ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਖਤ ਦਿਨਾਂ ਲਈ ਤਿਆਰ ਰਹੋ, ਵੀਗਨ ਬਣੋ, ਸ਼ਾਂਤੀ ਬਣਾਈ ਰਖੋ, ਪ੍ਰਾਰਥਨਾ ਅਤੇ ਮੈਡੀਟੇਸ਼ਨ ਕਰੋ, ਬਾਰਾਂ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਆਮ ਤੌਰ ਤੇ, ਅਸੀਂ ਲੋਕਾਂ ਤੇ ਮੁਕਦਮਾ ਨਹੀਂ ਕਰਦੇ। ਪਰ ਜੇਕਰ ਉਹ ਲੋਕਾਂ ਨੂੰ ਧੋਖਾ ਦਿੰਦੇ ਹਨ ਅਤੇ ਉਨਾਂ ਦੇ ਪਸੀਨੇ ਅਤੇ ਹੁੰਝੂਆਂ ਤੇ ਇਸ ਤਰਾਂ ਜਿਉਂਦੇ ਹਨ, ਮੈਨੂੰ ਉਨਾਂ ਦੀ ਅਤੇ ਮੇਰੇ ਅਖੌਤੀ ਪੈਰੋਕਾਰਾਂ ਦੀ ਰਖਿਆ ਕਰਨੀ ਜ਼ਰੂਰੀ ਹੈ। ਅਤੇ ਨਾਲੇ, ਜੇਕਰ ਉਹ ਦੇਸ਼ਾਂ ਦੇ ਕਾਨੂੰਨ ਦੇ ਮੁਤਾਬਕ ਕੁਝ ਚੀਜ਼ ਗਲਤ ਕਰਦੇ ਹਨ, ਫਿਰ ਜੇਕਰ ਅਸੀਂ ਜਾਣਦੇ ਹਾਂ, ਸਾਨੂੰ ਸਰਕਾਰ ਨੂੰ ਦਸਣਾ ਜ਼ਰੂਰੀ ਹੈ । [...] ਪਰ ਮੇਰੇ ਖਿਆਲ ਵਿਚ ਇਕ ਦਿਨ, ਸਰਕਾਰ, ਕਾਨੂੰਨ ਉਨਾਂ ਨੂੰ ਪਕੜੇਗਾ ਅਤੇ ਉਨਾਂ ਦੀਆਂ ਅਪਰਾਧੀ ਗਤੀਵਿਧੀਆਂ ਦੀ ਇਕ ਸਹੀ ਢੰਗ ਨਾਲ ਦੇਖ ਭਾਲ ਕਰੇਗਾ। ਸੋ ਉਨਾਂ ਨੂੰ ਇਹ ਸਭ ਲਈ ਕਰਮ ਭੁਗਤਣੇ ਪੈਣਗੇ ਅਤੇ ਨਰਕ ਵਿਚ ਵੀ ਸਜ਼ਾ ਦਿਤੀ ਜਾਵੇਗੀ।

ਇਹਨਾਂ ਸਾਰੇ ਸਾਲਾਂ ਦੌਰਾਨ, ਮੈਂ ਨਹੀਂ ਜਾਣਦੀ ਸੀ ਉਹ ਕਿਉਂ ਕਹਿੰਦੇ ਹਨ ਮੈਂ ਟੈਕਸ ਭੁਗਤਾਨ ਨਹੀਂ ਕਰਦੀ। ਮੇਰੇ ਕੋਲ ਕੰਪਨੀਆਂ ਹਨ, ਅਤੇ ਕੰਪਨੀਆਂ ਟੈਕਸ ਭੁਗਤਾਨ ਕਰਦੀਆਂ ਹੋਣਗੀਆਂ। ਮੈਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਕੁਝ ਨਹੀਂ ਜਾਣਦੀ ਸੀ। ਮੈਂ ਬਸ ਕਾਫੀ ਵਰਤੋਂ ਕਰਨ ਲਈ ਲਿਆ ਅਤੇ ਦੂਜੇ ਲੋੜਵੰਦਾਂ ਦੀ ਮਦਦ ਕਰਨ ਲਈ ਜਾਂ ਤੁਹਾਡੇ ਪਿਆਰਿਆਂ ਲਈ ਆਸ਼ਰਮ ਖਰੀਦਣ ਲਈ ਤਾਂਕਿ ਆ ਕੇ ਅਤੇ ਅਭਿਆਸ ਕਰ ਸਕੋਂ।

ਪਿਛਲੀ ਵਾਰ, ਬੈਕ ਨੇ ਮੈਨੂੰ ਮੇਰੇ ਪੈਸੇ ਨਹੀਂ ਕਢਾਉਣ ਦਿਤੇ ਕੁਝ ਆਸ਼ਰਮ ਖਰੀਦਣ ਲਈ, ਕਿਉਂਕਿ ਉਨਾਂ ਨੇ ਕਿਹਾ ਪੈਸਾ ਗਲ ਜਗਾ ਤੋਂ ਆਇਆ ਸੀ, ਸਿੰਘਾਪੁਰ ਤੋਂ, ਜੋ "ਇਕ ਮੁਸਲਮਾਨ ਦੇਸ਼ ਹੈ।" ਮੈਨੂੰ ਨਹੀਂ ਪਤਾ ਸੀ ਕਿ ਸਿੰਘਾਪੁਰ ਇਕ ਮੁਸਲਮਾਨ ਦੇਸ਼ ਹੈ! ਇਹ ਸਭ ਤੋਂ ਬਦਤਰ ਚੀਜ਼ ਹੈ ਜੋ ਮੈਂ ਕਦੇ ਕਿਸੇ ਤੋਂ ਸੁਣੀ ਹੋਵੇ ਜਿਹੜਾ ਇਕ ਸਾਫ ਦੇਸ਼ ਜਿਵੇਂ ਸਿੰਘਾਪੁਰ ਬਾਰੇ ਗਲ ਕਰਦਾ ਹੈ। ਸਿੰਘਾਪੁਰ ਬਹੁਸਭਿਆਚਾਰ ਹੈ, ਬਹੁ-ਜਾਤੀ। ਉਨਾਂ ਕੋਲ ਮੁਸਲਮਾਨ ਵੀ ਹਨ, ਪਰ ਉਹ ਇਕ ਮੁਸਲਮਾਨ ਦੇਸ਼ ਨਹੀਂ ਹੈ। ਸਮੁਚਾ ਸੰਸਾਰ ਇਹ ਜਾਣਦਾ ਹੈ। ਮੈਂ ਵਿਸ਼ਵਾਸ਼ ਨਹੀਂ ਕਰ ਸਕਦੀ ਕਿ ਇਕ ਬੈਂਕ ਇਤਨਾ ਅਗਿਆਨੀ ਹੋ ਸਕਦਾ ਹੈ ਅਤੇ ਕਹਿ ਸਕਦਾ ਹੈ "ਸਿੰਘਾਪੁਰ ਇਕ ਮੁਸਲਮਾਨ ਦੇਸ਼ ਹੈ।"

ਮੈਂ ਸਿਰਫ ਪੁਛ ਰਹੀ ਹਾਂ ਜੇਕਰ ਮੈਨੂੰ ਉਸ ਬੈਂਕ ਦਾ ਨਾਂ ਦਸਣਾ ਚਾਹੀਦਾ ਹੈ ਜਾਂ ਨਹੀਂ। ਪਰ ਮੇਰੇ ਖਿਆਲ ਵਿਚ ਇਹ ਬੈਂਕ ਨਹੀਂ ਹਨ ਜੋ ਮੁਸੀਬਤ ਬਣਾਉਂਦੇ ਹਨ। ਇਹ ਨਵੇਂ ਸਿਸਟਮ ਕਰਕੇ ਹੈ, ਯੂਰਪ ਵਿਚ ਨਵਾਂ ਕੰਬਲ ਛਤਰੀ ਸਿਸਟਮ ਹੈ ਜੋ ਇਹਨੂੰ ਇਸ ਤਰਾਂ ਬਣਾਉਂਦਾ ਹੈ। ਕਿਉਂਕਿ ਮੇਰੇ ਕੋਲ ਇਹ ਬੈਕ ਕਈ ਦਹਾਕਿਆਂ ਲਈ ਸੀ, ਕਈ ਵਾਰ ਮੈਂ ਥੋੜੇ ਜਿਹੇ ਪੈਸੇ ਕਢਾਉਂਦੀ ਹਾਂ ਅਤੇ ਇਹ ਕੋਈ ਸਮਸ‌ਿਆ ਨਹੀ ਹੈ। ਜਦੋਂ ਮੈਂ ਅਮਰੀਕਾ ਵਿਚ (ਤੂਫਾਨ) ਕੈਟਰੀਨਾ ਤਬਾਹੀ ਲਈ ਯੂਐਸ$300,000 ਕਢਾਉਣੇ ਚਾਹੁੰਦੀ ਸੀ, ਉਸ ਸਮੇਂ ਮੈਂ ਕਰ ਸਕਦੀ ਸੀ। ਪਰ ਜਦੋਂ ਮੈਂ ਇਕ ਆਸ਼ਰਮ ਲਈ ਪੈਸੇ ਕਢਾਉਣੇ ਚਾਹੁੰਦੀ ਸੀ, ਉਨਾਂ ਨੇ ਫਿਰ ਮੈਨੂੰ ਨਹੀਂ ਕਰਨ ਦਿਤਾ। ਉਨਾਂ ਨੇ ਸਮਸ‌ਿਆ ਪੈਦਾ ਕੀਤੀ, ਉਨਾਂ ਨੇ ਕਿਹਾ ਮੈਨੂੰ ਨਿਜੀ ਤੌਰ ਤੇ ਆਉਣਾ ਪਵੇਗਾ, ਬਲਾ, ਬਲਾ, ਬਲਾ। ਸੋ ਮੈਂ ਇਹ ਨਹੀਂ ਖਰੀਦ ਸਕੀ। ਪਰ ਮੈਂ ਸੋਚ‌ਿਆ, "ਠੀਕ ਹੈ, ਕੋਈ ਗਲ ਨਹੀਂ, ਸ਼ਾਇਦ ਪ੍ਰਭੂ ਨਹੀਂ ਚਾਹੁੰਦਾ । ਪ੍ਰਮਾਤਮਾ ਨਹੀਂ ਚਾਹੁੰਦੇ ਮੈਂ ਉਸ ਦੇਸ਼ ਵਿਚ ਰਹਾਂ।" ਉਹ ਕੈਨੇਡਾ ਵਿਚ ਸੀ। ਸੋ ਮੈਂ ਇਹ ਜਾਣ ਦਿਤਾ। ਅਨੇਕ ਹੀ ਚੀਜ਼ਾਂ, ਮੈਂ ਬਸ ਇਹ ਜਾਣ ਦਿਤਾ ਕਿਉਂਕਿ ਮੈਂ ਸੋਚ‌ਿਆ ਕਿ ਇਹ ਪ੍ਰਮਾਤਮਾ ਹੈ ਜੋ ਇਸ ਤਰਾਂ ਇਹ ਨਹੀਂ ਚਾਹੁੰਦੇ। ਸੋ ਇਥੋਂ ਤਕ ਪੈਸੇ ਨਾਲ ਵੀ ਜੋ ਬੈਂਕ ਮੈਨੂੰ ਦੇਣਾ ਨਹੀਂ ਚਾਹੁੰਦਾ ਸੀ, ਮੈਂ ਵੀ ਇਹਦੇ ਬਾਰੇ ਬਹੁਤਾ ਨਹੀਂ ਸੋਚ‌ਿਆ।

