੀ ਸਿਹਤ ਲਈ ਚੰਗੀ ਨਹੀਂ ਹੈ। ਜੇਕਰ ਬਹੁਤ ਘੱਟ ਖੰਡ ਪਾਈ ਜਾਵੇ, ਤਾਂ ਇਹ ਭੋਜਨ ਦੀ ਬਰਬਾਦੀ ਹੋਵੇਗੀ। ਇਹ ਬੇਸਵਾਦ ਹੋਵੇਗਾ। (ਠੀਕ ਹੈ। ਠੀਕ ਹੈ।) ਗੰਨੇ ਨਾਲੋਂ ਥੋੜ੍ਹਾ ਜਿਹਾ ਮਿੱਠਾ ਹੀ ਠੀਕ ਰਹੇਗਾ। (ਵਧੀਆ, ਗੰਨੇ ਨਾਲੋਂ ਥੋੜ੍ਹਾ ਹੋਰ ਮਿੱਠਾ।) (ਠੀਕ ਹੈ।) ਗੰਨੇ ਨਾਲੋਂ ਦੋ ਗੁਣਾ ਮਿੱਠਾ। (ਦੋ ਗੁਣਾ ਮਿੱਠਾ।) ਪਰ ਮੇਰਾ ਮਤਲਬ ਮਿੱਠੇ ਕਿਸਮ ਦੇ ਗੰਨੇ ਤੋਂ ਹੈ। ਸੁੱਕੇ ਗੰਨੇ ਦੀ ਤੁਲਨਾ ਨਾ ਕਰੋ। […]Photo Caption: ਓਹ, ਬਸੰਤ ਹਮੇਸ਼ਾਂ ਆਉਂਦੀ ਹੈ, ਲੁਕੀ ਹੋਈ ਜਾਂ ਖੁਲੇ ਤੌਰ ਤੇ, ਸਾਨੂੰ ਪ੍ਰਮਾਤਮਾ ਦੇ ਸ਼ਾਨਦਾਰ ਪਿਆਰ ਬਾਰੇ ਯਾਦ ਦਿਲਾਉਣ ਲਈ!