ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਹਾਲ ਹੀ ਵਿੱਚ ਅਖਬਾਰ ਪੜ੍ਹਿਆ, ਬਹੁਤ ਸਾਰੀਆਂ ਚੀਜ਼ਾਂ ਜੋ ਬਹੁਤ ਦਿਲਚਸਪ ਹਨ। ਉਦਾਹਰਨ ਲਈ, ਇੱਥੋਂ ਤੱਕ ਕਿ ਹੁਣ ਡਾਕਟਰ ਵੀ, ਉਹ ਮੰਨਦੇ ਹਨ ਕਿ ਧਾਰਮਿਕ ਵਿਸ਼ਵਾਸ ਵਾਲੇ ਲੋਕ ਕਦੇ-ਕਦਾਈਂ ਬਿਹਤਰ ਹੋ ਜਾਂਦੇ ਹਨ ਜਾਂ ਘੱਟੋ-ਘੱਟ ਉਹਨਾਂ ਵਿੱਚ ਆਪਣੀ ਸਿਹਤ ਦੀ ਸਥਿਤੀ ਨੂੰ ਸਵੀਕਾਰ ਕਰਨ ਅਤੇ ਧੀਰਜ ਰੱਖਣ ਵਿੱਚ ਵਧੇਰੇ ਤਾਕਤ ਹੁੰਦੀ ਹੈ। ਉਹ ਵਧੇਰੇ ਆਸ਼ਾਵਾਦੀ, ਵਧੇਰੇ ਪ੍ਰਸੰਨ ਹੁੰਦੇ ਹਨ ਕਿਉਂਕਿ ਉਹ ਪ੍ਰਮਾਤਮਾ ਵਿੱਚ ਭਰੋਸਾ ਕਰਦੇ ਹਨ। ਇੱਥੋਂ ਤੱਕ ਕਿ. ਭਾਵੇਂ ਉਹ ਪ੍ਰਮਾਤਮਾ ਨੂੰ ਸਾਡੇ ਵਾਂਗ ਨਹੀਂ ਦੇਖਦੇ, ਅਤੇ ਉਹ ਨਹੀਂ ਦੇਖ ਸਕਦੇ ਕਿ ਪ੍ਰਮਾਤਮਾ ਉਹਨਾਂ ਦੀ ਮਦਦ ਕਰ ਰਹੇ ਹਨ, ਪਰ ਫਿਰ ਵੀ ਉਹਨਾਂਨੂੰ ਪ੍ਰਮਾਤਮਾ ਵਿੱਚ ਵਿਸ਼ਵਾਸ ਹੈ। ਅਤੇ ਇਹ ਵਿਸ਼ਵਾਸ਼ ਉਨ੍ਹਾਂ ਦੀਆਂ ਬਿਮਾਰੀਆਂ ਵਿੱਚ ਸਹਾਇਤਾ ਕਰਦੀ ਹੈ ਅਤੇ ਡਾਕਟਰ ਹੁਣ ਇਸ ਬਾਰੇ ਜਾਣਦੇ ਹਨ। ਅਤੇ ਆਫ਼ਤ ਦੇ ਸਮਿਆਂ ਵਿਚ ਵੀ, ਜਦੋਂ ਲੋਕ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਹਨ, ਉਹ ਬਿਹਤਰ ਮਹਿਸੂਸ ਕਰਦੇ ਹਨ। […]ਅਤੇ ਪੂਰਾ ਅਮਰੀਕਾ ਪੀੜਤਾਂ ਨਾਲ ਹਮਦਰਦੀ ਰੱਖਦਾ ਹੈ, ਮੇਰਾ ਮੰਨਣਾ ਹੈ। ਅਤੇ ਇਹ ਉਦੋਂ ਹੁੰਦਾ ਹੈ ਜਦੋਂ ਉਹ ਇੱਕ ਦੂਜੇ ਨਾਲ, ਪੂਰੀ ਕੌਮ ਦੀ ਨੇੜਤਾ ਮਹਿਸੂਸ ਕਰਦੇ ਹਨ। ਸੋ ਇਹ ਵੀ ਚੰਗਾ ਹੈ। ਪਰ ਮੈਂ ਸੋਚਦੀ ਹਾਂ ਕਿ ਇਸ ਸਾਰੀ ਤਬਾਹੀ ਦੇ ਬਾਵਜੂਦ, ਅਮਰੀਕਾ ਬਿਹਤਰ ਹੋ ਰਿਹਾ ਹੈ। ਇਸ ਲਈ, ਮੈਂ ਅਖਬਾਰਾਂ 'ਤੇ ਜਿਵੇਂ ਇੱਕ ਟੀਵੀ ਪ੍ਰੋਗਰਾਮ ਉਤੇ ਦੇਖਿਆ: ਹੁਣ ਉਹ ਹਿੰਸਾ ਨੂੰ ਘਟਾ ਰਹੇ ਹਨ ਅਤੇ ਸੰਗੀਤ ਦੇ ਪ੍ਰੋਗਰਾਮਾਂ ਵਿੱਚ ਵੀ, ਅਤੇ ਰੇਡੀਓ ਪ੍ਰੋਗਰਾਮਾਂ ਜਾਂ ਸੰਗੀਤ ਦੀਆਂ ਟੇਪਾਂ 'ਤੇ, ਉਹ ਹਰ ਕਿਸਮ ਦੇ ਹਿੰਸਕ ਸੰਗੀਤ ਨੂੰ ਕੱਟਣਾ ਚਾਹੁੰਦੇ ਹਨ, ਹਰ ਕਿਸਮ ਦਾ ਸੰਗੀਤ ਜੋ ਗੈਂਗਾਂ ਜਾਂ ਨਸ਼ਿਆਂ ਜਾਂ ਜਿਨਸੀ ਰੁਝਾਨ ਦੀ ਵਡਿਆਈ ਕਰਦਾ ਹੈ, ਇਸ ਤਰਾਂ ਅਜਿਹਾ ਕੁਝ। ਅਤੇ ਮੈਂ ਬਹੁਤ ਖੁਸ਼ ਸੀ॥ ਮੈਨੂੰ ਯਕੀਨ ਹੈ ਕਿ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਅਮਰੀਕਾ ਇਕ ਲੰਮੇਂ ਸਮੇਂ ਤੋਂ ਸਹੀ ਕਰਨਾ ਸ਼ੁਰੂ ਕਰਦਾ ਹੈ ਜਾਂ ਸਹੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਉਹਨਾਂ ਨੂੰ ਅੱਗੇ ਵਧਾਉਣ ਲਈ ਇਸ ਦੇ ਪਿੱਛੇ ਕਿਸੇ ਕਿਸਮ ਦੀ ਸ਼ਕਤੀ ਦੀ ਲੋੜ ਹੁੰਦੀ ਹੈ। ਇਸ ਲਈ ਅਸੀਂ ਸੰਸਾਰ ਨੂੰ ਇੱਕ ਬਿਹਤਰ ਰਹਿਣ ਵਾਲੀ ਥਾਂ ਬਣਾਉਣ ਲਈ ਦੂਜੇ ਅਧਿਆਤਮਿਕ ਸਮੂਹਾਂ ਦੇ ਨਾਲ ਇਕਠੇ ਸ਼ਕਤੀ ਦਾ ਇੱਕ ਛੋਟਾ ਜਿਹਾ ਹਿੱਸਾ ਸਪਲਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ।ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਸਾਡੇ ਕੋਲ ਹੁਣ ਆਫ਼ਤਾਂ ਨਹੀਂ ਹਨ। ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਨੂੰ ਪੂਰੀ ਤਰ੍ਹਾਂ ਬੀਮਾਰੀਆਂ ਨਹੀਂ ਹਨ ਕਿਉਂਕਿ ਜ਼ਿਆਦਾਤਰ ਮਨੁੱਖਜਾਤੀ ਅਜੇ ਵੀ ਆਪਣੀਆਂ ਆਦਤਾਂ ਨਾਲ ਚਿੰਬੜੀ ਹੋਈ ਹੈ। ਭਾਵੇਂ ਉਹ ਜਾਣਦੇ ਹਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਜਾਣਦੇ ਹਨ ਕਿ ਇਹ ਉਨ੍ਹਾਂ ਲਈ ਚੰਗਾ ਨਹੀਂ ਹੈ। ਅਤੇ ਇਸ ਲਈ, ਉਹਨਾਂ ਨੂੰ ਕਿਸੇ ਕਿਸਮ ਦੇ ਸਦਮੇ ਦੀ ਜ਼ਰੂਰਤ ਹੈ ਸ਼ਾਇਦ ਉਹਨਾਂ ਨੂੰ ਸੁਪਨੇ ਤੋਂ ਬਾਹਰ ਕਰਨ ਲਈ। ਪਰ ਮੈਨੂੰ ਇਹ ਪਸੰਦ ਨਹੀਂ ਹੈ। ਮੈਨੂੰ ਇਹ ਪਸੰਦ ਨਹੀਂ ਹੈ ਕਿਉਂਕਿ ਇਹ ਲੋਕਾਂ ਲਈ ਬਹੁਤ ਦਰਦਨਾਕ ਹੈ। ਇਸ ਲਈ, ਅਸੀਂ ਆਪਣੀ ਦੇਖਭਾਲ, ਆਪਣੇ ਪਦਾਰਥਕ ਆਰਾਮ ਅਤੇ ਅਧਿਆਤਮਿਕ ਸਹਾਇਤਾ ਨਾਲ ਉਨ੍ਹਾਂ ਦੇ ਦਰਦ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਨਹੀਂ ਤਾਂ, ਅਸੀਂ ਇੱਥੇ ਕਿਸ ਲਈ ਹਾਂ? ਅਸੀਂ ਇਸ ਸੰਸਾਰ ਵਿੱਚ ਕਿਸ ਲਈ ਹਾਂ? ਜੇਕਰ ਅਸੀਂ ਹਮੇਸ਼ਾ ਪ੍ਰਮਾਤਮਾ ਨੂੰ ਹਰ ਚੀਜ਼ ਲਈ ਦੋਸ਼ੀ ਠਹਿਰਾਉਂਦੇ ਹਾਂ ਅਤੇ ਕਹਿੰਦੇ ਹਾਂ, "ਓਹ, ਇਹ ਉਹਨਾਂ ਦਾ ਕਰਮ ਹੈ। ਇਹ ਉਹਨਾਂ ਦਾ ਕਰਮ ਹੈ। ਇਹ ਉਨ੍ਹਾਂ ਦਾ ਮਾੜਾ ਪ੍ਰਤਿਫਲ ਹੈ।" ਫਿਰ ਅਸੀਂ ਇੱਥੇ ਕਿਸ ਲਈ ਹਾਂ? ਤੁਹਾਡੇ ਬੱਚਿਆਂ ਵਾਂਗ, ਜੇ ਉਨ੍ਹਾਂ ਨੇ ਕੁਝ ਗਲਤ ਕੀਤਾ ਹੈ ਅਤੇ ਉਹ ਆਪਣੇ ਆਪ ਨੂੰ ਦੁਖੀ ਕਰਦੇ ਹਨ, ਬੇਸ਼ਕ, ਤੁਸੀਂ ਜਾਣਦੇ ਹੋ ਕਿ ਇਹ ਬੱਚਿਆਂ ਦੇ ਬੁਰੇ ਕੰਮ ਦਾ ਨਤੀਜਾ ਹੈ। ਪਰ ਫਿਰ ਵੀ, ਜਦੋਂ ਉਹ ਦੁਖੀ ਹੁੰਦਾ ਹੈ ਤਾਂ ਤੁਸੀਂ ਉਸਦੀ ਮਦਦ ਕਰਦੇ ਹੋ। ਠੀਕ ਹੈ? ਜਦੋਂ ਉਹ ਜ਼ਖਮੀ ਹੁੰਦਾ ਹੈ, ਜਦੋਂ ਉਹ ਬਿਮਾਰ ਹੁੰਦਾ ਹੈ, ਭਾਵੇਂ ਉਸਦੀ ਆਪਣੀ ਮੂਰਖਤਾ ਦੇ ਕਾਰਨ ਹੁੰਦਾ ਹੈ, ਉਸਦੀ ਆਪਣੀ ਕਾਰਵਾਈ, ਫਿਰ ਵੀ, ਅਸੀਂ ਉਸਦੀ ਮਦਦ ਕਰਦੇ ਹਾਂ। ਅਤੇ ਅਸੀਂ ਉਸ ਨੂੰ ਉਸੇ ਤਰ੍ਹਾਂ ਪਿਆਰ ਕਰਦੇ ਹਾਂ। ਇਸ ਲਈ, ਇਸੇ ਤਰ੍ਹਾਂ, ਸਾਡੇ ਲਈ ਪਿਆਰ-ਭਰੀ ਦਿਆਲਤਾ ਅਤੇ ਦਇਆ ਦਾ ਅਭਿਆਸ ਕਰਨਾ ਵੀ ਚੰਗਾ ਹੈ। ਅਸੀਂ ਜੋ ਵੀ ਕਰਦੇ ਹਾਂ, ਉਹ ਆਪਣੇ ਲਈ ਨਹੀਂ, ਸਮੁਚੇ, ਸਭ ਲਈ ਹੈ। ਅਤੇ ਸੰਸਾਰ ਬਿਹਤਰ ਹੋ ਰਿਹਾ ਹੈ। […]Photo Caption: ਨਿਮਰ, ਖੂਬਸੂਰਤ, ਲਾਭਦਾਇਕ!