ਮੈਂ ਸੋਚ‌ਿਆ, "ਜੋ ਵੀ। ਇਹ ਪ੍ਰਮਾਤਮਾ ਦਾ ਪੈਸਾ ਹੈ, ਇਹ ਮੇਰਾ ਪੈਸਾ ਨਹੀਂ ਹੈ। ਜੇਕਰ ਪ੍ਰਮਾਤਮਾ ਮੈਨੂੰ ਦੇਣੇ ਨਹੀਂ ਚਾਹੁੰਦਾ ਹੈ, ਫਿਰ ਮੇਰੇ ਕੋਲ ਨਹੀਂ ਹੈ। ਇਹ ਠੀਕ ਹੈ।" ਔ ਲੈਕ (ਵੀਐਤਨਾਮ) ਵਿਚ ਵੀ, ਮਲਕੀਅਤ ਜਾਂ ਜਾਇਦਾਦ ਜਾਂਦੀ ਹੈ ਇਕ ਵਿਆਕਤੀ ਦੀ ਜਗਾ, ਭਾਵ, ਜੇਕਰ ਤੁਸੀਂ ਕੁਝ ਜਾਇਦਾਦ ਗੁਆਉਂਦੇ ਹੋ, ਸ਼ਾਇਦ ਇਹ ਤੁਹਾਡੀ ਸੁਰਖਿਆ ਲਈ ਹੈ - ਤੁਹਾਡੀ ਸੁਰਖਿਆ ਦੇ ਬਦਲੇ ਹੈ, ਜਾਂ ਤੁਹਾਡੀ ਜਿੰਦਗੀ ਲਈ। ਤੁਹਾਡੇ ਮਰਨ ਦੀ ਬਜਾਏ ਜਾਂ ਕੋਈ ਬਿਮਾਰੀ ਹੋਣ ਦੇ, ਫਿਰ ਪ੍ਰਮਾਤਮਾ ਤੁਹਾਨੂੰ ਪੈਸੇ ਗੁਆਉਣ ਦਿੰਦਾ ਹੈ। ਇਹ ਇਹਦਾ ਭਾਵ ਹੈ। ਸੋ ਜੋ ਵੀ ਮੈਂ ਗੁਆਇਆ, ਮੈਂ ਕਦੇ ਬਹੁਤਾ ਇਹਦੇ ਬਾਰੇ ਨਹੀਂ ਸੋਚਿਆ। ਮੈਂ ਨਹੀਂ ਮਹਿਸੂਸ ਕਰਦੀ ਜਿਵੇਂ ਇਹ "ਕੁਝ ਨਹੀਂ ਹੈ," ਬਿਨਾਂਸ਼ਕ। ਮੈਂ ਜਾਣਦੀ ਹਾਂ ਮੈਂ ਪੈਸੇ ਗੁਆ ਬੈਠੀ ਹਾਂ, ਅਤੇ ਇਹ ਇਕ ਅਫਸੋਸ ਹੈ, ਕਿਉਂਕਿ ਮੈਂ ਇਹ ਉਥੇ ਰਖਣੇ ਚਾਹੁੰਦੀ ਸੀ ਤਾਂਕਿ ਮੈਂ ਇਕ ਨਵਾਂ ਆਸ਼ਰਮ ਖਰੀਦ ਸਕਾਂ।

ਸਾਡੇ ਕੋਲ ਸਾਰਾ ਸਮਾਂ ਹੋਰ ਅਤੇ ਹੋਰ ਪੈਰੋਕਾਰ ਹਨ, ਅਤੇ ਸਾਡੇ ਕੋਲ ਉਨਾਂ ਲਈ ਕਾਫੀ ਜਗਾ ਨਹੀਂ ਹੈ। ਜਿਥੇ ਵੀ ਉਹ ਜਾਂਦੇ ਹਨ, ਇਥੋਂ ਤਕ ਸਭ ਤੋਂ ਵਡਾ, ਜਿਵੇਂ ਨਿਊ ਲੈਂਡ ਸਾਡੇ ਕੋਲ ਤਾਏਵਾਨ (ਫਾਰਮੋਸਾ) ਵਿਚ ਹੈ, ਮੈਂ ਸੋਚ‌ਿਆ ਸਾਡੇ ਕੋਲ ਇਹ ਕਾਫੀ ਹੈ। ਪਰ ਨਹੀਂ, ਸਾਡੇ ਕੋਲ ਕਾਫੀ ਕਮਰੇ ਨਹੀਂ ਹਨ, ਇਥੋਂ ਤਕ। ਅਤੇ ਉਨਾਂ ਵਿਚੋਂ ਬਹੁਤ‌ਿਆਂ ਨੂੰ ਇਕ ਤੰਬੂ ਲਾਉਣਾ ਪੈਂਦਾ ਹੈ। ਅਤੇ ਮੈਂ ਯੂਰਪ ਵਿਚ ਇਕ ਹੋਰ ਖਰੀਦਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਪਹਿਲਾਂ ਸਾਡੇ ਕੋਲ ਐਸਐਮਸੀ (ਸੇਂਟ ਮਾਰਟੀਨ ਸੈਂਟਰ) ਮੈਡੀਟੇਸ਼ਨ ਆਸ਼ਰਮ ਸੀ, ਅਤੇ ਫਿਰ ਇਹ ਕਦੇ ਕਾਫੀ ਨਹੀਂ ਹੈ। ਸੋ ਮੈਂ ਕੁਝ ਹੋਰ ਪੈਸਾ ਪ੍ਰਾਪਤ ਕੀਤਾ, ਅਤੇ ਇਹ ਪੈਰੋਕਾਰਾਂ ਵਿਚੋਂ ਇਕ ਦੇ ਰਾਹੀਂ ਹੈ, ਮੈਂ ਕਿਹਾ, "ਠੀਕ ਹੈ, ਜਿਥੇ ਵੀ ਸਾਡੇ ਕੋਲ ਪੈਸੇ ਹਨ।" ਸੋ ਕੋਈ ਵੀ ਬੈਂਕ, ਜਾਂ ਕੋਈ ਵੀ ਪੈਰੋਕਾਰ ਕਦੇ ਕਦਾਂਈ ਮੇਰੇ ਪੈਸੇ ਦੀ ਦੇਖਭਾਲ ਕਰ ਸਕਦੇ ਕਿਉਂਕਿ ਮੈਂ ਇਹ ਸਭ ਦੀ ਦੇਖ ਭਾਲ ਨਹੀਂ ਕਰ ਸਕਦੀ। ਮੈਂ ਨਹੀਂ ਵੇਚ ਸਕਦੀ, ਮੈਂ ਪੈਸੇ ਨਹੀਂ ਲੈ ਸਕਦੀ। ਮੈਂ ਕੋਈ ਅਕਾਂਉਟਿੰਗ ਨਹੀਂ ਕਰ ਸਕਦੀ, ਮੈਂ ਇਹ ਸਭ ਨਹੀਂ ਕਰ ਸਕਦੀ। ਮੈਂ ਆਪਣੇ ਰੂਹਾਨੀ ਮਿਸ਼ਨ ਨਾਲ ਬਹੁਤ ਵਿਆਸਤ ਹਾਂ! ਸੋ, ਬਿਨਾਂਸ਼ਕ, ਮੇਰੇ ਅਖੌਤੀ ਪੈਰੋਕਾਰ ਪੈਸੇ ਦੀ ਦੇਖ ਭਾਲ ਕਰਦੇ ਹਨ। ਮੈਨੂੰ ਇਹ ਸਭ ਦੀ ਦੇਖ ਭਾਲ ਨਹੀਂ ਕਰਦੀ। ਸਿਰਫ ਜਦੋਂ ਮੈਨੂੰ ਲੋੜ ਹੋਵੇ, ਮੈਂ ਉਨਾਂ ਨੂੰ ਪੁਛਦੀ ਹਾਂ, ਜਿਵੇਂ ਆਸ਼ਰਮ ਲਈ ਇਕ ਡੈਪੋਸਿਟ ਜਾਂ ਕੁਝ ਅਜਿਹਾ। ਅਤੇ ਮੈਂ ਉਹ ਕੁਝ ਗੁਆ ਬੈਠਦੀ ਹਾਂ।

ਠੀਕ ਹੈ, ਕੋਈ ਗਲ ਨਹੀਂ, ਜੋ ਵੀ। ਮੈਂ ਪ੍ਰਮਾਤਮਾ ਨੂੰ ਕਿਹਾ, "ਇਹ ਤੁਹਾਡੇ ਪੈਸੇ ਹਨ। ਜੋ ਵੀ ਤੁਸੀਂ ਇਸ ਦੇ ਨਾਲ ਕਰਨਾ ਚਾਹੁੰਦੇ ਹੋ, ਮੇਰੇ ਨਾਲ ਇਹ ਠੀਕ ਹੈ।" ਪਰ ਬੈਂਕ ਨੇ ਮੈਨੂੰ ਕਿਹਾ ਸੀ ਕਿ ਇਹ ਨਹੀਂ ਹੈ ਜੋ ਉਹ ਮੈਨੂੰ ਦੇਣਾ ਚਾਹੁੰਦੇ, ਇਹ "ਬਸ ਹੁਣ ਕਾਨੂੰਨ ਹੈ," ਇਹ ਅਤੇ ਉਹ ਅਤੇ ਹੋਰ। ਓਹ ਮੇਰੇ ਰਬਾ, ਇਹ ਬੈਂਕ ਮੇਰੇ ਕੋਲ ਪਹਿਲੇ ਹੀ ਕਈ ਦਹਾਕਿਆਂ ਤੋਂ ਹੈ, ਘਟੋ ਘਟ 30 ਸਾਲ। ਅਤੇ ਅਚਾਨਕ, ਉਹ ਮੇਰੇ ਵਿਰੁਧ ਗਏ ਅਤੇ ਮੈਨੂੰ ਕਿਹਾ ਮੈਂ ਇਹ ਨਹੀਂ ਲੈ ਸਕਦੀ। ਅਤੇ ਉਨਾਂ ਨੇ ਮੈਨੂੰ ਕਿਹਾ ਕਿ ਇਸਦੀ ਦੇਖ ਭਾਲ ਕਰਨ ਲਈ ਮੈਨੂੰ ਬਾਹਰ ਜਾ ਕੇ ਅਤੇ ਇਕ ਅੰਤਰ-ਰਾਸ਼ਟਰੀ ਵਿਆਕਤੀ ਲਭਣਾ ਪਵੇਗਾ। ਮੇਰੇ ਖਿਆਲ ਵਿਚ ਇਕ ਵਕੀਲ ਜਾਂ ਕੁਝ ਅਜਿਹਾ। ਪਰ ਮੇਰੇ ਕੋਲ ਸਮਾਂ ਕਿਥੇ ਹੈ? ਮੇਰੇ ਕੋਲ ਕਦੋਂ ਇਹ ਕਰਨ ਲਈ ਸਮਾਂ ਹੁੰਦਾ ਹੈ? ਮੈਨੂੰ ਆਪਣੇ ਕੰਮ ਲਈ ਇਕ ਦੇਸ਼ ਤੋਂ ਦੂਜੇ ਦੇਸ਼ ਨੂੰ ਦੌੜਨਾ ਪੈਂਦਾ ਹੈ, ਅਤੇ ਨਾਲੇ ਕਦੇ ਕਦਾਂਈ ਆਪਣੀ ਸੁਰਖਿਆ ਲਈ। ਅਤੇਨਾਲੇ, ਮੈਂ ਬਸ ਬਾਹਰ ਜਾ ਕੇ ਅਤੇ ਆਪਣੇ ਆਪ ਨੂੰ ਅਦਾਲਤ ਵਿਚ ਨਹੀਂ ਦਿਖਾ ਸਕਦੀ ਅਤੇ ਮੇਰੇ ਸਾਰੇ ਨਾਵਾਂ ਨੂੰ ਇਸ ਤਰਾਂ ਦਿਖਾ ਸਕਦੀ। ਇਹ ਮੇਰੇ ਲਈ ਬਿਲਕੁਲ ਵੀ ਸੁਰਿਖਅਤ ਨਹੀਂ ਹੈ!

ਮੇਰੇ ਕੋਲ ਬਹੁਤ ਸਾਰੇ ਦੋਸਤ ਹਨ, ਪਰ ਮੇਰੇ ਕੋਲ ਕੁਝ ਦੁਸ਼ਮਨ ਵੀ ਹਨ, ਜਿਵੇਂ ਟ੍ਰਾਨ ਤਾਮ, ਮਿਸਾਲ ਵਜੋਂ। ਮੈਂ ਨਹੀਂ ਜਾਣਦੀ ਹੋਰ ਕੀ ਉਹ ਕਰੇਗਾ। ਅਤੇ ਕੁਝ ਲੋਕ ਇਤਨੇ ਅੰਨੇ ਹਨ ਕਿ ਉਹ ਉਸ ਦਾ ਅਨੁਸਰਨ ਕਰਦੇ ਹਨ, ਇਥੋਂ ਤਕ ਕੋਈ ਲਭ ਨਹੀਂ, ਕੁਝ ਨਹੀਂ। ਬਸ ਕੰਮ ਕਰਦੇ, ਪੈਸਾ ਹੋਰਨਾਂ ਤੋਂ ਲੁਟਦੇ ਅਤੇ ਇਹ ਉਸ ਨੂੰ ਦਿੰਦੇ ਹਨ। ਅਤੇ ਸਿਰਫ ਆਪਣੇ ਆਵਦ‌ਿਆਂ ਦੀ ਵਰਤੋਂ ਨਹੀਂ ਕਰਦੇ ਮੇਰੇ ਆਪਣੇ ਪੈਰੋਕਾਰਾਂ ਦੀ ਵਰਤੋਂ ਕਰਦੇ! ਬਿਨਾਂਸ਼ਕ, ਮੇਰੇ ਲੋਕ, ਉਨਾਂ ਵਿਚੋਂ ਵਡੀ ਗਿਣਤੀ ਭੋਲੇ ਹਨ, ਕਮਜ਼ੋਰ, ਅਤੇ ਬਹੁਤ, ਬਹੁਤ ਉਚੇ-ਪਧਰ ਦੇ ਅਭਿਆਸੀ। ਸੋ ਉਹ ਦੂਜੇ ਅਖੌਤੀ ਪੈਰੋਕਾਰਾਂ ਉਤੇ ਸ਼ਕ ਨਹੀਂ ਕਰਦੇ। ਉਹ ਕਹਿੰਦੀ ਹੈ ਉਹ ਮੇਰੇ "ਗੁਪਤ ਹੁਕਮ" ਲਈ ਕੰਮ ਕਰ ਰਹੀ ਹੈ, ਮੈਂ ਕਦੇ ਕਿਸੇ ਚੀਜ਼ ਉਤੇ ਇਕ ਗੁਪਤ ਆਰਡਰ ਨਾਲ ਨਹੀਂ ਕੰਮ ਕੀਤਾ। ਮੈਂ ਤੁਹਾਨੂੰ ਅਜ ਦਸ ਰਹੀ ਹਾਂ: ਤੁਸੀਂ ਹਰ ਇਕ ਨੂੰ ਦਸੋ ਤੁਸੀਂ ਜਾਣਦੇ ਹੋ ਕਿ ਮੈਂ ਪੈਸੇ ਕਮਾਉਣ ਲਈ ਕਦੇ ਕੋਈ ਗੁਪਤ ਕੰਮ ਨਹੀਂ ਕਰਦੀ। ਨਹੀਂ, ਹਰ ਚੀਜ਼ ਕੰਪਨੀਆਂ ਦੇ ਰਾਹੀਂ ਹੈ, ਰਜ਼ਿਸਟਰ ਕੀਤੀਆਂ ਗਈਆਂ ਕੰਪਨੀਆਂ। ਸੋ ਕੋਈ ਵੀ ਹੋਰ ਚੀਜ਼ ਜੋ ਉਹ ਕਹਿੰਦੇ ਹਨ ਗਲਤ ਹੈ। ਮੇਰੇ ਕੋਲ ਕਰਨ ਲਈ ਕੋਈ ਗੁਪਤ ਚੀਜ਼ ਨਹੀਂ ਹੈ । ਮੈਨੂੰ ਕਿਉਂ ਗੁਪਤ ਚੀਜ਼ਾਂ ਕਰਨ ਦੀ ਲੋੜ ਹੋਵੇਗੀ?

ਭਾਵੇਂ ਕਿਸੇ ਦੇਸ਼ ਵਿਚ ਵੀ, ਜੇਕਰ ਤੁਹਾਡੇ ਕੋਲ ਇਕ ਕੰਪਨੀ ਹੈ ਅਤੇ ਤੁਸੀਂ ਦ੍ਰਿੜਤਾ ਨਾਲ ਚੰਗਾ ਕੰਮ ਕਰਦੇ ਹੋ, ਤੁਸੀਂ ਕਾਫੀ ਪੈਸਾ ਕਮਾਉਂਦੇ ਹੋ। ਤੁਹਾਨੂੰ ਟੈਕਸ ਉਤੇ ਧੋਖਾ ਕਰਨ ਦੀ ਜਾਂ ਕੁਝ ਅਜਿਹਾ ਕਰਨ ਦੀ ਲੋੜ ਨਹੀਂ ਹੈ ਤਾਂਕਿ ਪੈਸਾ ਕਮਾਂ ਸਕੋਂ! ਸਰਕਾਰ ਕੋਲ ਹਮੇਸ਼ਾਂ ਕਾਨੂੰਨ ਹੈ ਤੁਹਾਨੂੰ ਕਾਫੀ ਸਪੇਸ ਦੇਣ ਲਈ, ਕਾਫੀ ਜਗਾ ਦੇਣ ਲਈ, ਪੈਸੇ ਬਨਾਉਣ ਲਈ। ਨਹੀਂ ਤਾਂ, ਉਹ ਕਿਵੇਂ ਲਗਾਤਾਰ ਟੈਕਸ ਕਰਨਾ ਜਾਰੀ ਰਖ ਸਕਦੇ ਹਨ ਜੇਕਰ ਉਹ ਬਹੁਤਾ ਜਿਆਦਾ ਚਾਰਜ ਕਰਦੇ ਹਨ ਜਾਂ ਜੇਕਰ ਉਹ ਕਾਰੋਬਾਰ ਨਾਗਰਿਕਾਂ ਲਈ ਮੁਸੀਬਤ ਬਣਾਉਂਦੇ ਹਨ? ਇਥੋਂ ਤਕ ਇਕ ਕੌਮਿਉਨਿਸਟ ਦੇਸ਼ ਵਿਚ!

ਚੀਨ ਵਿਚ ਬਹੁਤ ਸਾਰੇ ਬਹੁਤ ਅਮੀਰ ਹਨ। ਅਤੇ ਨਾਲੇ ਔ ਲੈਕ (ਵੀਐਤਨਾਮ) ਵਿਚ, ਉਹ ਵੀ ਪੈਸਾ ਕਮਾਉਂਦੇ ਹਨ। ਉਹ ਵੀ ਅਮੀਰ ਹਨ। ਤਾਏਵਾਨ (ਫਾਰਮੋਸਾ) ਵਿਚ ਟੈਕਸ ਬਹੁਤ ਘਟ ਵੀ ਹੈ। ਸਰਕਾਰ ਲੋਕਾਂ ਨੂੰ ਨਹੀਂ ਦਬਾਉਂਦੀ। ਇਹ ਇਸ ਤਰਾਂ ਨਹੀਂ ਹੈ। ਇਹ ਸਿਰਫ ਅਜਿਹੇ ਧੋਖੇਬਾਜ਼ ਲੋਕ ਜਿਵੇਂ ਟ੍ਰਾਨ ਤਾਮ ਵਰਗੇ ਹਨ। ਫਿਰ ਸਰਕਾਰ ਨੂੰ ਇਹਦੀ ਸੰਭਾਲ ਕਰਨੀ ਪੈਂਦੀ ਹੈ। ਪਰ ਹੁਣ ਤਕ, ਸਰਕਾਰ ਨੇ ਕੋਈ ਚੀਜ਼ ਨਹੀਂ ਕੀਤੀ ਜਿਸ ਬਾਰੇ ਮੈਂ ਜਾਣੂ ਹਾਂ। ਸ਼ਾਇਦ ਉਨਾਂ ਨੇ ਉਸ ਨੂੰ ਅਜ਼ੇ ਨਹੀਂ ਪਕੜਿਆ ਕਿਉਂਕਿ ਉਹ ਸ਼ਾਇਦ ਇਕ ਵਖਰੇ ਦੇਸ਼ ਵਿਚ ਹੈ, ਜਿਥੇ ਸਰਕਾਰ ਨੂੰ ਉਸ ਦੀ ਗਤੀਵਿਧੀ ਬਾਰੇ ਨਹੀਂ ਪਤਾ।

ਉਸ ਨੇ ਹੋਰਨਾਂ ਦੇਸ਼ਾਂ ਵਿਚ ਮਾੜੀਆਂ ਚੀਜ਼ਾਂ ਕੀਤੀਆਂ, ਅਤੇ ਸ਼ਾਇਦ ਕਿਸੇ ਹੋਰ ਦੇਸ਼ ਵਿਚ ਰਹਿੰਦਾ ਹੈ। ਸ਼ਾਇਦ ਅਮਰੀਕਾ ਵਿਚ। ਕਿਉਂਕਿ ਉਹ ਅਮਰੀਕਾ ਵਿਚ ਸੀ, ਸੋ ਹੋ ਸਕਦਾ ਉਸ ਦੇ ਕੋਲ ਅਮਰੀਕਨ ਨਾਗਰਿਕਤਾ ਹੇ। ਅਤੇ ਜੇਕਰ ਉਹ ਔ ਲੈਕ (ਵੀਐਤਨਾਮ) ਜਾਂ ਤਾਏਵਾਨ (ਫਾਰਮੋਸਾ) ਜਾਂ ਚੀਨ ਵਿਚ ਮਾੜੀਆਂ ਚੀਜ਼ਾਂ ਕਰਦਾ ਹੈ, ਸਰਕਾਰਾਂ ਉਤੇ ਉਸ ਨੂੰ ਨਹੀਂ ਗ੍ਰਿਫਤਾਰ ਕਰ ਸਕਦੀਆਂ। ਅਤੇ ਨਾਲੇ, ਉਹ ਬਸ ਸਿਰਫ ਨਕਦ ਮੰਗਦੇ ਹਨ, ਸਭ ਜਗਾ। ਫਿਰ ਸਰਕਾਰ ਨਹੀਂ ਪਤਾ ਲਗਾ ਸਕਦੀ ਕਿਸੇ ਨੇ ਕੀ ਖਰੀਦਿਆ ਅਤੇ ਕਿਤਨਾ, ਇਥੋਂ ਤਕ। ਇਹੀ ਗਲ ਹੈ। ਅਤੇ ਫਿਰ ਕਿਉਂਕਿ ਇਹ "ਮੇਰੇ" ਅਖੌਤੀ ਗ‌ਹਿਣੇ ਹਨ, ਇਥੋਂ ਤਕ ਨਕਲੀ ਵਾਲੇ, ਸਾਰਾ ਦੋਸ਼ ਮੇਰੇ ਉਤੇ ਹੈ। ਸੋ ਤੁਸੀਂ ਦੇਖ ਸਕਦੇ ਹੋ ਮੈਂ ਹਮੇਸ਼ਾਂ ਮੁਸੀਬਤ ਵਿਚ ਹਾਂ ਅਤੇ ਖਤਰੇ ਵਿਚ ਰਹਿੰਦੀ ਹਾਂ ਇਸ ਕਰਕੇ, ਕਿ ਮੈਨੂੰ ਕਦੇ ਕਦਾਂਈ ਦੌੜਨਾ ਪੈਂਦਾ ਹੈ। ਅਤੇ ਮੇਰੇ ਕੋਲ ਸਮਾਂ ਵੀ ਨਹੀਂ ਹੁੰਦਾ ਪਤਾ ਕਰਨ ਲਈ ਕੀ ਹੈ। ਸਿਰਫ ਜਦੋਂ ਪ੍ਰਮਾਤਮਾ ਇਹਦਾ ਪ੍ਰਬੰਧ ਕਰਦਾ ਹੈ, ਫਿਰ ਮੈਂ ਜਾਣਦੀ ਹਾਂ।

ਪ੍ਰਮਾਤਮਾ ਨੇ ਇਥੋਂ ਤਕ ਮੈਨੂੰ ਆਪਣੀ ਆਈਡੀ ਦਸਣ ਲਈ ਕਿਹਾ, ਮੇਰੀ ਅਸਲੀ ਪਛਾਣ, ਜਾਂ ਇਸਦਾ ਪ੍ਰਬੰਧ ਕੀਤਾ, ਕਿ ਮੈਨੂੰ ਟ੍ਰਾਨ ਤਾਮ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਉਸ ਦੇ ਬੁਰੇ ਕੰਮਾਂ ਬਾਰੇ ਗਲ ਕਰਨੀ। ਅਤੇ ਹੁਣ ਉਨਾਂ ਨੇ ਮੇਰੇ ਲਈ ਨਕਲੀ ਗਹਿਣ‌ਿਆਂ ਬਾਰੇ ਪਤਾ ਕਰਨ ਲਈ ਪ੍ਰਬੰਧ ਕੀਤਾ ਜੋ ਉਨਾਂ ਨੇ ਧੋਖੇ ਨਾਲ ਕੀਤਾ ਅਤੇ ਮੇਰੇ ਆਪਣੇ ਲੋਕਾਂ ਨੂੰ, ਮੇਰੇ ਆਪਣੇ ਸ਼ਰਧਾਲੂ ਪੈਰੋਕਾਰਾਂ ਨੂੰ ਵੇਚ ਰਹੇ ਹਨ। ਕਿਉਂਕਿ ਉਹ ਭੋਲੇ, ਨਿਰਦੋਸ਼ ਹਨ। ਉਹ ਸੰਤਮਈ ਹਨ; ਉਹ ਆਪਣੇ ਅਖੌਤੀ ਭੈਣਾਂ ਅਤੇ ਭਰਾਵਾਂ ਵਿਚ ਵਿਸ਼ਵਾਸ਼ ਕਰਦੇ ਹਨ। ਪਰ ਉਨਾਂ ਨੇ ਇਸ ਦਾ ਇਸ ਤਰਾਂ ਪ੍ਰਬੰਧ ਕੀਤਾ। ਉਹ ਕਹਿੰਦੇ ਇਹ ਮੇਰਾ "ਗੁਪਤ ਹੁਕਮ" ਹੈ। ਮੈਂ ਕਿਸੇ ਕੋਈ ਚੀਜ਼ ਦਾ ਗੁਪਤ ਹੁਕਮ ਨਹੀਂ ਕੀਤਾ। ਕਿਉਂ? ਕਾਹਦੇ ਵਾਸਤੇ? ਮੈਨੂੰ ਕਾਹਦੇ ਲਈ ਕੋਈ ਚੀਜ਼ ਗੁਪਤ ਵਿਚ ਕਰਨ ਦੀ ਲੋੜ ਹੈ? ਕੀ ਰਾਜ਼?

ਕੁਆਨ ਯਿੰਨ ਵਿਧੀ ਦਸੀ ਗਈ ਹੈ ਪੈਰੋਕਾਰਾਂ ਨੂੰ ਇਸ ਬਾਰੇ ਖੁਲਾਸਾ ਨਾ ਕਰਨ ਲਈ, ਕਿਉਂਕਿ ਇਹ ਤੁਹਾਡੀ ਨਿਜੀ ਚੀਜ਼ ਹੈ, ਤੁਹਾਡਾ ਨਿਜੀ ਮਾਰਗ। ਅਤੇ ਇਹ ਸਵਰਗ ਤੋਂ ਉਨਾਂ ਲਈ ਹੈ। ਸੋ ਉਨਾਂ ਨੂੰ ਬਾਹਰ ਨਹੀਂ ਜਾ ਕੇ ਅਤੇ ਆਪਣੇ ਅਨੁਭਵ ਬਾਰੇ ਸ਼ੇਖੀ ਨਹੀਂ ਮਾਰਨੀ ਚਾਹੀਦੀ ਅਤੇ ਅਜਿਹਾ ਕੁਝ। ਕਿਉਂਕਿ ਜੇਕਰ ਤੁਸੀਂ ਆਪਣੀ ਹਉਮੈਂ ਨਾਲ ਇਹਦੇ ਸ਼ੇਖੀ ਮਾਰਦੇ ਹੋ, ਸਵਰਗ ਇਹ ਤੁਹਾਡੇ ਤੋਂ ਲੈ ਲਵੇਗਾ ਅਤੇ ਤੁਹਾਨੂੰ ਅੰਨਾ ਕਰ ਦੇਵੇਗਾ, ਤੁਹਾਡੇ ਸਾਹਮੁਣੇ ਇਕ ਪਰਦਾ ਪਾ ਦੇਵੇਗਾ, ਸੋ ਤੁਸੀਂ ਸਵਰਗ ਤੋਂ ਹੋਰ ਕੋਈ ਅਨੁਭਵ ਨਹੀਂ ਦੇਖ ਸਕੋਂਗੇ, ਜਾਂ ਧੁੰਦਲਾ, ਜਾਂ ਬਹੁਤ ਹੀ ਘਟ ਦੁਬਾਰਾ। ਇਸੇ ਕਰਕੇ ਮੈਂ ਉਨਾਂ ਨੂੰ ਕਿਹਾ ਪੈਰੋਕਾਰਾਂ ਨੂੰ ਨਾ ਦਸਣ ਲਈ।

ਇਸੇ ਕਰਕੇ ਜੋ ਵੀ ਤੁਸੀਂ ਹਾਰਟਲਾਇਨ (ਦਿਲ ਦੀਆਂ ਗਵਾਹੀਆਂ) ਤੋਂ ਜਾਣਦੇ ਹੋ, ਇਹ ਸਿਰਫ ਆਈਸਬਾਰਡ ਦਾ ਸਿਰਾ ਹੀ ਹੈ। ਬਹੁਤ ਸਾਰੇ ਲੋਕ ਨਹੀਂ ਦਸਦੇ। ਅਜਿਹਾ ਇਹ ਨਹੀਂ ਕਿ ਮੈਂ ਮਨਾ ਕੀਤਾ ਹੈ। ਮੈਂ ਬਸ ਉਨਾਂ ਨੂੰ ਇਹੀ ਸਲਾਹ ਦਿੰਦੀ ਹਾਂ ਕਿ ਜੋ ਵੀ ਰੂਹਾਨੀ ਪ੍ਰਾਪਤੀ, ਇਹ ਤੁਹਾਡੀ ਹੈ। ਹਰ ਇਕ ਪੈਰੋਕਾਰ, ਭਾਵੇਂ ਉਨਾਂ ਕੋਲ ਸਮਾਨ ਵਿਧੀ ਹੈ, ਇਕ ਵਖਰੀ ਪ੍ਰਾਪਤੀ ਹੈ, ਇਕ ਵਖਰੇ ਤਰੀਕੇ ਨਾਲ ਜਾਂਦੇ ਹਨ। ਅਤੇ ਉਨਾਂ ਨੂੰ ਪ੍ਰਣ ਲੈਣਾ ਪੈਂਦਾ ਹੈ ਈਮਾਨਦਾਰ ਹੋਣ ਲਈ, ਪੰਜ ਨਸੀਹਤਾਂ। ਇਸ ਤਰਾਂ, ਉਨਾਂ ਨੂੰ ਬਾਹਰ ਜਾ ਕੇ ਅਤੇ ਇਸ ਤਰਾਂ ਸਭ ਚੀਜ਼ ਬਾਰੇ ਸ਼ੇਖੀ ਨਹੀਂ ਮਾਰਨੀ ਚਾਹੀਦੀ। ਉਹ ਜਾਣ ਪਛਾਣ ਕਰਾ ਸਕਦੇ ਹਨ, ਜਿਵੇਂ, "ਉਥੇ ਅਜਿਹੀ ਇਕ ਕੁਆਨ ਯਿੰਨ ਵਿਧੀ ਹੈ ਜੋ ਤੁਹਾਨੂੰ ਇਕੋ ਜੀਵਨਕਾਲ ਵਿਚ ਤੁਰੰਤ ਗਿਆਨ ਪ੍ਰਾਪਤੀ ਅਤੇ ਸਦੀਵੀ ਮੁਕਤੀ ਦਿੰਦੀ ਹੈ।" ਇਹ, ਉਹ ਦਸ ਸਕਦੇ ਹਨ। ਪਰ ਉਨਾਂ ਦੀ ਆਪਣੀ ਰੂਹਾਨੀ ਪ੍ਰਾਪਤੀ, ਉਨਾਂ ਨੂੰ ਨਹੀਂ ਚਾਹੀਦਾ। ਜਿਆਦਾਤਰ, ਉਨਾਂ ਨੂੰ ਨਹੀਂ ਚਾਹੀਦਾ। ਉਹ ਨਹੀਂ ਦਸਦੇ।

Photo Caption: ਇਤਨੀਆਂ ਜਿਆਦਾ ਖੂਬਸੂਰਤ ਚੀਜ਼ਾਂ ਲਈ ਕੀ ਤੁਸੀਂ ਕਦੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਹੈ? ਉਹ ਤੁਹਾਡੇ ਅਨੰਦ ਮਾਨਣ ਲਈ ਮੁਫਤ ਹਨ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (4/12)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-17
366 ਦੇਖੇ ਗਏ
2025-01-17
176 ਦੇਖੇ ਗਏ
8:56

Ukraine (Ureign) Relief Update

89 ਦੇਖੇ ਗਏ
2025-01-17
89 ਦੇਖੇ ਗਏ
38:06
2025-01-16
59 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